17.3 C
United Kingdom
Thursday, June 25, 2026

More

    ਐੱਫ ਡੀ ਏ ਨੇ ਕੋਰੋਨਾਂ ਦੇ ਇਲਾਜ ਲਈ ਮੋਨੋਕਲੋਨਲ ਐਂਟੀਬਾਡੀ ਦੀ ਐਮਰਜੈਂਸੀ ਵਰਤੋਂ ਨੂੰ ਦਿੱਤੀ ਮਨਜ਼ੂਰੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 10 ਨਵੰਬਰ 2020

    ਸੰਯੁਕਤ ਰਾਜ ਦੇ ਸਿਹਤ ਅਧਿਕਾਰੀਆਂ ਨੇ ਇਮਊਨਿਟੀ ਪ੍ਰਣਾਲੀ ਨੂੰ COVID-19 ਨਾਲ ਲੜਨ ਲਈ ਪਹਿਲੀ ਮੋਨੋਕਲੋਨਲ ਐਂਟੀਬਾਡੀ ਦਵਾਈ ਦੀ ਸੰਕਟਕਾਲੀਨ ਵਰਤੋਂ ਨੂੰ ਆਗਿਆ ਦਿੱਤੀ ਹੈ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਨੇ ਸੋਮਵਾਰ ਨੂੰ ਐਲੀ ਲਿਲੀ ਦੁਆਰਾ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਘੱਟ ਜਾਂ ਦਰਮਿਆਨੇ ਕੋਰੋਨਾਂ ਦੇ ਲੱਛਣਾਂ ਵਾਲੇ ਲੋਕਾਂ ਲਈ ਪ੍ਰਯੋਗਿਕ ਦਵਾਈ ਨੂੰ ਹਰੀ ਝੰਡੀ ਦਿੱਤੀ ਹੈ, ਇਸ ਨਾਲ ਮਰੀਜ਼ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਇੱਕ ਸਮੇਂ ਦਾ ਇਲਾਜ਼ ਹੈ ਜੋ IV(ਨਾੜੀ ਪ੍ਰਣਾਲੀ) ਦੁਆਰਾ ਦਿੱਤਾ ਜਾਂਦਾ ਹੈ। ਇਹ ਥੈਰੇਪੀ ਅਜੇ ਵੀ ਆਪਣੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਸਥਾਪਤ ਕਰਨ ਲਈ ਵਾਧੂ ਜਾਂਚ ਕਰ ਰਹੀ ਹੈ। ਇਸ ਐਂਟੀਬਾਡੀ ਡਰੱਗ ਬਾਰੇ ਲਿੱਲੀ ਕੰਪਨੀ ਦਾ ਅਧਿਐਨ ਜਾਰੀ ਹੈ ਜਦਕਿ ਇਸਦੇ ਮੁੱਢਲੇ ਨਤੀਜੇ ਦੱਸਦੇ ਹਨ ਕਿ ਇਹ ਘੱਟ ਵਾਇਰਸ ਵਾਲੇ ਲੋਕਾਂ ਦੇ ਹਸਪਤਾਲ ਦਾਖਲੇ ਨੂੰ ਘਟਾਉਣ ਵਿਚ ਸਹਾਇਤਾ ਕਰ ਸਕਦੀ ਹੈ। ਹਸਪਤਾਲ ਵਿੱਚ ਦਾਖਲ ਮਰੀਜ਼ਾਂ ਤੇ ਇਸਦਾ ਅਧਿਐਨ ਉਦੋਂ ਬੰਦ ਕਰ ਦਿੱਤਾ ਗਿਆ ਸੀ ਜਦੋਂ ਨਿਰੀਖਕਾਂ ਨੇ ਇਸ ਡਰੱਗ ਨੂੰ ਦਾਖਲ ਗੰਭੀਰ ਮਰੀਜ਼ਾਂ ਉੱਪਰ ਘੱਟ ਅਸਰਦਾਰ ਨੋਟ ਕੀਤਾ ਸੀ। ਇੱਕ ਆਮ ਸਮੇਂ ਵਿੱਚ, ਐੱਫ ਡੀ ਏ ਨੂੰ ਇਹ ਦਰਸਾਉਣ ਲਈ ਸਬੂਤ ਦੀ ਲੋੜ ਹੁੰਦੀ ਹੈ ਕਿ ਇੱਕ ਦਵਾਈ ਸੁਰੱਖਿਅਤ ਅਤੇ ਪ੍ਰਭਾਵੀ ਹੈ ਪਰ ਜਨਤਕ ਸਿਹਤ ਐਮਰਜੈਂਸੀ ਦੌਰਾਨ ਏਜੰਸੀ ਉਨ੍ਹਾਂ ਮਾਪਦੰਡਾਂ ਨੂੰ ਘਟਾ ਸਕਦੀ ਹੈ ਜੇਕਰ ਕਿਸੇ ਦਵਾਈ ਦੇ ਪ੍ਰਯੋਗਾਤਮਿਕ ਇਲਾਜ ਦੇ ਲਾਭ ਇਸ ਦੇ ਜੋਖਮਾਂ ਤੋਂ ਜਿਆਦਾ ਹੋਣ। ਸਰਕਾਰ ਨੇ ਲਿੱਲੀ ਨਾਲ ਦਵਾਈ ਦੇ 300,000 ਸ਼ੀਸ਼ੀਆਂ ਖਰੀਦਣ ਲਈ 375 ਮਿਲੀਅਨ ਡਾਲਰ ਦੇ ਇੱਕ ਸਮਝੌਤੇ ‘ਤੇ ਦਸਤਖਤ ਕੀਤੇ ਹਨ ਪਰ ਇਸ ਦੀ ਕਿੰਨੀ ਮਾਤਰਾ ਪ੍ਰਦਾਨ ਹੋਵੇਗੀ ਇਹ ਅਜੇ ਅਸਪਸ਼ਟ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!