ਰਜਨੀ ਵਾਲੀਆ
ਬਲਦੀ ਹੋਵੇ ਮਸ਼ਾਲ ਤਾਂ ਆਸ ਵੀ,
ਮਰਦੀ ਨਈਂ |
ਜਿਸ ਨੇ ਜਿੱਤਣੀ ਹੋਵੇ ਬਾਜੀ ਓ ਜਿੰਦ ਕਦੇ,
ਡਰਦੀ ਨਈਂ |
ਬਲਦੀ ਹੋਵੇ ਮਸ਼ਾਲ ਤਾਂ ਆਸ ਵੀ,
ਮਰਦੀ ਨਈਂ |
ਇਥੇ ਲੰਮੀਆਂ ਪੈਂਦੀਆਂ ਵਾਟਾਂ,
ਸਦਾ ਮੁਸਾਫਿਰ ਨੂੰ |
ਮੰਜਿਲ ਦੀਆਂ ਲੱਗਣ ਚਾਟਾਂ,
ਸਦਾ ਮੁਸਾਫਿਰ ਨੂੰ |
ਉਸਨੇ ਸੁੱਖ ਕੀ ਪਾਉਣਾ,
ਜੋ ਜਿੰਦ ਦੁੱਖ ਜਰਦੀ ਨਈਂ |
ਬਲਦੀ ਹੋਵੇ ਮਸ਼ਾਲ ਤਾਂ ਆਸ ਵੀ,
ਮਰਦੀ ਨਈਂ |
ਕੋਸਿ਼ਸ਼ ਕਰਿਆਂ ਤਾਂ ਤਾਰੇ,
ਵੀ ਟੁੱਟ ਜਾਂਦੇ ਨੇਂ |
ਜੋ ਹੋਵਣ ਰਾਹਾਂ ਤੋਂ ਜਾਣੂ,
ਰਾਹ ਵਿਖਾਂਦੇ ਨੇਂ |
ਜਿੱਤ ਕਰਨੀ ਪਵੇ ਪ੍ਰਾਪਤ,
ਕਿਸੇ ਦੇ ਘਰਦੀ ਨਈਂ |
ਬਲਦੀ ਹੋਵੇ ਮਸ਼ਾਲ ਤਾਂ ਆਸ ਵੀ,
ਮਰਦੀ ਨਈਂ |
ਸਾਨੂੰ ਫੁੱਲ ਹੀ ਹੁੰਦੇ ਜਿਹੜੇ,
ਮਹਿਕਾਂ ਦੇਂਦੇ ਨੇਂ |
ਸਦਾ ਉਹ ਹੁੰਦੇ ਨੇਂ ਧੰਨ ਜੋ,
ਦੁਖੜੇ ਸਹਿੰਦੇ ਨੇਂ |
ਉਹ ਵੀ ਹੋਵੇ ਜਿੰਦ ਜੋ ਠੰਡ,
ਚ ਠਰਦੀ ਨਈਂ |
ਬਲਦੀ ਹੋਵੇ ਮਸ਼ਾਲ ਤਾਂ ਆਸ ਵੀ,
ਮਰਦੀ ਨਈਂ |
ਖੜੇ ਰਹਿਕੇ ਜੋ ਝਾਕਣ ਕਦੇ,
ਮੰਜਿਲ ਪਾਵਣ ਨਾ |
ਜੋ ਪਾਣੀ ਤੋਂ ਡਰਦੇ ਕਿ,
ਡੁੱਬ ਜਾਵਣ ਨਾ |
ਜਿੰਨਾਂ ਦੀ ਡੁੱਬੇ ਬੇੜੀ,
ਕਦੇ ਵੀ ਤਰਦੀ ਨਈਂ |
ਬਲਦੀ ਹੋਵੇ ਮਸ਼ਾਲ ਤਾਂ ਆਸ ਵੀ,
ਮਰਦੀ ਨਈਂ |
ਫਰਜ਼ ਹੁੰਦੇ ਨੇ ਜਿਹੜੇ,
ਪੂਰੇ ਕਰਨੇ ਚਾਹੀਦੇ |
ਪੈਣ ਜੇ ਔਖੇ ਵਖਤ ਤਾਂ,
ਸਿਰ ਤੇ ਜਰਨੇ ਚਾਹੀਦੇ |
ਸੱਚੀ ਹੋਵੇ ਸੋਚ ਝੂਠੇ ਦੀ,
ਹਾਮੀ ਭਰਦੀ ਨਈਂ |
ਬਲਦੀ ਹੋਵੇ ਮਸ਼ਾਲ ਤਾਂ ਆਸ ਵੀ,
ਮਰਦੀ ਨਈਂ |
ਰਜਨੀ ਜੋ ਤਪ ਕਰਦੇ ਓ,
ਤਾਂ ਰੱਬ ਨੂੰ ਪਾ ਲੈਂਦੇ |
ਬਸ ਕੁਝ ਵਿਹਲੜ ਬੈਠਕੇ,
ਸੌਹਾਂ ਈ ਖਾ ਲੈਂਦੇ |
ਬੇਹਿੰਮਤਿਆਂ ਤੇ ਰਹਿਮਤ,
ਤਾਂ ਹੀ ਵਰਦੀ ਨਈਂ |
ਬਲਦੀ ਹੋਵੇ ਮਸ਼ਾਲ ਤਾਂ ਆਸ ਵੀ,
ਮਰਦੀ ਨਈਂ |