ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )
ਬੈਲਜ਼ੀਅਮ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1236 ਨਵੇਂ ਮਰੀਜਾਂ ਦੀ ਪਹਿਚਾਣ ਹੋਈ ਹੈ ਜਿਨ੍ਹਾਂ ਵਿੱਚੋਂ 310 ਹਸਪਤਾਲਾਂ ਵਿੱਚ ਦਾਖਲ ਕੀਤੇ ਗਏ ਹਨ। ਹੁਣ ਤੱਕ ਕੁੱਲ 34809 ਲੋਕ ਕੋਰੋਨਾ ਪੀੜਤ ਐਲਾਨੇ ਗਏ ਹਨ ਜਿਨ੍ਹਾਂ ਵਿੱਚੋਂ 4857 ਲੋਕ ਇਸ ਮਹਾਂਮਾਰੀ ਦੀ ਭੇਟ ਚੜ੍ਹ ਚੁੱਕੇ ਹਨ। ਬੈਲਜ਼ੀਅਮ ਦੇ ਹਸਪਤਾਲਾਂ ਵਿੱਚ ਹੁਣ ਤੱਕ 5309 ਕਰੋਨਾਂ ਵਾਇਰਸ ‘ਤੋਂ ਪੀੜਤ ਮਰੀਜ ਦਾਖਲ ਹਨ ਜਿਨ੍ਹਾਂ ‘ਚੋਂ 1182 ਦੀ ਹਾਲਤ ਗੰਭੀਰ ਹੈ। ਪਿਛਲੇ 24 ਘੰਟਿਆਂ ਵਿੱਚ 455 ਮਰੀਜਾਂ ਨੂੰ ਤੰਦਰੁਸਤ ਹੋਣ ਬਾਅਦ ਹਸਪਤਾਲਾਂ ਵਿੱਚੋਂ ਛੁੱਟੀ ਵੀ ਮਿਲੀ ਹੈ। ਬਹੁਤੀਆਂ ਮੌਤਾਂ ਬਜੁਰਗਾਂ ਨੂੰ ਸੰਭਾਲਣ ਵਾਲੇ ਕੇਦਰਾਂ ਵਿੱਚ ਹੋਈਆਂ ਹਨ। ਸਰਕਾਰ ਨੇ ਲੌਕਡਾਊਨ ਵਧਾ ਕੇ 3 ਮਈ ਤੱਕ ਕਰ ਦਿੱਤਾ ਹੈ।