3.1 C
United Kingdom
Sunday, March 8, 2026

More

    ਪਵਿੱਤਰ ਮਨ

    ਰਜਨੀ ਵਾਲੀਆ
    ਕਦੇ ਕਦੇ ਹੀ ਮਿਲਦੇ ਜਿੰਦੇ,
    ਚੰਗੇ ਬੰਦੇ ਤੇ ਪਵਿੱਤਰ ਮਨ |
    ਅਕਸਰ ਦੋਵੇਂ ਹੀ ਹੋਵਣ,
    ਅਣਮੁੱਲੇ ਅਤੇ ਕੀਮਤੀ ਧੰਨ,
    ਕਦੇ ਕਦੇ ਹੀ ਮਿਲਦੇ ਜਿੰਦੇ,
    ਚੰਗੇ ਬੰਦੇ ਤੇ ਪਵਿੱਤਰ ਮਨ |

    ਕਈਆਂ ਨਾਲ ਗੁਜਾਰੇ,
    ਕਈ ਨੇ ਬਣਦੇ ਸਹਾਰੇ |
    ਕਈ ਕੌਲ ਪੁਗਾਉਂਦੇ,
    ਕਈ ਲਾਉਂਦੇ ਨੇ ਲਾਰੇ |
    ਕੌਲ ਜਦ ਹੁ਼ੰਦੇ ਪੂਰੇ,
    ਮਨ ਹੁੰਦਾ ਪ੍ਰਸੰਨ |
    ਕਦੇ ਕਦੇ ਹੀ ਮਿਲਦੇ ਜਿੰਦੇ,
    ਚੰਗੇ ਬੰਦੇ ਤੇ ਪਵਿੱਤਰ ਮਨ |

    ਗਾਗਰ ਵਿੱਚ ਜਦ,
    ਸਾਗਰ ਭਰਦਾ |
    ਤਦ ਤਾਂ ਜਿੱਤ-ਜਿੱਤ,
    ਮਨ ਵੀ ਹਰਦਾ |
    ਉਹ ਵੀ ਮਹਿਲਾਂ ਵਰਗੀ,
    ਜਾਪੇ ਭਾਵੇਂ ਸਿਰ ਤੇ ਹੋਵੇ ਛੰਨ |
    ਕਦੇ ਕਦੇ ਹੀ ਮਿਲਦੇ ਜਿੰਦੇ,
    ਚੰਗੇ ਬੰਦੇ ਤੇ ਪਵਿੱਤਰ ਮਨ |

    ਕਈ ਚਾਨਣੀਆਂ ਰਾਤਾਂ,
    ਕਈ ਕਾਲੇ ਸੇਹ ਹਨੇਰੇ |
    ਸੁੱਖ ਦੇਣ ਵਾਲਿਆ ਵੇ,
    ਜਾਵਾਂ ਸਦਕੇ ਮੈਂ ਤੇਰੇ |
    ਤੂੰ ਮੰਨਦਾ ਏਂ ਮੇਰੀ ਤਾਂ,
    ਹੀ ਲਵਾਂ ਮੈਂ ਤੇਰੀ ਮੰਨ |
    ਕਦੇ ਕਦੇ ਹੀ ਮਿਲਦੇ ਜਿੰਦੇ,
    ਚੰਗੇ ਬੰਦੇ ਤੇ ਪਵਿੱਤਰ ਮਨ |

    ਜਿੰਨਾਂ ਕਰਕੇ ਡਰ ਨਹੀ,
    ਲਗਦਾ ਡਰ ਨੂੰ ਜਿਹੜੇ ਮਾਰਨ |
    ਲੱਗੀ ਥੀਂ ਜਿਤਾਵਣ ਖਾਤਿਰ,
    ਆਪੇ ਹੀ ਬਾਜੀਆਂ ਹਾਰਨ |
    ਤਿਰਪਾਲ ਵੀ ਚਾਹੇ ਸਿਰਤੋਂ,
    ਜਾਵੇ ਰਹੇ ਨਾ ਭਾਵੇਂ ਛੰਨ |
    ਕਦੇ ਕਦੇ ਹੀ ਮਿਲਦੇ ਜਿੰਦੇ,
    ਚੰਗੇ ਬੰਦੇ ਤੇ ਪਵਿੱਤਰ ਮਨ |

    ਕਈ ਵਾਰੀ ਤਾਂ ਜੀਅ ਕਰਦਾ,
    ਕਰਕੇ ਬਹਿ ਜਾਵਾਂ ਇੱਕ ਪਾਸਾ |
    ਸੁਰਗਾਂ ਜਈ ਕਿਲਕਾਰੀ ਉੱਤੋਂ,
    ਵਾਰ ਦਿਆਂ ਮੈਂ ਆਪਣਾ ਹਾਸਾ |
    ਕਈਆਂ ਨੂੰ ਤਾਂ ਵੇਖਦਿਆਂ,
    ਹੀ ਚੜ ਜਾਂਦਾ ਏ ਚੰਨ |
    ਕਦੇ ਕਦੇ ਹੀ ਮਿਲਦੇ ਜਿੰਦੇ,
    ਚੰਗੇ ਬੰਦੇ ਤੇ ਪਵਿੱਤਰ ਮਨ |

    ਸਿੱਖਣ ਨੂ਼ੰ ਕੁਝ ਮਿਲ ਜਾਵੇ,
    ਤਾਂ ਰਜਨੀਏ ਕੁਝ ਸਿੱਖ ਲਈਏ |
    ਕੁਝ ਪਾਵਣ ਦੀ ਖਾਤਿਰ ਜੇ,
    ਕੁਝ ਦੇਣਾ ਪਵੇ ਤਾਂ ਦੇਈਏ |
    ਪਰ ਸੋਚੀਏ ਸਮਝੀਏ ਦੁਨੀਆ,
    ਉੱਤੇ ਲੱਕੜੀ ਵੰਨ-ਸੁਵੰਨ |
    ਕਦੇ ਕਦੇ ਹੀ ਮਿਲਦੇ ਜਿੰਦੇ,
    ਚੰਗੇ ਬੰਦੇ ਤੇ ਪਵਿੱਤਰ ਮਨ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!