26.9 C
United Kingdom
Friday, June 26, 2026

More

    ਕੋਵਿਡ -19 ਟੀਕਾ ਪਹਿਲੇ ਵਿਸ਼ਲੇਸ਼ਣ ਵਿਚ 90 ਪ੍ਰਤੀਸ਼ਤ ਪ੍ਰਭਾਵਸ਼ਾਲੀ : ਫਾਈਜ਼ਰ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 10 ਨਵੰਬਰ 2020

    ਕੋਰੋਨਾਂ ਵਾਇਰਸ ਦੀ ਲਾਗ ਨੂੰ ਰੋਕਣ ਲਈ ਟੀਕਾ ਇਜ਼ਾਦ ਕਰਨ ਵਿੱਚ ਲੱਗੀ ਡਰੱਗ ਕੰਪਨੀ ਫਾਈਜ਼ਰ ਨੇ ਸੋਮਵਾਰ ਨੂੰ ਕਿਹਾ ਕਿ ਇਸਦੇ ਮੁੱਢਲੇ ਪ੍ਰੀਖਣ ਤੋਂ ਪਤਾ ਚਲਿਆ ਹੈ ਕਿ ਕੋਵਿਡ -19 ਲਈ ਇਸ ਦੇ ਟੀਕੇ ਲਾਗ ਨੂੰ ਰੋਕਣ ਲਈ 90 ਪ੍ਰਤੀਸ਼ਤ ਤੋਂ ਵੱਧ ਪ੍ਰਭਾਵਸ਼ਾਲੀ ਹਨ। ਫਾਰਮਾ ਸਿਟੀਕਲ ਫਾਈਜ਼ਰ ਅਤੇ ਇਸਦੀ ਜਰਮਨ ਸਾਂਝੇਦਾਰ ਬਾਇਓਨਟੈਕ ਐਸ ਈ ਨੇ ਕਿਹਾ ਕਿ ਵਾਇਰਸ ਵਿਰੁੱਧ ਲੜਾਈ ਦਾ ਇੱਕ ਵੱਡਾ ਕਦਮ ਹੈ । ਇਸ ਬਿਮਾਰੀ ਨੇ ਵਿਸ਼ਵਵਿਆਪੀ ਆਰਥਿਕਤਾ ਤੇ ਵਾਰ ਕਰਨ ਦੇ ਨਾਲ ਅਰਬਾਂ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਵੀ ਦਰੜ ਦਿੱਤਾ ਹੈ ਅਤੇ 1.26 ਮਿਲੀਅਨ ਲੋਕਾਂ ਦੀ ਮੌਤ ਵੀ ਹੋਈ ਹੈ ਜਿਹਨਾਂ ਵਿੱਚੋਂ ਲਗਭਗ 240,000 ਇਕੱਲੇ ਅਮਰੀਕਾ ਵਿੱਚ ਹੋਈਆਂ ਹਨ। ਫਾਈਜ਼ਰ ਅਤੇ ਬਾਇਓਨਟੈਕ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀਆਂ ਮੁੱਢਲੀਆਂ ਖੋਜਾਂ ਵਿੱਚ ਇਸ ਨੇ ਉਮੀਦ ਨਾਲੋਂ ਵੱਧ ਸਫਲਤਾ ਦਰ ਦਰਸਾਈ ਹੈ।ਇਸਦੇ ਪ੍ਰੀਖਣ ਦੌਰਾਨ ਜਿਹਨਾਂ ਲੋਕਾਂ ਨੂੰ ਇਸਦਾ ਇਲਾਜ ਦਿੱਤਾ ਗਿਆ ਹੈ ਉਹਨਾਂ ਵਿੱਚ ਕੋਵਿਡ -19 ਦੇ ਮਰੀਜ਼ਾਂ ਦੇ ਮੁਕਾਬਲੇ 90 ਪ੍ਰਤੀਸ਼ਤ ਘੱਟ ਲੱਛਣ ਵੇਖੇ ਗਏ। ਰਾਸ਼ਟਰਪਤੀ ਚੁਣੇ ਗਏ ਜੋਏ ਬਾਈਡੇਨ ਨੇ ਵੀ ਇਸ ਖਬਰ ਦਾ ਸਵਾਗਤ ਕੀਤਾ ਹੈ। ਇਸਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵਾਇਰਸ ਪ੍ਰਤੀ ਸਾਵਧਾਨੀਆਂ ਵਰਤਣ ਲਈ ਵੀ ਕਿਹਾ ਹੈ। ਇਸ ਤੋਂ ਇਲਾਵਾ ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਯੂਕੇ ਸਰਕਾਰ ਦੇ ਟੀਕਾ ਸਲਾਹਕਾਰ ਜੌਨ ਬੈੱਲ ਨੇ ਵੀ ਇਸ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਬਸੰਤ ਰੁੱਤ ਤਕ ਜ਼ਿੰਦਗੀ ਆਮ ਵਾਂਗ ਵਾਪਸ ਆ ਸਕਦੀ ਹੈ। ਇਸਦੇ ਨਾਲ ਹੀ ਕੰਪਨੀ ਅਨੁਸਾਰ ਇਸਦੇ ਸਫਲ ਪ੍ਰੀਖਣ ਦਾ ਮਤਲਬ ਇਹ ਨਹੀਂ ਹੈ ਕਿ ਇਹ ਟੀਕਾ ਤੁਰੰਤ ਵਰਤੋਂ ਵਿੱਚ ਆ ਜਾਵੇਗਾ।ਵਿਸ਼ਵਵਿਆਪੀ ਪੱਧਰ ਤੇ ਜਾਣ ਤੱਕ ਇਸਨੂੰ ਟਾਈਮ ਲੱਗ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!