4 C
United Kingdom
Friday, March 6, 2026

More

    ਤੇਰੀ-ਮੇਰੀ

    ਦੁੱਖਭੰਜਨ ਰੰਧਾਵਾ
    0351920036369

    ਤੇਰੀ ਮੇਰੀ ਇੱਕ ਜਿੰਦੜੀ,
    ਤੂੰ ਜਾਣੇਂ ਜਾਂ ਮੈਂ ਜਾਣਾਂ |
    ਤੇਰੇ ਮੇਰੇ ਰਿਸ਼ਤੇ ਦਾ,
    ਜਨਮਾਂ ਥੀਂ ਨਾਤਾ ਪੁਰਾਣਾ,
    ਤੇਰੀ ਮੇਰੀ ਇੱਕ ਜਿੰਦੜੀ |

    ਤੇਰਾ-ਮੇਰਾ ਓ ਰਿਸ਼ਤਾ,
    ਜਿਹੜਾ ਬਿਨ ਮੰਗਿਆਂ,
    ਮੁਰਾਦਾਂ ਦੇਵੇ |
    ਤੇਰੀ-ਮੇਰੀ ਓ ਦੁਨੀਆਂ,
    ਜੋ ਮਿੱਠੜੀਆਂ,
    ਯਾਦਾਂ ਦੇਵੇ |
    ਨੀ ਤੇਰਾ-ਮੇਰਾ ਪਿਆਰ,
    ਸੱਚੜਾ ਜੋ ਮੰਨ ਲੈਂਦਾ ,
    ਰੱਬ ਦਾ ਭਾਣਾਂ |
    ਤੇਰੀ ਮੇਰੀ ਇੱਕ ਜਿੰਦੜੀ,
    ਤੂੰ ਜਾਣੇਂ ਜਾਂ ਮੈਂ ਜਾਣਾਂ |

    ਤੇਰੇ ਬਿਨਾਂ ਜਿਉਣਾ,
    ਔਖੜਾ ਤੂੰ ਮਿਹਰਬਾਨ,
    ਹੋਵੇਂ ਤਾਂ ਜੀਵਾਂ |
    ਤੇਰੇ ਹੱਥੋਂ ਜ਼ਹਿਰ,
    ਮਿਲਿਆ ਓ ਵੀ,
    ਅੰਮਿ੍ਤ ਜਾਣ ਕੇ ਪੀਵਾਂ |
    ਕਦੇ-ਕਦੇ ਆਸਾਂ ਨੂੰ,
    ਪੈਂਦਾ ਹਿਜਰਾਂ ਦਾ,
    ਟੁੱਕਰ ਖਾਣਾ |
    ਤੇਰੀ ਮੇਰੀ ਇੱਕ ਜਿੰਦੜੀ,
    ਤੂੰ ਜਾਣੇਂ ਜਾਂ ਮੈਂ ਜਾਣਾਂ |

    ਮੈਂ ਬਹੁਤੀਆਂ ਨਈ,
    ਮੰਗਾਂ ਰੱਖਦਾ ਇੱਕੋ,
    ਮੰਗ ਮੇਰੀ ਪੁਗਾ ਦੇ |
    ਫਾਇਦਿਆਂ ਨਾਲ ਭਰੂੰ,
    ਝੋਲੀਆਂ ਦੀਦੜਾ ,
    ਤੂੰ ਇੱਕ ਹੀ ਕਰਾ ਦੇ |
    ਜੋ ਫੱਟ ਤੇਰੇ ਹੱਥੋਂ,
    ਮਿਲਿਆ ਓ ਮੈਂ,
    ਨਈਓ ਨੀ ਸਵਾਣਾਂ |
    ਤੇਰੀ ਮੇਰੀ ਇੱਕ ਜਿੰਦੜੀ,
    ਤੂੰ ਜਾਣੇਂ ਜਾਂ ਮੈਂ ਜਾਣਾਂ |

    ਨੀ ਕੰਡੇ ਤੇਰੇ-ਮੇਰੇ,
    ਪੈਰਾਂ ਲਈ ਤੇ ਤੇਰੇ ਹਿੱਸੇ,
    ਏ ਸਭ ਖੁਸ਼ਬੋਈਆਂ |
    ਮੇਰੇ ਹਿੱਸੇ ਦੁੱਖ ਦੀ,
    ਦਰੀ ਤੇ ਤੇਰੇ ਹਿੱਸੇ,
    ਸੁੱਖ ਦੀਆਂ ਲੋਈਆਂ |
    ਤੇਰੀਆਂ ਨਜਾਇਜ਼ ਮੰਨਦਾ,
    ਪਿਆਰ ਤੇਰਾ ਮੇਰੇ,
    ਲਈ ਏ ਮਖਾਣਾਂ |
    ਤੇਰੀ ਮੇਰੀ ਇੱਕ ਜਿੰਦੜੀ,
    ਤੂੰ ਜਾਣੇਂ ਜਾਂ ਮੈਂ ਜਾਣਾਂ |

    ਮੁੜ ਮੈਂ ਆਬਾਦ ਹੋਇਆ,
    ਜਦ ਤੂੰ ਮੇਰੇ ,
    ਲੇਖਾਂ ਚ ਖਲੋ ਗਈ |
    ਰੱਬ ਦੀ ਜੋ ਮਰਜੀ,
    ਸੀ ਤੂੰ ਮੇਰੇ ਹੱਕ,
    ਵਿੱਚ ਹੋ ਗਈ |
    ਨੀ ਤੇਰੇ ਰੰਗ ਮੈ,
    ਰੱਤਿਆ ਗਿਆ ਤੇਰੇ,
    ਨਾ ਦਾ ਚੋਲਾ ਸਵਾਣਾ |
    ਤੇਰੀ ਮੇਰੀ ਇੱਕ ਜਿੰਦੜੀ,
    ਤੂੰ ਜਾਣੇਂ ਜਾਂ ਮੈਂ ਜਾਣਾਂ |

    ਤੂੰ ਦੁੱਖਭੰਜਨ ਦੇ ਨਾਲ,
    ਕਰਦੀ ਤੇ ਤੇਰਾ,
    ਲੂੰ-ਲੰ ਗਵਾਹੀਆਂ ਭਰਦਾ |
    ਰੱਬੀ ਸਾਡਾ ਰਿਸ਼ਤਾ,
    ਇਹ ਜੱਟ ਵੀ ,
    ਐਂਵੇ ਨਹੀਂ ਕਰਦਾ |
    ਮੇਰਾ ਤੇਰੇ ਦਿਲ ਦੇ,
    ਵਿੱਚ ਨੀ ਬਣ,
    ਗਿਐ ਪੱਕੜਾ ਟਿਕਾਣਾਂ |
    ਤੇਰੀ ਮੇਰੀ ਇੱਕ ਜਿੰਦੜੀ,
    ਤੂੰ ਜਾਣੇਂ ਜਾਂ ਮੈਂ ਜਾਣਾਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!