22.5 C
United Kingdom
Wednesday, June 24, 2026

More

    ਸਕਾਟਲੈਂਡ: ਨਸ਼ਾ ਤਸ਼ਕਰੀ ਦੇ ਦੋਸ਼ਾਂ ਤਹਿਤ 13 ਤੇ 15 ਸਾਲ ਦੇ ਦੋ ਸਕੂਲੀ ਬੱਚੇ ਗ੍ਰਿਫ਼ਤਾਰ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਨਸ਼ਿਆਂ ਨੇ ਸਾਰੇ ਹੀ ਸੰਸਾਰ ਵਿੱਚ ਅਜੋਕੀ ਪੀੜ੍ਹੀ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਹੈ । ਇੱਥੋਂ ਤੱਕ ਕਿ ਬੱਚੇ ਵੀ ਇਸ ਦੀ ਪਕੜ ਵਿੱਚ ਆ ਚੁੱਕੇ ਹਨ। ਹਾਲ ਹੀ ਵਿੱਚ ਪੁਲਿਸ ਦੁਆਰਾ ਸਕਾਟਲੈਂਡ ਦੇ ਦੋ ਸਕੂਲੀ ਬੱਚਿਆਂ ਉੱਪਰ ਫਾਲਕਿਰਕ ਵਿੱਚ ਐਮ ਡੀ ਐਮ ਏ ਦੀਆਂ ਨਸ਼ੀਲੀਆਂ ਦਵਾਈਆਂ ਵੇਚਣ ਦਾ ਦੋਸ਼ ਲਗਾਇਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੋ ਟਿਕਾਣਿਆਂ ‘ਤੇ ਛਾਪਾ ਮਾਰ ਕੇ ਗੋਲੀਆਂ ਅਤੇ ਠੋਸ ਬਲਾਕਾਂ ਨੂੰ ਬਰਾਮਦ ਕੀਤਾ ਜਿਹਨਾਂ ਦੀ ਕੀਮਤ ਲਗਭੱਗ 2000 ਪੌਂਡ ਹੈ। ਇਸ ਤਲਾਸ਼ੀ ਦੇ ਸਬੰਧ ਵਿੱਚ 13 ਅਤੇ 15 ਸਾਲ ਦੇ ਦੀ ਬੱਚਿਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ । ਫਾਲਕਿਰਕ ਦੇ ਏਰੀਆ ਕਮਾਂਡਰ ਚੀਫ ਇੰਸਪੈਕਟਰ ਕ੍ਰਿਸ ਸਟੀਵਰਟ ਅਨੁਸਾਰ  ਫਾਲਕਿਰਕ ਖੇਤਰ ਵਿਚ ਇਸ ਉਮਰ ਦੇ ਬੱਚਿਆਂ ਕੋਲੋਂ ਨਸ਼ਿਆਂ ਦੀ ਬਰਾਮਦੀ ਅਸਧਾਰਨ ਹੈ। ਅਧਿਕਾਰੀਆਂ ਅਨੁਸਾਰ ਇਹ ਇਕ ਖੁਫੀਆ ਜਾਣਕਾਰੀ ਵਾਲੀ ਕਾਰਵਾਈ ਸੀ । ਪੁਲਿਸ ਬੁਲਾਰੇ ਦਾ ਕਹਿਣਾ ਹੈ ਕਿ ਨਸ਼ਾ ਤਸਕਰ ਆਪਣੇ ਸਮਾਨ ਦੀ ਵਿਕਰੀ ਕਰਨ ਲਈ ਬੱਚਿਆਂ ਜਾਂ ਪਹਿਲਾਂ ਹੀ ਅਪਰਾਧੀ ਪਿਛੋਕੜ ਵਾਲੇ ਲੋਕਾਂ ਦਾ ਸਹਾਰਾ ਲੈਂਦੇ ਹਨ। ਸਕੂਲੀ ਬੱਚਿਆਂ ਦਾ ਅਜਿਹੇ ਗੈਰਕਾਨੂੰਨੀ ਕੰਮ ਵਿੱਚ ਸ਼ਾਮਿਲ ਹੋਣਾ ਦੁੱਖਦਾਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!