
ਮਲੇਰਕੋਟਲਾ, 8 ਨਬੰਵਰ (ਥਿੰਦ) ਵਿਧਾਨ ਸਭਾ ਹਲਕਾ ਅਮਰਗੜ ਦੇ ਸਾਬਕਾ ਵਿਧਾਇਕ ਐਡਵੋਕੇਟ ਸ.ਇਕਬਾਲ ਸਿੰਘ ਝੂੰਦਾਂ ਦੁਬਾਰਾ ਪਰਧਾਨ ਐਲਾਨੇ ਜਾਣ ‘ਤੇ ਇਲਾਕੇ ਭਰ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸ਼ਰੋਮਣੀ ਅਕਾਲੀ ਦਲ ਦੇ ਪਾਰਟੀ ਪਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਉਸਾਰੂ ਸੋਚ ਸਦਕਾ ਆਪਣੇ-ਆਪਣੇ ਹਲਕਿਆਂ ਦੇ ਖੇਤਰਾਂ ਵਿਚ ਪਾਰਟੀ ਹਾਈਕਮਾਨ ਦੇ ਹੱਥ ਮਜਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਬੇਹੱਦ ਮਾਣ-ਸਨਮਾਨ ਦਿੱਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਸੰਗਰੂਰ ਤੋਂ ਦੂਜੀ ਵਾਰ ਐਡਵੋਕੇਟ ਸ. ਇਕਬਾਲ ਸਿੰਘ ਝੂੰਦਾਂ ਨੂੰ ਪਰਧਾਨ ਬਣਾਏ ਜਾਣ ਤੇ ਇਲਾਕੇ ਭਰ ਦੇ ਆਗੂਆਂ ਅਤੇ ਪਾਰਟੀ ਵਰਕਰਾਂ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਪਰੋਕਤ ਵਿਚਾਰਾਂ ਦਾ ਪਰਗਟਾਵਾ ਹਾਊਸਫੈਡ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਸ. ਪਰਦੁਮਨ ਸਿੰਘ ਦਲੇਲਗੜ, ਗੁਰਮੇਲ ਸਿੰਘ ਨੌਧਰਾਨੀ ਸਰਕਲ ਪਰਧਾਨ ਦਿਹਾਤੀ, ਡਾ. ਸਿਰਾਜ ਮੁਹੰਮਦ ਚੱਕ ਪਰਧਾਨ ਬੀਸੀ ਵਿੰਗ ਮਲੇਰਕੋਟਲਾ, ਜਥੇਦਾਰ ਤਰਸੇਮ ਸਿੰਘ ਭੂਦਨ, ਸ. ਸੁਖਵਿੰਦਰ ਸਿੰਘ ਹਥੋਆ ਸਰਕਲ ਪਰਧਾਨ ਨੌਸ਼ਹਿਰਾ ਜੋਨ ਨੇ ਕੀਤਾ।