3.5 C
United Kingdom
Sunday, March 8, 2026

More

    ਜੋ ਸੁੱਖ ਲੋੜਨਗੇ

    ਰਜਨੀ ਵਾਲੀਆ
    ਜੋ ਸੁੱਖ ਲੋੜਨਗੇ ਓਈਓ ਸੁੱਖ ਪਾਵਣਗੇ,
    ਜੋ ਭਲੀ ਨਹੀ ਕਰਦੇ ਉਹ ਖੁਦ ਪਛਤਾਵਣਗੇ |
    ਜੋ ਸੁੱਖ ਲੋੜਨਗੇ ਓਈਓ ਸੁੱਖ ਪਾਵਣਗੇ,

    ਜਿੱਤਣ ਲਈ ਬਾਜੀ ਖੇਡੀ ਏ,
    ਮੰਜਿ਼ਲ ਨੂੰ ਤਾਂ ਅਸੀਂ ਪਾਉਣਾ ਏ |
    ਰੁਕਣ ਦਾ ਕੋਈ ਮਤਲਬ ਨਈਂ,
    ਰਾਹਾਂ ਵਿੱਚ ਕਿਉਂ ਖਲੋਣਾ ਏ |
    ਤੁਰਨਾ ਏ ਜੇ ਅੱਗੇ ਨੂੰ ਤਾਂ,
    ਕਾਹਨੂੰ ਵਕਤ ਗਵਾਉਣਾ ਏ |
    ਜੁਝਾਰੂ ਹੋਵਣਗੇ ਜੋ ਉਹੀ,
    ਜਿੱਤ ਨੂੰ ਲੈ ਕੇ ਜਾਵਣਗੇ |
    ਜੋ ਸੁੱਖ ਲੋੜਨਗੇ ਓਈਓ ਸੁੱਖ ਪਾਵਣਗੇ,

    ਪੁੱਛਾਂ ਮੈਂ ਅੱਜ ਹਿੰਮਤ ਤੋਂ,
    ਉਹ ਕਿਹੜੀ ਗੱਲੋਂ ਚੂਰ ਹੋਈ |
    ਰਸਤੇ ਕਾਹਤੋਂ ਲੰਮੇ ਹੋ ਗਏ,
    ਮੰਜਿਲ ਕਾਹਤੋਂ ਦੂਰ ਹੋਈ |
    ਜੋ ਖਿੱਚ ਸੀ ਮੇਰੇ ਜਜਬਿਆਂ ਵਿੱਚ,
    ਦੱਸ ਕਾਹਤੋਂ ਉਹ ਨਾਸੂਰ ਹੋਈ |
    ਦੇਖਣਾਂ ਜਿੰਨਾਂ ਨੇ ਦੁੱਖ ਦਿੱਤੇ ਨੇ,
    ਓਈਓ ਦੁੱਖ ਨੂੰ ਖਾਵਣਗੇ |
    ਜੋ ਸੁੱਖ ਲੋੜਨਗੇ ਓਈਓ ਸੁੱਖ ਪਾਵਣਗੇ,

    ਏਨੇ ਇਲਜਾਮ ਨਹੀ ਮੇਰੇ ਸਿਰ,
    ਜਿੰਨੇ ਤੂੰ ਅੱਜ ਗਿਣਵਾ ਦਿੱਤੇ |
    ਏਨੇ ਇਲਜਾਮ ਨਹੀ ਮੇਰੇ ਸਿਰ,
    ਜਿੰਨੇ ਤੂੰ ਅੱਜ ਚਿਣਵਾ ਦਿੱਤੇ |
    ਏਨੇ ਇਲਜਾਮ ਨਹੀ ਮੇਰੇ ਸਿਰ,
    ਜਿੰਨੇ ਤੂੰ ਅੱਜ ਸੁਣਾ ਦਿੱਤੇ |
    ਇਲਜਾਮੋ-ਇਲਜਾਮੀ ਨਾ ਹੋ,
    ਇਲਜਾਮ ਹੀ ਤੈਨੂੰ ਭਾਵਣਗੇ |
    ਜੋ ਸੁੱਖ ਲੋੜਨਗੇ ਓਈਓ ਸੁੱਖ ਪਾਵਣਗੇ,

    ਇੱਕ ਵੇਲਾ ਸੀ ਇੱਕ ਘੜੀ ਵੀ ਸੀ,
    ਇੱਕ ਰਾਤ ਤਾਂ ਤਾਰਾ ਟਹਿਕਿਆ ਸੀ |
    ਇਕੱ ਮਾਲੀ ਦੇ ਹੱਥੋਂ ਲੱਗਿਆ,
    ਇੱਕ ਫੁੱਲ ਬਾਗ ਵਿੱਚ ਮਹਿਕਿਆ ਸੀ |
    ਮੇਰਾ ਇੱਕ ਸੁਪਨਾ ਸੀ ਪੂਰਾ ਹੋਇਆ,
    ਕਿਸੇ ਕਾਰਨ ਤਾਂ ਉਹ ਬਹਿਕਿਆ ਸੀ |
    ਮੈਨੂੰ ਮੇਰੇ ਸੁਪਨੇ ਹੀ ਤਾਂ,
    ਮੇਰੇ ਮਕਸਦ ਤੱਕ ਲੈ ਜਾਵਣਗੇ |
    ਜੋ ਸੁੱਖ ਲੋੜਨਗੇ ਓਈਓ ਸੁੱਖ ਪਾਵਣਗੇ,

    ਮੇਰੀਆਂ ਬਹੁਤੀਆਂ ਖਵਾਹਿਸ਼ਾਂ ਨਈਂ,
    ਮੈਂ ਚਾਹਿਆ ਏ ਜੋ ਪਾ ਲਿਆ ਏ |
    ਅਜੇ ਮੈਨੂੰ ਵਟਾਉਣਾ ਨਈ ਆਇਆ,
    ਅੱਜ ਵਕਤ ਨੇ ਰੰਗ ਵਟਾ ਲਿਆ ਏ |
    ਮੇਰੀ ਮੰਜਿਲ ਦਾ ਦਰ ਦੂਰ ਨਹੀ,
    ਮੈਂ ਉਸ ਨੂੰ ਵੀ ਖੜਕਾ ਲਿਆ ਏ |
    ਉਹਨਾਂ ਨੂੰ ਕੀ ਛੱਤ ਨਸੀਬ ਹੋਣੀ,
    ਜੋ ਮੁੜ-ਮੁੜ ਕੰਧਾਂ ਨੂੰ ਢਾਵਣਗੇ |
    ਜੋ ਸੁੱਖ ਲੋੜਨਗੇ ਓਈਓ ਸੁੱਖ ਪਾਵਣਗੇ,

    ਸਦਾ ਜੋ ਨਿਸ਼ਠਾ ਕਰਕੇ ਬਹਿੰਦੇ ਨੇ,
    ਉਹ ਭਰ-ਭਰ ਕੇ ਝੋਲੀਆਂ ਲੈ ਜਾਂਦੇ |
    ਹਮੇਸ਼ਾਂ ਜੋ ਦਰਿਆਵਾਂ ਵਰਗੇ ਹੁੰਦੇ ਨੇ,
    ਇੱਕ ਦਿਨ ਓ ਵਿੱਚ ਸਮੁੰਦਰ ਲਹਿ ਜਾਂਦੇ |
    ਜੀ ਜੋ ਵਿੱਚ ਹੰਕਾਰ ਦੇ ਤਣੇ ਰਹਿੰਦੇ,
    ਉਹ ਤਾਂ ਇੱਕ ਦਿਨ ਢਹਿੰਦੇ ਢਹਿ ਜਾਂਦੇ |
    ਰਜਨੀ ਸਦਾ ਸਮਝਦਾਰ ਉਹ ਹੋਵਣਗੇ,
    ਕਦੀ ਵੀ ਜੋ ਮੂਰਖ ਤਾਈਂ ਸਮਝਾਵਣਗੇ |
    ਜੋ ਸੁੱਖ ਲੋੜਨਗੇ ਓਈਓ ਸੁੱਖ ਪਾਵਣਗੇ,

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!