ਰਜਨੀ ਵਾਲੀਆ
ਮੇਰੇ ਲਈ,
ਏ ਜਰੂਰੀ ਨਹੀ ਕਿ ਉਸ,
ਦੀਆਂ ਭਾਵਨਾਵਾਂ ਕੀ ਨੇ,
ਮੇਰੇ ਲਈ,
ਏ ਜਰੂਰੀ ਏ ਕਿ ਮੈਂ,
ਉਸ ਦੇ ਲਈ ਕੀ ਭਾਵਨਾ,
ਰੱਖਦੀ ਹਾਂ |
ਮੇਰੇ ਲਈ,
ਉਸ ਦੇ ਜਜਬਾਤਾਂ ਦੀ,
ਕਦਰ ਕਰਨਾ ਜਰੂਰੀ ਨਹੀ,
ਮੇਰੇ ਲਈ,
ਏ ਜਰੂਰੀ ਏ ਕਿ ਮੇਰੇ ਜਜਬਾਤਾਂ,
ਨੂੰ ਠੇਸ ਨਾ ਲੱਗੇ |
ਮੇਰੇ ਲਈ,
ਏ ਜਰੂਰੀ ਨਹੀ ਕਿ ਉਹ,
ਮੇਰਾ ਕਿੰਨਾ ਕਰਦਾ ਹੈ |
ਮੇਰੇ ਲਈ,
ਏ ਜਰੂਰੀ ਏ ਕਿ ਮੈਂ ਉਸਦੇ,
ਕੀਤੇ ਨੂੰ ਕਿਸ ਤਰਾਂ ਲੈਣਾ ਹੈ |
ਮੇਰੇ ਲਈ,
ਏ ਜਰੂਰੀ ਨਹੀ ਕਿ ਮੇਰੇ ਤੋਂ,
ਗੁਸਤਾਖੀ ਹੋਈ ਏ ਕਿ ਨਈ |
ਮੇਰੇ ਲਈ,
ਏ ਜਰੂਰੀ ਏ ਕਿ ਉਹ ਗੁਸਤਾਖ,
ਨਾ ਹੋਵੇ |
ਮੇਰੇ ਲਈ,
ਇਹ ਜਰੂਰੀ ਨਹੀ ਕਿ ਉਹ,
ਮੇਰ ਲਈ,
ਕੀ ਮਹਿਸੂਸ ਕਰਦਾ ਹੈ |
ਮੇਰੇ ਲਈ,
ਇਹ ਜਰੂਰੀ ਏ ਕਿ ਮੈਂ ਉਸਦੇ,
ਲਈ ਕੀ ਮਹਿਸੂਸ ਕਰਦੀ ਹਾਂ |