3.5 C
United Kingdom
Sunday, March 8, 2026

More

    ਫਰਿਆਦ

    ਰਜਨੀ ਵਾਲੀਆ
    ਮੈਂ ਇੱਕ ,
    ਫਰਿਆਦ ਕੀਤੀ ,
    ਏ ਪਰਵਰਦਿਗਾਰ,
    ਦੇ ਅੱਗੇ |
    ਇਤਬਾਰ ਕਰਿਆ ਏ,
    ਮੈਂ ਤਾਂ,
    ਇਤਬਾਰ ਦੇ ਅੱਗੇ |
    ਖਾਣ ਨੂੰ ਦੇ,
    ਸਭਨੂੰ ਖਾਣਾ |
    ਮੰਨਣ ਨੂੰ,
    ਦੇ ਸਭਨੂੰ ਭਾਣਾ |
    ਸਭਨਾ ਨੇ,
    ਇੱਕੋ ਥਾਂ ਜਾਣਾ |
    ਕਿਸੇ ਦਾ,
    ਵੱਖ ਨਈਂ ਟਿਕਾਣਾ |
    ਮੈਂ ਇੱਕ ,
    ਫਰਿਆਦ ਕੀਤੀ ,
    ਏ ਪਰਵਰਦਿਗਾਰ,
    ਦੇ ਅੱਗੇ |
    ਆਸ ਦੀ,
    ਸ਼ਾਮ ਨਾ ਹੋਵੇ |
    ਕੋਈ,
    ਬਦਨਾਮ ਨਾ ਹੋਵੇ |
    ਬੇ ਸ਼ਰਧਾ,
    ਧਾਮ ਨਾ ਹੋਵੇ |
    ਹੱਕ-ਹਲਾਲ,
    ਹਰਾਮ ਨਾ ਹੋਵੇ |
    ਮੈਂ ਇੱਕ ,
    ਫਰਿਆਦ ਕੀਤੀ ,
    ਏ ਪਰਵਰਦਿਗਾਰ,
    ਦੇ ਅੱਗੇ |
    ਕਦੇ ਹੰਕਾਰ,
    ਨਾ ਕਰੀਏ |
    ਓ ਬਖਸ਼ਣ ਹਾਰੇ,
    ਤੋਂ ਡਰੀਏ |
    ਸੱਚੀ ਹੀ ਗੱਲ,
    ਹੁੰਦੀ ਖਰੀ ਏ |
    ਓ ਨਾ ਡੋਬੇ,
    ਤਾਂ ਹੀ ਤਰੀਏ |
    ਮੈਂ ਇੱਕ ,
    ਫਰਿਆਦ ਕੀਤੀ ,
    ਏ ਪਰਵਰਦਿਗਾਰ,
    ਦੇ ਅੱਗੇ |
    ਕੀ ਲੈ ਆਏ,
    ਕੀ ਲੈ ਜਾਣਾ |
    ਸਭ ਕੁਝ ਏਥੇ,
    ਹੀ ਰਹਿ ਜਾਣਾ |
    ਜੋ ਬਣਿਆ ਉਹ,
    ਵੀ ਢਹਿ ਜਾਣਾ |
    ਸਿਆਣੇ ਨੇ ਤਾਂ,
    ਬੱਸ ਕਹਿ ਜਾਣਾ |
    ਮੈਂ ਇੱਕ ,
    ਫਰਿਯਾਦ ਕੀਤੀ ,
    ਏ ਪਰਵਰਦਿਗਾਰ,
    ਦੇ ਅੱਗੇ |
    ਇੱਕ,
    ਰੋਟੀ ਦੇ ਸਭਨੂੰ |
    ਛੱਤ ਭਾਵੇਂ,
    ਛੋਟੀ ਦੇ ਸਭਨੂੰ |
    ਕਿਸਮਤ ਨਾ,
    ਖੋਟੀ ਦੇ ਸਭਨੂੰ |
    ਮੱਤ ਨਾ,
    ਮੋਟੀ ਦੇ ਸਭਨੂੰ |
    ਮੈਂ ਇੱਕ ,
    ਫਰਿਯਾਦ ਕੀਤੀ ,
    ਏ ਪਰਵਰਦਿਗਾਰ,
    ਦੇ ਅੱਗੇ |
    ਰਜਨੀ ਤਾਂ,
    ਮੰਗਦੀ ਖੈਰਾਂ |
    ਦਿਲਾਂ ਚੋਂ ਜਾਣ,
    ਸਭ ਜ਼ਹਿਰਾਂ |
    ਦਿੱਤਾ ਨਈਂ,
    ਕੁਝ ਕਦੇ ਵੈਰਾਂ |
    ਤੂੰ ਆਉਣੈਂ ਤਾਂ,
    ਮੈਂ ਅੱਜ ਠਹਿਰਾਂ |
    ਮੈਂ ਇੱਕ ,
    ਫਰਿਯਾਦ ਕੀਤੀ ,
    ਏ ਪਰਵਰਦਿਗਾਰ,
    ਦੇ ਅੱਗੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!