3.4 C
United Kingdom
Sunday, March 8, 2026

More

    ਪ੍ਰਸਿੱਧ ਗਾਇਕ ਇੰਦਰਜੀਤ ਨਿੱਕੂ ਦਾ “ਨਾਨਕ ਦੀ ਮੰਨੇ ਕੋਈ ਕੋਈ” ਧਾਰਮੀਕ ਗੀਤ ਜਲਦ ਹੋਵੇਗਾ ਰਿਲੀਜ਼।

    ਸਿੱਕੀ ਝੱਜੀ ਪਿੰਡ ਵਾਲਾ (ਇਟਲੀ) ਪੰਜਾਬੀ ਸੰਗੀਤ ਦੀ ਦੁਨੀਆਂ ਦੇ ਉੱਚ ਕੋਟੀ ਦੇ ਗਾਇਕ ਜੋ ਕਿ ਆਪਣੀ ਅਵਾਜ ਨਾਲ ਤਾਂ ਜਾਣੇ ਜਾਂਦੇ ਹੀ ਹਨ ਵਿਸ਼ਵ ਭਰ ਚ ਉਹਨਾਂ ਦੀ ਸੋਹਣੀ ਪੱਗ ਨਾਲ ਵੱਖਰੀ ਪਹਿਚਾਣ ਹੈ। ਪੰਜਾਬੀ ਸੱਭਿਆਚਾਰ ਦੀ ਝੋਲੀ ਇੰਦਰਜੀਤ ਨਿੱਕੂ ਨੇ ਹੁਣ ਤੱਕ ਜੋ ਵੀ ਪਾਇਆ ਸਰੋਤਿਆਂ ਨੇ ਬਣਦਾ ਸਤਿਕਾਰ ਦਿੱਤਾ ਤੇ ਆਪਣੇ ਦਿਲਾਂ ਚ ਥਾਂ ਦਿੱਤੀ। ਉਦਾਸੀ ਭਰੇ ਮਹੌਲ ਦੇ ਗੀਤਾਂ ਦੇ ਨਾਲ ਡੀਜੇ ਤੇ ਚੱਲਣ ਵਾਲੇ ਬੀਟ ਸੋਂਗ ਹੋਣ ਜਾ ਰੋਂਮਾਟਿਕ ਨਿੱਕੂ ਨੂੰ ਚਾਹੁੰਣ ਵਾਲੇ ਹਰ ਸਰੋਤੇ ਨੇ ਉਨਾਂ ਦੇ ਗੀਤਾਂ ਨੂੰ ਰੱਜਵਾਂ ਪਿਆਰ ਬਖਸ਼ਿਅ‍ਾ। ਸਾਫ ਸੁਥਰੀ ਗਾਇਕੀ ਨੂੰ ਤਰਜੀਹ ਦੇਣ ਵਾਲੇ ਇੰਦਰਜੀਤ ਨਿੱਕੂ ਸੱਭਿਆਚਾਰਕ ਗੀਤਾਂ ਦੇ ਨਾਲ ਨਾਲ ਸਮੇਂ ਸਮੇਂ ਸਿਰ ਧਾਰਮਿਕ ਗੀਤਾਂ ਨਾਲ ਵੀ ਹਾਜਰੀ ਲਗਵਾਉਂਦੇ ਹੀ ਰਹਿੰਦੇ ਹਨ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਦਰਜੀਤ ਨਿੱਕੂ ਦਾ ਗਾਇਅ‍ਾ ਨਵਾਂ ਧਾਰਮਿਕ ਗੀਤ “ਨਾਨਕ ਦੀ ਮੰਨੇ ਕੋਈ” ਜੋ ਕਿ ਵਿਸ਼ਵ ਭਰ ਚ 23 ਨਵੰਬਰ ਨੂੰ ਵੀ ਐਸ ਰਿਕਾਰਡਜ਼ ਵਲੋਂ ਵਿਸ਼ਵ ਭਰ ਚ ਰਿਲੀਜ਼ ਕੀਤਾ ਜਾ ਰਿਹਾ ਹੈ। ਗੀਤਕਾਰ ਗੱਗੂ ਧੂੜਕੋਟ ਦਾ ਲਿਖਿਆ ਇਹ ਗੀਤ ਜਿਸ ਨੂੰ ਐਸ ਕੇ ਵੀ ਸੰਗੀਤਕਾਰ ਵਲੋਂ ਸੰਗੀਤਕ ਧੁਨਾਂ ਚ ਸ਼ਿੰਗਾਰਿਆ ਗਿਆ ਹੈ ਜਿਸ ਦਾ ਵੀਡੀਓ ਜਲਦ ਅੰਤਰਾਸ਼ਟਰੀ ਚੈਨਲਾਂ ਅਤੇ ਯੂ ਟਿਊਬ ਤੇ ਵੇਖਣ ਨੂੰ ਮਿਲੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!