ਦੁੱਖਭੰਜਨ ਰੰਧਾਵਾ
0351920036369
ਤੇਰੀ ਮੇਰੀ ਇੱਕ ਜਿੰਦੜੀ,
ਤੂੰ ਜਾਣੇਂ ਜਾਂ ਮੈਂ ਜਾਣਾਂ |
ਤੇਰੇ ਮੇਰੇ ਰਿਸ਼ਤੇ ਦਾ,
ਜਨਮਾਂ ਥੀਂ ਨਾਤਾ ਪੁਰਾਣਾ,
ਤੇਰੀ ਮੇਰੀ ਇੱਕ ਜਿੰਦੜੀ |
ਤੇਰਾ-ਮੇਰਾ ਓ ਰਿਸ਼ਤਾ,
ਜਿਹੜਾ ਬਿਨ ਮੰਗਿਆਂ,
ਮੁਰਾਦਾਂ ਦੇਵੇ |
ਤੇਰੀ-ਮੇਰੀ ਓ ਦੁਨੀਆਂ,
ਜੋ ਮਿੱਠੜੀਆਂ,
ਯਾਦਾਂ ਦੇਵੇ |
ਨੀ ਤੇਰਾ-ਮੇਰਾ ਪਿਆਰ,
ਸੱਚੜਾ ਜੋ ਮੰਨ ਲੈਂਦਾ ,
ਰੱਬ ਦਾ ਭਾਣਾਂ |
ਤੇਰੀ ਮੇਰੀ ਇੱਕ ਜਿੰਦੜੀ,
ਤੂੰ ਜਾਣੇਂ ਜਾਂ ਮੈਂ ਜਾਣਾਂ |
ਤੇਰੇ ਬਿਨਾਂ ਜਿਉਣਾ,
ਔਖੜਾ ਤੂੰ ਮਿਹਰਬਾਨ,
ਹੋਵੇਂ ਤਾਂ ਜੀਵਾਂ |
ਤੇਰੇ ਹੱਥੋਂ ਜ਼ਹਿਰ,
ਮਿਲਿਆ ਓ ਵੀ,
ਅੰਮਿ੍ਤ ਜਾਣ ਕੇ ਪੀਵਾਂ |
ਕਦੇ-ਕਦੇ ਆਸਾਂ ਨੂੰ,
ਪੈਂਦਾ ਹਿਜਰਾਂ ਦਾ,
ਟੁੱਕਰ ਖਾਣਾ |
ਤੇਰੀ ਮੇਰੀ ਇੱਕ ਜਿੰਦੜੀ,
ਤੂੰ ਜਾਣੇਂ ਜਾਂ ਮੈਂ ਜਾਣਾਂ |
ਮੈਂ ਬਹੁਤੀਆਂ ਨਈ,
ਮੰਗਾਂ ਰੱਖਦਾ ਇੱਕੋ,
ਮੰਗ ਮੇਰੀ ਪੁਗਾ ਦੇ |
ਫਾਇਦਿਆਂ ਨਾਲ ਭਰੂੰ,
ਝੋਲੀਆਂ ਦੀਦੜਾ ,
ਤੂੰ ਇੱਕ ਹੀ ਕਰਾ ਦੇ |
ਜੋ ਫੱਟ ਤੇਰੇ ਹੱਥੋਂ,
ਮਿਲਿਆ ਓ ਮੈਂ,
ਨਈਓ ਨੀ ਸਵਾਣਾਂ |
ਤੇਰੀ ਮੇਰੀ ਇੱਕ ਜਿੰਦੜੀ,
ਤੂੰ ਜਾਣੇਂ ਜਾਂ ਮੈਂ ਜਾਣਾਂ |
ਨੀ ਕੰਡੇ ਤੇਰੇ-ਮੇਰੇ,
ਪੈਰਾਂ ਲਈ ਤੇ ਤੇਰੇ ਹਿੱਸੇ,
ਏ ਸਭ ਖੁਸ਼ਬੋਈਆਂ |
ਮੇਰੇ ਹਿੱਸੇ ਦੁੱਖ ਦੀ,
ਦਰੀ ਤੇ ਤੇਰੇ ਹਿੱਸੇ,
ਸੁੱਖ ਦੀਆਂ ਲੋਈਆਂ |
ਤੇਰੀਆਂ ਨਜਾਇਜ਼ ਮੰਨਦਾ,
ਪਿਆਰ ਤੇਰਾ ਮੇਰੇ,
ਲਈ ਏ ਮਖਾਣਾਂ |
ਤੇਰੀ ਮੇਰੀ ਇੱਕ ਜਿੰਦੜੀ,
ਤੂੰ ਜਾਣੇਂ ਜਾਂ ਮੈਂ ਜਾਣਾਂ |
ਮੁੜ ਮੈਂ ਆਬਾਦ ਹੋਇਆ,
ਜਦ ਤੂੰ ਮੇਰੇ ,
ਲੇਖਾਂ ਚ ਖਲੋ ਗਈ |
ਰੱਬ ਦੀ ਜੋ ਮਰਜੀ,
ਸੀ ਤੂੰ ਮੇਰੇ ਹੱਕ,
ਵਿੱਚ ਹੋ ਗਈ |
ਨੀ ਤੇਰੇ ਰੰਗ ਮੈ,
ਰੱਤਿਆ ਗਿਆ ਤੇਰੇ,
ਨਾ ਦਾ ਚੋਲਾ ਸਵਾਣਾ |
ਤੇਰੀ ਮੇਰੀ ਇੱਕ ਜਿੰਦੜੀ,
ਤੂੰ ਜਾਣੇਂ ਜਾਂ ਮੈਂ ਜਾਣਾਂ |
ਤੂੰ ਦੁੱਖਭੰਜਨ ਦੇ ਨਾਲ,
ਕਰਦੀ ਤੇ ਤੇਰਾ,
ਲੂੰ-ਲੰ ਗਵਾਹੀਆਂ ਭਰਦਾ |
ਰੱਬੀ ਸਾਡਾ ਰਿਸ਼ਤਾ,
ਇਹ ਜੱਟ ਵੀ ,
ਐਂਵੇ ਨਹੀਂ ਕਰਦਾ |
ਮੇਰਾ ਤੇਰੇ ਦਿਲ ਦੇ,
ਵਿੱਚ ਨੀ ਬਣ,
ਗਿਐ ਪੱਕੜਾ ਟਿਕਾਣਾਂ |
ਤੇਰੀ ਮੇਰੀ ਇੱਕ ਜਿੰਦੜੀ,
ਤੂੰ ਜਾਣੇਂ ਜਾਂ ਮੈਂ ਜਾਣਾਂ |