ਸਿੱਕੀ ਝੱਜੀ ਪਿੰਡ ਵਾਲਾ (ਇਟਲੀ) ਅੰਤਰਾਸ਼ਟਰੀ ਪੱਧਰ ਤੇ ਆਪਣੀ ਦਮਦਾਰ ਅਵਾਜ਼ ਨਾਲ ਜਾਣੇ ਜਾਂਦੇ ਪ੍ਰਸਿੱਧ ਗਾਇਕ ਲੇਂਹਿੰਬਰ ਹੂਸੈਨਪੁਰੀ ਜਿਹਨਾਂ ਦੇ ਗੀਤਾਂ ਨੂੰ ਪੰਜਾਬੀ ਸਰੋਤਿਆਂ ਦੇ ਨਾਲ ਗੋਰੇ ਵੀ ਬੇਹੱਦ ਪਸੰਦ ਕਰਦੇ ਹਨ। ਪੰਜਾਬੀ ਢੋਲ ਬੀਟਾਂ ਵਾਲੇ ਗੀਤਾਂ ਨੇ ਜਿੱਥੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ ਉਥੇ ਹੀ ਬਾਲੀਵੁੱਡ ਦੀਆਂ ਫਿਲਮਾਂ ਚ ਆਏ ਗੀਤਾਂ ਨੇ ਵੀ ਲੇਂਹਿੰਬਰ ਹੂਸੈਨਪੁਰੀ ਨੂੰ ਬੇਹੱਦ ਪਿਆਰ ਬਖਸ਼ਿਆ। ਬਣ ਗਈ ਆ ਜੋੜੀ, ਫੁੱਲਾਂ ਵਾਲਾ ਸੂਟ, ਆਫਟਰ ਮੈਰਿਜ, ਮਣਕੇ 2, ਜੇ ਜੱਟ ਵਿਗੜ ਗਿਆ ਅਤੇ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਗੀਤ ਬੀਟ ਕਰੇਜੀ ਨੂੰ ਹਰ ਵਰਗ ਦੇ ਸਰੋਤਿਆਂ ਨੇ ਪਸੰਦ ਕੀਤਾ। ਲਾਕਡਾਊਨ ਕਰਕੇ ਘਰਾਂ ਚ ਬੈਠੇ ਲੋਕਾਂ ਦੀ ਭਰਪੂਰ ਮੰਗ ਤੇ ਉਹਨਾਂ ਦਾ ਮਨੋਰੰਜਨ ਕਰਨ ਲਈ ਬਰੈਂਡ ਬੀ ਦੇ ਸਹਿਯੋਗ ਨਾਲ ਫੋਲਕ ਅਟੈਕ ਦੇ ਅਡੀਸ਼ਨ 3 ਰਾਂਹੀ ਲੇਂਹਿੰਬ ਹੂਸੈਨਪੁਰੀ ਵਿਸ਼ੇਸ਼ ਤੌਰ ਤੇ ਯੂਕੇ ਦੇ ਸਰੋਤਿਆਂ ਲਈ ਆਨਲਾਈਨ ਜੂਮ ਰਾਂਹੀ 21 ਨਵੰਬਰ ਨੂੰ ਰੂਬਰੂ ਹੋਣਗੇ। ਜਿਕਰਯੋਗ ਹੈ ਕਿ ਇਸ ਆਨਲਾਈਨ ਹੋਣ ਵਾਲੇ ਫੈਮਿਲੀ ਸ਼ੋਅ ਵਿੱਚ ਲੈਂਹਿੰਬਰ ਹੂਸੈਨਪੁਰੀ ਨੂੰ ਸਟੇਜ ਤੇ ਸੰਗੀਤ ਵਜੋਂ ਸਾਥ ਦੇਣ ਲਈ ਬਹੁਤ ਹੀ ਤਜੁਰੇਬੇਕਾਰ ਸਾਜੀਆਂ ਦਾ ਪ੍ਰਬੰਧ ਕੀਤਾ ਗਿਆ ਹੈ।