ਬਲਾਕ ਰਾਏਕੋਟ ‘ਚ 37 ਪਿੰਡਾਂ ‘ਚ 809 ਕਿੱਟਾਂ ਵੰਡੀਆਂ ਗਈਆਂ ਹਨ : ਚੇਅਰਮੈਨ ਨੱਥੋਵਾਲ
ਰਾਏਕੋਟ (ਰਘਵੀਰ ਸਿੰਘ ਜੱਗਾ)

ਬਲਾਕ ਸੰਮਤੀ ਚੇਅਰਮੈਨ ਕ੍ਰਿਪਾਲ ਸਿੰਘ ਨੱਥੋਵਾਲ ਅਤੇ ਬਲਾਕ ਰਾਏਕੋਟ ਦੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੇ ਬੀਤੇ ਕੱਲ• ਸੀਟੂ ਆਗੂਆਂ ਵੱਲੋਂ ਬੀਡੀਪੀਓ ਰਾਏਕੋਟ ਰੁਪਿੰਦਰ ਕੌਰ ਨਾਲ ਕੀਤੇ ਕਥਿਤ ਦੁਰਵਿਵਹਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਜਿਕਰਯੋਗ ਹੈ ਕਿ ਬੀਤੇ ਦਿਨ ਸੀਟੂ ਆਗੂਆਂ ਵੱਲੋਂ ਪਿੰਡਾਂ ‘ਚ ਰਾਸ਼ਨ ਦੀ ਸਹੀ ਵੰਡ ਨਾ ਹੋਣ ਕਰਕੇ ਅਤੇ ਬੀਡੀਪੀਓ ਦਫਤਰ ਬੰਦ ਹੋਣ ਕਾਰਨ ਬੀਡੀਪੀਓ ਦਫਤਰ ਅੱਗੇ ਰੋਸ ਵਜੋਂ ਧਰਨਾ ਦਿੱਤਾ ਗਿਆ ਸੀ। ਜਦੋਂ ਬੀਡੀਪੀਓ ਰੁਪਿੰਦਰ ਕੌਰ ਦਫਤਰ ਪੁੱਜੇ ਤਾਂ ਕੁਝ ਸੀਟੂ ਆਗੂਆਂ ਦੀ ਉਨ•ਾਂ ਨਾਲ ਝੜਪ ਹੋ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਰਾਏਰਕੋਟ ਬਲਾਕ ਦੇ ਕਈ ਪਿੰਡਾਂ ਦੇ ਪੰਚ-ਸਰਪੰਚ ਅੱਜ ਬੀਡੀਪੀਓ ਦਫਤਰ ਰਾਏਕੋਟ ਵਿਖੇ ਇਕੱਠੇ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ•ਾਂ ਕਿਹਾ ਕਿ ਜਦੋਂ ਤੋਂ ਇਹ ਨਾਮੁਰਾਦ ਬਿਮਾਰੀ ਸ਼ੁਰੂ ਹੋਈ ਹੈ, ਬੀਡੀਪੀਓ ਰੁਪਿੰਦਰ ਕੌਰ ਅਤੇ ਉਨ•ਾਂ ਦੇ ਸਟਾਫ ਵੱਲੋਂ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਅਜਿਹੇ ਨਾਜ਼ੁਕ ਮੌਕੇ ‘ਤੇ ਕਿਸੇ ਮਹਿਲਾ ਅਫਸਰ ਨਾਲ ਅਜਿਹਾ ਵਿਵਹਾਰ ਕਰਨਾ ਨਿੰਦਣਯੋਗ ਹੈ। ਉਨ•ਾਂ ਕਿਹਾ ਕਿ ਅਜਿਹੇ ਮਹਾਂਮਾਰੀ ਦੇ ਸਮੇਂ ‘ਚ ਸਰਕਾਰੀ ਮੁਲਾਜ਼ਮ ਆਪਣੀ ਜਾਨ ਜੋਖ਼ਿਮ ਵਿੱਚ ਪਾ ਕੇ ਆਪਣੀ ਡਿਊਟੀ ਕਰ ਰਹੇ ਹਨ, ਪਰ ਕੁਝ ਲੋਕਾਂ ਦੇ ਨਕਾਰਤਮਕ ਰਵੱਈਏ ਕਾਰਨ ਅਫਸਰ ਤਣਾਓ ਗ੍ਰਸਤ ਹੁੰਦੇ ਹਨ, ਜਿਸ ਦਾ ਅਸਰ ਉਨ•ਾਂ ਦੇ ਕੰਮ ‘ਤੇ ਵੀ ਪੈਣਾ ਲਾਜ਼ਮੀ ਹੈ। ਉਨ•ਾਂ ਕਿਹਾ ਕਿ ਜੇ ਕਿਸੇ ਅਧਿਕਾਰੀ ਵਿਰੁੱਧ ਸਿਕਾਇਤ ਹੈ ਤਾਂ ਉਸ ਦੇ ਉੱਚ ਅਫਸਰ ਨਾਲ ਗੱਲ ਕੀਤੀ ਜਾ ਸਕਦੀ ਸੀ, ਜਿੰਮੇਵਾਰ ਵਿਅਕਤੀਆਂ ਵੱਲੋਂ ਕਿਸੇ ਮਹਿਲਾ ਅਫਸਰ ਨਾਲ ਕੀਤਾ ਅਜਿਹਾ ਵਿਵਹਾਰ ਸ਼ੋਭਾ ਨਹੀਂ ਦਿੰਦਾ।
ਇਸ ਮੌਕੇ ਚੇਅਰਮੈਨ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਜੋ ਰਾਸ਼ਨ ਭੇਜਿਆ ਗਿਆ ਹੈ, ਉਹ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਲੋੜਵੰਦਾਂ ਨੂੰ ਹੀ ਦਿੱਤਾ ਗਿਆ ਹੈ, ਉਨ•ਾਂ ਦੱਸਿਆ ਕਿ ਬਲਾਕ ਰਾਏਕੋਟ ਨਾਲ ਸਬੰਧਿਤ 37 ਪਿੰਡਾਂ ‘ਚ 809 ਕਿੱਟਾਂ ਵੰਡੀਆਂ ਗਈਆਂ ਹਨ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨਾਜ਼ੁਕ ਸਮੇਂ ‘ਚ ਪ੍ਰਸਾਸ਼ਨ ਦਾ ਸਹਿਯੋਗ ਕਰਨ।
ਇਸ ਮੌਕੇ ਸਰਪੰਚ ਜਸਪ੍ਰੀਤ ਸਿੰਘ ਤਲਵੰਡੀ, ਸਰਪੰਚ ਮੇਜਰ ਸਿੰਘ, ਸਰਪੰਚ ਦਰਸ਼ਨ ਸਿੰਘ ਮਾਨ, ਸਰਪੰਚ ਭੁਪਿੰਦਰ ਕੌਰ, ਸਰਪੰਚ ਸੁਰਿੰਦਰ ਕੌਰ, ਸੰਦੀਪ ਸਿੰਘ ਸਿੱਧੂ, ਸਰਪੰਚ ਜਗਦੇਵ ਸਿੰਘ ਰੂਪਾਪੱਤੀ, ਰਾਜਵੀਰ ਸਿੰਘ ਸਾਹਜਹਾਨਪੁਰ, ਨਰਿੰਜਣ ਸਿੰਘ ਕਾਲਾ, ਹਰਬੰਸ ਕੌਰ ਰਾਮਗੜ• ਸਿਵੀਆਂ ਸਰਪੰਚ, ਵੀਰਦਵਿੰਦਰ ਸਿੰਘ ਗੋਲੂ, ਪੰਚ ਮਨਜੀਤ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।