ਰਜਨੀ ਵਾਲੀਆ
ਮੈਂ ਭਲਾ ਸਰਬੱਤ ਦਾ ਹਾਂ,
ਦੋਵੇਂ ਵੇਲੇ ਲੋਚਦੀ ਕੁੱਲ ਆਲਮ ਦਾ,
ਇੱਕ ਦੂਜੇ ਨਾਲ ਬਣਿਆ ਰਵੇ ਪਿਆਰ |
ਕਰਦਾ ਰੱਬ ਜਿੰਨਾਂ ਫਰਿਸ਼ਤੇ ਉੱਤੇ,
ਮੈਂ ਕਰਦੀ ਉਨਾਂ ਤੇਰੇ ਉੱਤੇ ਇਤਬਾਰ |
ਮੈਂ ਭਲਾ ਸਰਬੱਤ ਦਾ ਹਾਂ,
ਦੋਵੇਂ ਵੇਲੇ ਲੋਚਦੀ ਕੁੱਲ ਆਲਮ ਦਾ,
ਇੱਕ ਦੂਜੇ ਨਾਲ ਬਣਿਆ ਰਵੇ ਪਿਆਰ |
ਮੈਂ ਆਪਣਾਂ ਇਲਮ ਪਛਾਣਦੀ,
ਮੈਨੂੰ ਆਪਣੇ ਉੱਤੇ ਹੈ ਮਾਣ |
ਮੈਂ ਪੱਥਰੋਂ ਸੁਰਮਾਂ ਕਰ ਦਿਆਂ,
ਤੂੰ ਮੈਨੂੰ ਐਂਵੇ ਨਾ ਜਾਣ |
ਇਹ ਮੇਰਾ ਆਤਮ ਵਿਸ਼ਵਾਸ ਹੈ,
ਇਸਨੂੰ ਕਹਿੰਦੇ ਨਹੀਂ ਹੰਕਾਰ |
ਮੈਂ ਭਲਾ ਸਰਬੱਤ ਦਾ ਹਾਂ,
ਦੋਵੇਂ ਵੇਲੇ ਲੋਚਦੀ ਕੁੱਲ ਆਲਮ ਦਾ,
ਇੱਕ ਦੂਜੇ ਨਾਲ ਬਣਿਆ ਰਵੇ ਪਿਆਰ |
ਮੈਂ ਕਰਦੀ ਇਤਬਾਰ ਫਕੀਰਾਂ ਤੇ,
ਜੋ ਹੋਵਣ ਦਿਲ ਦੇ ਸੱਚੇ |
ਪੱਥਰ ਦਿਲ ਨਾ ਜ਼ਜ਼ਬਾਤੀ ਹੋਵਣ,
ਅੱਗ ਸਦਾ ਅੰਗੀਠੇ ਮੱਚੇ |
ਮੈਂ ਭੋਲੀ ਮੇਰਾ ਦਿਲ ਭੋਲਾ,
ਨੀ ਮੈਨੂੰ ਭੋਲਿਆਂ ਤੇ ਇਤਬਾਰ |
ਮੈਂ ਭਲਾ ਸਰਬੱਤ ਦਾ ਹਾਂ,
ਦੋਵੇਂ ਵੇਲੇ ਲੋਚਦੀ ਕੁੱਲ ਆਲਮ ਦਾ,
ਇੱਕ ਦੂਜੇ ਨਾਲ ਬਣਿਆ ਰਵੇ ਪਿਆਰ |
ਮੈਂ ਹਾਂ ਕਰਕੇ ਮਿਹਨਤ ਖਾਂਵਦੀ,
ਆਪਣੇਂ ਦੋਵਾਂ ਹੱਥਾਂ ਦੇ ਨਾਲ |
ਮੇਰਾ ਮੁਸ਼ਕਿਲ ਹੈ ਹੱਕ ਮਾਰਨਾ,
ਨੀ ਰੁੜ ਗਏ ਕਈ ਲੱਗੇ ਜਾਲ |
ਅੰਗਿਆਰਿਆਂ ਦਾ ਮੈਂ ਅੰਗ ਹਾਂ,
ਤੇ ਹਾਂ ਤਲਵਾਰ ਦੀ ਤਿੱਖੀ ਧਾਰ |
ਮੈਂ ਭਲਾ ਸਰਬੱਤ ਦਾ ਹਾਂ,
ਦੋਵੇਂ ਵੇਲੇ ਲੋਚਦੀ ਕੁੱਲ ਆਲਮ ਦਾ,
ਇੱਕ ਦੂਜੇ ਨਾਲ ਬਣਿਆ ਰਵੇ ਪਿਆਰ |
ਲੋਕੋ ਸੁਨਾਮੀ ਹਾਂ ਮੈਂ ਸਮੁੰਦਰ ਦੀ,
ਤੇ ਹਾਂ ਸਿਆਲ ਦੀ ਨਿੱਘੀ ਧੁੱਪ |
ਏਥੇ ਜਿਉਣ ਕਿਸੇ ਨਈਂ ਦੇਵਣਾ,
ਜੇਕਰ ਮੈਂ ਰਹਿ ਗਈ ਚੁੱਪ |
ਮੈਂ ਜਿੱਤ ਤੇ ਪਰਚਮ ਵੰਡਣ ਵਾਲੀ,
ਦੱਸੋ ਸਕਦੀ ਹਾਂ ਕਿਵੇਂ ਹਾਰ |
ਮੈਂ ਭਲਾ ਸਰਬੱਤ ਦਾ ਹਾਂ,
ਦੋਵੇਂ ਵੇਲੇ ਲੋਚਦੀ ਕੁੱਲ ਆਲਮ ਦਾ,
ਇੱਕ ਦੂਜੇ ਨਾਲ ਬਣਿਆ ਰਵੇ ਪਿਆਰ |
ਮੈਂ ਤਾਂ ਜ਼ਖਮਾਂ ਦੀ ਮਰਮ ਹਾਂ,
ਤੇ ਹਾਂ ਮੈਂ ਕਹਿਰਾਂ ਉੱਤੇ ਕਹਿਰ |
ਮੇਰੀ ਰੱਬ ਤੇ ਸ਼ਰਧਾ ਤੱਕ ਕੇ ਤਾਂ,
ਘੜੀ ਫਰਿਸ਼ਤੇ ਵੀ ਜਾਵਣ ਠਹਿਰ |
ਮੈਂ ਤਾਂ ਤੇਰੇ ਹੀ ਸਿਰ ਤੇ ਜਿਉਂਵਦੀ,
ਸਦਾ ਮੇਰਾ ਜਿਉਂਦਾ ਰਵੇ ਕਰਤਾਰ |
ਮੈਂ ਭਲਾ ਸਰਬੱਤ ਦਾ ਹਾਂ,
ਦੋਵੇਂ ਵੇਲੇ ਲੋਚਦੀ ਕੁੱਲ ਆਲਮ ਦਾ,
ਇੱਕ ਦੂਜੇ ਨਾਲ ਬਣਿਆ ਰਵੇ ਪਿਆਰ |
ਸੁਣ ਰਜਨੀ ਤਾਂ ਰੱਜੀ ਰੂਹ ਹੈ,
ਦੱਸ ਉਸਨੂੰ ਕਿਹੜੀ ਚੀਜ਼ ਦੀ ਭੁੱਖ |
ਉਹ ਖੁਸੀ਼ਆਂ ਵੰਡਦੀ-ਵੰਡਦੀ,
ਲੈ ਲੈਂਦੀ ਸਭਨਾਂ ਦੇ ਹੀ ਦੁੱਖ |
ਤੂੰ ਦੂਰ ਨਾ ਜਾਵੀਂ ਕਿੱਧਰੇ ਰਜਨੀ,
ਦਾ ਤੂੰ ਹੀ ਤਾਂ ਹੈਂ ਸਿ਼ੰਗਾਰ |
ਮੈਂ ਭਲਾ ਸਰਬੱਤ ਦਾ ਹਾਂ,
ਦੋਵੇਂ ਵੇਲੇ ਲੋਚਦੀ ਕੁੱਲ ਆਲਮ ਦਾ,
ਇੱਕ ਦੂਜੇ ਨਾਲ ਬਣਿਆ ਰਵੇ ਪਿਆਰ |