3.5 C
United Kingdom
Sunday, March 8, 2026

More

    ਜੱਜ ਵੱਲੋਂ ਟਰੰਪ ਪ੍ਰਸ਼ਾਸਨ ਦੁਆਰਾ ਸਰਹੱਦ ਪਾਰੋਂ ਆਉਣ ਵਾਲੇ ਬੱਚਿਆਂ ਦੇ ਦੇਸ਼ ਨਿਕਾਲੇ ‘ਤੇ ਲਗਾਈ ਗਈ ਰੋਕ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 19 ਨਵੰਬਰ 2020

    ਸੈਂਕੜੇ ਲੋਕ ਗੈਰ ਕਾਨੂੰਨੀ ਪ੍ਰਵਾਸ ਰਾਹੀਂ ਅਮਰੀਕਾ ਆਉਂਦੇ ਹਨ,ਇਹਨਾਂ ਵਿੱਚ ਬੱਚਿਆਂ ਦੀ ਵੀ ਬਹੁਗਿਣਤੀ ਹੁੰਦੀ ਹੈ। ਅਜਿਹੇ ਹੀ ਸੈਂਕੜੇ ਬੱਚੇ ਹਨ ਜੋ ਸਰਹੱਦ ਪਾਰ ਤੋਂ ਇਕੱਲੇ ਹੀ ਅਮਰੀਕਾ ਦਾਖਲ ਹੋਏ ਹਨ ਅਤੇ ਟਰੰਪ ਪ੍ਰਸ਼ਾਸਨ ਦੁਆਰਾ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਪਰ ਹੁਣ ਇਕ ਸੰਘੀ ਜੱਜ ਨੇ ਬੁੱਧਵਾਰ ਨੂੰ ਟਰੰਪ ਪ੍ਰਸ਼ਾਸਨ ਨੂੰ ਆਦੇਸ਼ ਦਿੱਤਾ ਹੈ ਕਿ ਇਕੱਲੇ ਸਰਹੱਦ ਪਾਰ ਕਰਨ ਵਾਲੇ ਪ੍ਰਵਾਸੀ ਬੱਚਿਆਂ ਨੂੰ ਦੇਸ਼ ਤੋਂ ਬਾਹਰ ਕੱਢਣਾ ਬੰਦ ਕੀਤਾ ਜਾਵੇ ਜਿਸ ਨਾਲ ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ਹਜ਼ਾਰਾਂ ਨਾਬਾਲਗਾਂ ਨੂੰ ਤੇਜ਼ੀ ਨਾਲ ਦੇਸ਼ ਨਿਕਾਲਾ ਦੇਣ ਵਾਲੀ ਨੀਤੀ ਤੇ ਰੋਕ ਲੱਗੇਗੀ। ਸਯੁੰਕਤ ਰਾਜ ਦੇ ਜ਼ਿਲ੍ਹਾ ਜੱਜ ਐਮਮੇਟ ਸਲੀਵਨ ਨੇ ਕਾਨੂੰਨੀ ਸਮੂਹਾਂ ਦੁਆਰਾ ਉਨ੍ਹਾਂ ਬੱਚਿਆਂ ਦੀ ਪੈਰਵੀ ਲਈ ਮੁਕੱਦਮਾ ਚਲਾਉਣ ਦਾ ਹੁਕਮ ਜਾਰੀ ਕੀਤਾ ਹੈ ਜਿਨ੍ਹਾਂ ਨੂੰ ਸਰਕਾਰ ,ਸੰਘੀ ਕਾਨੂੰਨ ਅਧੀਨ ਪਨਾਹ ਜਾਂ ਹੋਰ ਸੁਰੱਖਿਆ ਦੀ ਬੇਨਤੀ ਕਰਨ ਤੋਂ ਪਹਿਲਾਂ ਹੀ ਦੇਸ਼ ਵਿੱਚੋਂ ਕੱਢਣਾ ਚਾਹੁੰਦੀ ਹੈ।ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ਇੱਕ ਐਮਰਜੈਂਸੀ ਘੋਸ਼ਣਾ ਪੱਤਰ ਦੇ ਅਧੀਨ ਜ਼ਿਆਦਾਤਰ ਲੋਕਾਂ ਨੂੰ ਸੰਯੁਕਤ ਰਾਜ ਵਿੱਚ ਸਰਹੱਦ ਪਾਰ ਕਰਨ ਤੋਂ ਰੋਕਣ ਦੀ ਨੀਤੀ ਤਹਿਤ ਟਰੰਪ ਪ੍ਰਸ਼ਾਸਨ ਨੇ ਮਾਰਚ ਤੋਂ ਲੈ ਕੇ ਘੱਟੋ ਘੱਟ 8,800 ਅਣਪਛਾਤੇ ਬੱਚਿਆਂ ਨੂੰ ਦੇਸ਼ ਤੋਂ ਬਾਹਰ ਕੱਢਿਆ ਹੈ। ਸਲੀਵਨ ਦੇ ਆਦੇਸ਼ ‘ਚ ਸਿਰਫ ਉਨ੍ਹਾਂ ਬੱਚਿਆਂ ਨੂੰ ਬਾਹਰ ਕੱਢਣ ‘ਤੇ ਰੋਕ ਲਗਾਈ ਗਈ ਹੈ ਜੋ ਮਾਪਿਆਂ ਦੇ ਬਿਨਾਂ ਕਿਸੇ ਸਹਿਮਤੀ ਦੇ ਇਕੱਲੇ ਬਾਰਡਰ ਨੂੰ ਪਾਰ ਕਰਦੇ ਹਨ। ਸਰਕਾਰ ਨੇ ਮਾਰਚ ਤੋਂ ਲੈ ਕੇ ਹੁਣ ਤੱਕ ਲਗਭੱਗ ਬਾਲਗਾਂ ਅਤੇ ਪਰਿਵਾਰਾਂ ਸਮੇਤ 200,000 ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ। ਅਮੈਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੇ ਵਕੀਲ ਲੀ ਗੇਲਰਟ ਅਨੁਸਾਰ ਮਹਾਂਮਾਰੀ ਦੌਰਾਨ ਇਸ ਨੀਤੀ ਨੇ ਹਜ਼ਾਰਾਂ ਛੋਟੇ ਬੱਚਿਆਂ ਨੂੰ ਬਿਨਾਂ ਕਿਸੇ ਸੁਣਵਾਈ ਦੇ ਵਾਪਸ ਭੇਜਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!