ਰਜਨੀ ਵਾਲੀਆ
ਸਭ ਕੁਝ ਰੱਬ ਹੀ ਦੇਂਦਾ ਏ,
ਰੱਬ ਤੋਂ ਲਈਏ ਮੰਗ ਕੇ ਸਾਰ |
ਉੱਦਮੀ ਨੂੰ ਉਹ ਜਿੱਤ ਬਖਸੇ਼ਦਾ,
ਅਸੀਂ ਹੈ ਜਿੱਤਣਾ ਲਈਏ ਧਾਰ |
ਸਭ ਕੁਝ ਰੱਬ ਹੀ ਦੇਂਦਾ ਏ,
ਰੱਬ ਤੋਂ ਲਈਏ ਮੰਗ ਕੇ ਸਾਰ |
ਹਾਰੋਂ ਕਦੀ ਨਈ ਹਾਰਦਾ,
ਜਿਹੜਾ ਉਹੀ ਹੋਵੇ ਖਿਡਾਰੀ |
ਬਿਨਾਂ ਇਲਮ ਜਾਂ ਰਿਜ਼ਕ ਦੇ,
ਕੋਈ ਕਰਦਾ ਨਈਂ ਸਰਦਾਰੀ |
ਉਸ ਕਾਦਰ ਦੇ ਅੱਗੇ ਬਹੁਤੀ,
ਚਲਦੀ ਨਈਂ ਹੁਸਿ਼ਆਰੀ |
ਹਰਕੇ ਹਿੰਮਤ ਹਾਰਨ ਵਾਲਾ,
ਹੁੰਦਾ ਨਈਂ ਸ਼ਾਹ ਅਸਵਾਰ |
ਸਭ ਕੁਝ ਰੱਬ ਹੀ ਦੇਂਦਾ ਏ,
ਰੱਬ ਤੋਂ ਲਈਏ ਮੰਗ ਕੇ ਸਾਰ |
ਰਹਿੰਦੇ ਜੋ ਰਜਾ਼ ਵਿੱਚ ਰਾਜੀ,
ਉਹਨਾਂ ਦੇ ਰਿਜ਼ਕ ਸਲਾਮਤ ਰਹਿੰਦੇ |
ਦਮ-ਦਮ ਨਾਲ ਓ ਯਾਦ ਰਖੇਂਦੇ,
ਯਾਦ ਰਖੇਂਦੇ ਉੱਠਦੇ ਬਹਿੰਦੇ |
ਜੋ ਮਾਲਕ ਉਹ ਆਪ ਉਸਾਰੇ,
ਉਹ ਮਹਿਲ ਕਦੇ ਨਾ ਢਹਿੰਦੇ |
ਆਪਣੇ ਆਪ ਪਿਆਰਿਆਂ ਤੋਂ,
ਕਾਦਰ ਜਾਂਦਾ ਏ ਬਲਿਹਾਰ |
ਸਭ ਕੁਝ ਰੱਬ ਹੀ ਦੇਂਦਾ ਏ,
ਰੱਬ ਤੋਂ ਲਈਏ ਮੰਗ ਕੇ ਸਾਰ |
ਬੜੀ ਹੀ ਮੁਸ਼ਕਿਲ ਦੇ ਨਾਲ,
ਲੱਭਿਆ ਜਾਂਦਾ ਏ ਹਮਰਾਜ਼ |
ਮਿਲਣਾ ਹੁੰਦਾ ਮੁਸ਼ਕਿਲ ਐਸਾ,
ਜੋ ਸਾਰੇ ਹੀ ਸਵਾਰੇ ਕਾਜ |
ਲੜਨ ਵਾਲੇ ਤਾਂ ਲੜ ਜਾਂਦੇ ਨੇ,
ਚਿੜੀਆਂ ਦੇ ਨਾਲ ਬਾਜ |
ਸਦਾ ਤਵੱਜੋ ਦੇ ਕੇ ਰੱਖਣ,
ਫੁੱਲਾਂ ਦੇ ਵੱਲ ਖਾਰ |
ਸਭ ਕੁਝ ਰੱਬ ਹੀ ਦੇਂਦਾ ਏ,
ਰੱਬ ਤੋਂ ਲਈਏ ਮੰਗ ਕੇ ਸਾਰ |
ਗੁਨਾਂਹਗਾਰ ਨਈਂ ਬਖਸੇ਼ ਜਾਂਦੇ,
ਉਸ ਰੱਬ ਦੀ ਦਰਗਾਹੇ |
ਉਹ ਨਾ ਲੰਮੀਆਂ ਤਰੀਕਾਂ,
ਪਾਵੇ ਲਾ ਦੇਂਦਾ ਝੱਟ ਫਾਹੇ |
ਕੱਖੋ ਲੱਖ ਤੇ ਲੱਖੋਂ ਕੱਖ ਬਣਾ,
ਦੇਵੇ ਜਦੋਂ ਵੀ ਉਹ ਚਾਹਵੇ |
ਉਸਦੇ ਲਈ ਬੇਗਾਨਾ ਨਈ,
ਕੋਈ ਸਭ ਦੀ ਲੈਂਦਾ ਸਾਰ |
ਸਭ ਕੁਝ ਰੱਬ ਹੀ ਦੇਂਦਾ ਏ,
ਰੱਬ ਤੋਂ ਲਈਏ ਮੰਗ ਕੇ ਸਾਰ |
ਬੇਕਦਰੀ ਨਾ ਕਰੀਏ ਕਦਰ ਦੀ,
ਦਿਨ ਕਦਰਾ ਦੇ ਦੂਣ ਸਵਾਏ |
ਸਦਾ ਦੇਵੀਂ ਤੂੰ ਸਕੂਨ ਤੇ ਪਹਿਰਾ,
ਨੀ ਵਗਦੀਏ ਠੰਡੀਏ ਹਵਾਏ |
ਸਾਰੇ ਈ ਰੋਗ ਤੂੰ ਕੱਟ ਦੇਨੀ ਏ,
ਮਿਲਦੀ ਏ ਇੱਕ ਦੁਆਏ |
ਉਹੀਓ ਜਲਦ ਮੁਕਾਮੀ ਹੋਵੇ,
ਜੋ ਮਿਲਦੇ ਤੇ ਕਰੇ ਨਾ ਹੰਕਾਰ |
ਸਭ ਕੁਝ ਰੱਬ ਹੀ ਦੇਂਦਾ ਏ,
ਰੱਬ ਤੋਂ ਲਈਏ ਮੰਗ ਕੇ ਸਾਰ |
ਰਜਨੀਏ ਅੱਜ ਬਗਾਵਤ ਕਰਲੈ,
ਨੀ ਜੋ ਮਿਲਦਾ ਉਹ ਪਾਲੈ |
ਨਿਕਲ ਬਾਹਰ ਹਨੇਰੇ ਦੇ ਵਿੱਚੋਂ,
ਰੌਸ਼ਨੀਆਂ ਗਲੇ ਲਗਾ ਲੈ |
ਜਿੰਦਗੀ ਮੁੜ-ਮੁੜ ਨਹੀ ਦਸਤਕ ,
ਦੇਂਦੀ ਉਸਨੂੰ ਅੱਜ ਅਜਮਾ ਲੈ |
ਮਨ ਦੀ ਰੀਝ ਪੁਗਾਵਣ ਖਾਤਿਰ,
ਉਹ ਆਉਂਦੀ ਨਹੀ ਹਰ ਵਾਰ |
ਸਭ ਕੁਝ ਰੱਬ ਹੀ ਦੇਂਦਾ ਏ,
ਰੱਬ ਤੋਂ ਲਈਏ ਮੰਗ ਕੇ ਸਾਰ |