3.5 C
United Kingdom
Sunday, March 8, 2026

More

    ਜੌਹਨਸਨ ਐਂਡ ਜੌਹਨਸਨ ਕੰਪਨੀ ਪੰਜ ਸਾਲਾਂ ਵਿੱਚ 50% ਹੋਰ ਬਲੈਕ ਪ੍ਰਬੰਧਕਾਂ ਨੂੰ ਕਰੇਗੀ ਸ਼ਾਮਿਲ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 19 ਨਵੰਬਰ 2020

    ਜੌਹਨਸਨ ਐਂਡ ਜੌਹਨਸਨ ਦੇ ਅਧਿਕਾਰੀਆਂ ਨੇ ਮੰਗਲਵਾਰ
    ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਨੇ ਜਾਤੀਗਤ ਅਸਮਾਨਤਾ ਨਾਲ ਨਜਿੱਠਣ ਲਈ 100 ਮਿਲੀਅਨ ਡਾਲਰ ਦੀ ਪਹਿਲਕਦਮੀ ਤਹਿਤ ਪੰਜ ਸਾਲਾਂ ਦੇ ਅੰਦਰ-ਅੰਦਰ ਕੰਪਨੀ ਵਿਚ ਬਲੈਕ ਪ੍ਰਬੰਧਕਾਂ ਦੀ ਗਿਣਤੀ 50% ਵਧਾਉਣ ਦੀ ਯੋਜਨਾ ਬਣਾਈ ਹੈ। ਵਿਸ਼ਵ ਦੀ ਸਭ ਤੋਂ ਵੱਡੀ ਇਸ ਸਿਹਤ ਕੰਪਨੀ ਨੇ ਕਿਹਾ ਕਿ ਇਹ ਵਿਗਿਆਨ, ਕਾਰੋਬਾਰ ਅਤੇ ਸਿਹਤ ਦੇਖਭਾਲ ਵਿਚ ਦਿਲਚਸਪੀ ਰੱਖਣ ਵਾਲੇ ਕਾਲੇ ਮੂਲ ਦੇ ਵਿਦਿਆਰਥੀਆਂ ਲਈ ਕਾਲਜ ਸਕਾਲਰਸ਼ਿਪ ਦਾ ਵੀ ਪ੍ਰਬੰਧ ਕਰੇਗੀ। ਗਲੋਬਲ ਕਾਰਪੋਰੇਟ ਮਾਮਲਿਆਂ ਦੇ ਕਾਰਜਕਾਰੀ ਉਪ-ਪ੍ਰਧਾਨ, ਮਾਈਕਲ ਸਨੀਦ ਅਨੁਸਾਰ ਇਹ ਸਾਡੀ ਸਮੁੱਚੀ ਵਪਾਰਕ ਸਫਲਤਾ ਵਿੱਚ ਯਕੀਨਨ ਇੱਕ ਵੱਡਾ ਕਾਰਕ ਹੈ।ਇਸ ਕੰਪਨੀ ਦੇ ਵਧੀਆ ਕੰਮਾਂ ਨੇ ਪਿਛਲੇ ਦਹਾਕੇ ਦੌਰਾਨ ਬਹੁਤ ਵਧੀਆ ਪ੍ਰਭਾਵ ਪਾਇਆ ਹੈ, ਪਰ ਕੰਪਨੀ ਦੀ ਨੌਕਰੀ ਅਤੇ ਸਕਾਲਰਸ਼ਿਪ ਦੀ ਪਹਿਲਕਦਮੀ ਨੇ ਮੰਗਲਵਾਰ ਨੂੰ ਅਬਜ਼ਰਵਰਾਂ ਤੋਂ ਪ੍ਰਸ਼ੰਸਾ ਹਾਸਿਲ ਕੀਤੀ ਹੈ। ਇਸ ਸੰਬੰਧ ਵਿੱਚ ਨਿਊਜਰਸੀ ਦੇ ਅਫਰੀਕਨ ਅਮੈਰੀਕਨ ਚੈਂਬਰ ਆਫ ਕਾਮਰਸ ਦੇ ਪ੍ਰਧਾਨ, ਜੌਹਨ ਹਰਮੋਨ ਅਨੁਸਾਰ ਇਹ ਇੱਕ ਬਹੁਤ ਵਧੀਆ ਖਬਰ ਹੈ ਤੇ ਉਮੀਦ ਹੈ ਕਿ ਦੂਸਰੇ ਵੀ ਇਸਦਾ ਪਾਲਣ ਕਰਨਗੇ।ਜੌਹਨਸਨ ਐਂਡ ਜੌਹਨਸਨ ਆਪਣੇ ਪ੍ਰੋਗਰਾਮਾਂ ਦੀ ਸ਼ੁਰੂਆਤ ਉਸ ਸਮੇਂ ਕਰ ਰਿਹਾ ਹੈ ਜਦੋਂ ਰਾਸ਼ਟਰ ਇੱਕ ਮੁਸੀਬਤ ਭਰੇ ਸਾਲ ਵਿੱਚੋਂ ਲੰਘ ਰਿਹਾ ਹੈ ਅਤੇ ਇੱਕ ਵਿਸ਼ਵਵਿਆਪੀ ਮਹਾਂਮਾਰੀ ਦੇ ਨਾਲ ਸਮਾਜਿਕ ਨਿਆਂ ਲਹਿਰ ਦੁਆਰਾ ਵੀ ਪ੍ਰਭਾਵਿਤ ਹੋਇਆ ਹੈ। ਸਨੀਦ ਨੇ ਕਿਹਾ ਕਿ ਕੰਪਨੀ ਵਿੱਚ ਸਿਰਫ 7% ਉਪ-ਪ੍ਰਧਾਨ ਅਤੇ 6% ਬਲੈਕ ਵਿਅਕਤੀ ਇਸਦੇ ਮੈਨੇਜਰ ਅਤੇ ਡਾਇਰੈਕਟਰ ਹਨ ਜੋ ਕਿ ਅਮਰੀਕਾ ਦੀ ਆਬਾਦੀ ਦਾ 13.4% ਬਣਦੇ ਹਨ। ਇਸ ਕੰਪਨੀ ਨੇ 2025 ਤਕ ਕਾਲੇ ਮੂਲ ਦੇ ਉਪ-ਪ੍ਰਧਾਨਾਂ ਅਤੇ ਪ੍ਰਬੰਧਕਾਂ ਦੀ ਗਿਣਤੀ 50% ਵਧਾਉਣ ਦਾ ਟੀਚਾ ਮਿੱਥਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!