3.4 C
United Kingdom
Sunday, March 8, 2026

More

    ਤਰੇੜ

    ਦੁੱਖਭੰਜਨ ਰੰਧਾਵਾ
    0351920036369
    ਅੱਜ ਕੁਝ ਟੁੱਟ ਗਿਐ,
    ਤਰੇੜ ਪਈ ਏ,
    ਜਰੂਰੀ ਹਿੱਸਾ ਰੂਹ ਤੋਂ,
    ਵੱਖ ਹੋਇਐ |
    ਹੁਣ ਹੋਰ ਪਤਾ ਨਈਂ ਕੀ-ਕੀ,
    ਗਵਾਉਣਾ ਪਵੇਗਾ |
    ਅਸਲ ਵਿੱਚ ਮੈਂ ਕੱਚ ਸੀ,
    ਉਸ ਨੇ ਮੈਨੂੰ ਵਰਤਣਾ ਸੀ,
    ਵਰਤ ਕੇ ਤੋੜਨਾ ਸੀ,
    ਤੋੜ ਦਿੱਤੈ ਕਹਾਣੀ ਖਤਮ |
    ਕਈਆਂ ਦਿਨਾਂ ਤੋਂ ਮਹਿਸੂਸ,
    ਹੋ ਰਿਹਾ ਸੀ ਮੈਨੂੰ,
    ਬਹਾਨੇ ਬਣਾਏ ਜਾ ਰਹੇ ਨੇ,
    ਮੇਂ ਕਿਹਾ ਵੀ ਸੀ ਤੂੰ ਏ ਸਭ ਕਰੇਂਗੀ,
    ਉਸ ਨੇ ਕਰਕੇ ਵਿਖਾ ਦਿੱਤਾ |
    ਜਦੋ ਕਿਸੇ ਨੂੰ ਪਸੰਦ ਕਰ ਲਈਏ,
    ਪਰ ਉਸ ਦੀ ਪਸੰਦ ਬਣ ਨਾ ਸਕੀਏ,
    ਤਾਂ ਇਵੇਂ ਈ ਹੁੰਦੈ,
    ਦਰਦਨਾਕ ਮੁਹੱਬਤ ਦਾ ਅੰਤ |
    ਅੱਜ ਉਸ ਨੇ ਆਪਣੇ ਮੋਢਿਆਂ,
    ਤੋਂ ਮੇਰਾ ਭਾਰ ਬਣਿਆ ਹੋਇਆ ਸੀ,
    ਲਾਹ ਸੁੱਟਿਐ |
    ਹੁਣ ਮੇਰੇ ਕੋਲ ਸਿਰਫ ਉਸਦੇ,
    ਪਰਤ ਆਉਣ ਦੀ ਉਡੀਕ ਬਚੀ ਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!