3.1 C
United Kingdom
Sunday, March 8, 2026

More

    ਤੇਰੇ ਨਾਲ ਰਿਸ਼ਤਾ

    ਦੁੱਖਭੰਜਨ ਰੰਧਾਵਾ
    0351920036369

    ਤੇਰੇ ਨਾਲ ਰਿਸ਼ਤਾ ਜਨਮਾ ਦਾ,
    ਏ ਅਸਾਂ ਨੂੰ ਦੋਹਾਂ ਨੂੰ ਪਤੈ |
    ਤੇਰੇ ਨਾਲ ਪਿਆਰ ਕਰ ਬੈਠਾਂ,
    ਤੇਰੇ ਬਿਨ ਰਹਿ ਨਈਂ ਸਕਦਾ |
    ਜਦ ਤੂੰ ਮੇਰੇ ਨਾਲ ਗੱਲ ਕਰਨੀ ਏ,
    ਤਾਂ ਮੈਨੂੰ ਸਕੂਨ ਮਿਲ ਜਾਂਦੈ |
    ਜਿਸ ਦਿਨ ਤੂੰ ਗੱਲ ਨਹੀਂ ਕਰਦੀ,
    ਉਸ ਦਿਨ ਓ ਦੁੱਖ ਮੈਂ ਸਹਿ ਨਹੀ ਸਕਦਾ |
    ਮੈਂ ਤੇਰੇ ਬਣ ਜਾਵਾਂ ਖਾਕ ਕਦਮਾਂ ਦੀ,
    ਤੇ ਸ਼ਾਇਦ ਮੁੱਲ ਪੈ ਜਾਏ ਕੱਖਾਂ ਦਾ |
    ਓਦਾਂ ਮੇਰਾ ਕੌਡੀ ਵੀ ਮੁੱਲ ਨਈਂ,
    ਤੇਰੇ ਹੀ ਨਾਲ ਹਾਂ ਲੱਖਾਂ ਦਾ |
    ਮੇਰੇ ਵਿੱਚ ਕਮਜੋਰੀਆਂ ਕਾਫੀ ਨੇ,
    ਮੇਰੀ ਤੂੰ ਵੀ ਕਮਜੋਰੀ ਬਣ ਗਈ ਏਂ ,
    ਮੇਰੇ ਵਿੱਚ ਮੇਰੇ ਹੋਸ਼ ਨਹੀਂ ਰਹਿੰਦੇ |
    ਪਤਾ ਨਈ ਓ ਖੇਡ ਕੀ ਖੇਡ ਰਿਹੈ,
    ਨੀ ਉਸਦੀ ਚਾਲ ਨਾ ਜਾਣਾ ਮੈਂ,
    ਮੇਰੇ ਵਿੱਚ ਪਤਾ ਨਈ ਕਿਉਂ,
    ਮੇਰੇ ਜੋਸ਼ ਨਹੀਂ ਰਹਿੰਦੇ |
    ਕਈ ਪੱਤਣ ਤਰ ਜਾਵਾਂ ਤੇਰੇ ਆਸਰੇ,
    ਸੱਜਣ ਜੀ |
    ਮੈਂ ਖਾਲੀ ਭਾਂਡਾ ਭਰ ਜਾਵਾਂ ਤੇਰੇ ਆਸਰੇ,
    ਸੱਜਣ ਜੀ |
    ਮੈਂ ਕਿੰਨਾਂ ਕਰਦਾ ਹਾਂ ਉਸਨੂੰ,
    ਅਹਿਸਾਸ ਤੱਕ ਨਹੀ ਹੈ |
    ਮੈਂ ਪੀੜਾਂ ਨਾਲ ਕਰਾਹੁੰਦਾ ਹਾਂ,
    ਉਹ ਉਦਾਸ ਤੱਕ ਨਹੀ ਹੈ |
    ਮੈਂ ਹਾਂ ਉਸਨੂੰ ਮੈਨੂੰ ਕਿਉਂ ,
    ਯਾਦ ਕਰਾਉਣਾ ਪੈਂਦਾ ਏ |
    ਮੈਨੂੰ ਉਸਦੇ ਨੰਬਰ ਤੇ ਮੈਸਜ,
    ਪਹੁੰਚਾਉਣਾ ਪੈਂਦਾ ਏ |
    ਮੈਂ ਗਰਮ ਉਹਦੇ ਕੁਝ ਸ਼ਬਦਾਂ,
    ਨੂੰ ਵੀ ਸੁਣ ਕੇ ਠਰ ਜਾਨਾਂ |
    ਓ ਮੈਨੂੰ ਜਦੋਂ ਲੋਕਾਂ ਵਰਗਾ ਦੱਸਦੀਏ,
    ਸੱਚ ਜਾਣਿਓ ਮਰ ਜਾਨਾਂ |
    ਇਸ਼ਕ ਦੀ ਲਗਨ ਕੇਹੀ ਲਾ ਬੈਠਾ,
    ਜਿੱਤਿਆ ਵੀ ਫਿਰਦਾਂ ਪਰ ਉਸ ਦਾ,
    ਰਵੱਈਆ ਵੇਖਦਿਆਂ ਹੀ,
    ਪਲ ਵਿੱਚ ਹਰ ਜਾਨਾਂ ,
    ਪਲ ਵਿੱਚ ਹਰ ਜਾਨਾਂ ,
    ਪਲ ਵਿੱਚ ਹਰ ਜਾਨਾਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!