24.1 C
United Kingdom
Wednesday, June 24, 2026

More

    ਸਾਊਥਾਲ ‘ਚ ਵੱਡੇ ਇਕੱਠ ਵਾਲੀ ਵਿਆਹ ਦੀ ਪਾਰਟੀ ਪੁਲਿਸ ਨੇ ਕਰਵਾਈ ਬੰਦ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਬਰਤਾਨਵੀ ਸਰਕਾਰ ਵੱਲੋਂ ਕੋਰੋਨਾਵਾਇਰਸ ਦੇ ਦੌਰ ਵਿੱਚ ਵਿਆਹ ਸ਼ਾਦੀ ਲਈ ਵੀ 15 ਜਣਿਆਂ ਦੇ ਇਕੱਠ ਨੂੰ ਹੀ ਪ੍ਰਵਾਨਗੀ ਦਿੱਤੀ ਗਈ ਹੈ ਪਰ ਲੋਕ ਸਰਕਾਰੀ ਹਦਾਇਤਾਂ ਨੂੰ ਟਿੱਚ ਜਾਣਦਿਆਂ ਫਿਰ ਵੀ ਵੱਡੇ ਇਕੱਠ ਕਰਨੋਂ ਨਹੀਂ ਹਟ ਰਹੇ। ਸਾਊਥਾਲ ਵਿਚ ਚੌਧਰੀਜ਼ ਟੀਕੇਸੀ ਵਿਖੇ ਲਗਭਗ 100 ਮਹਿਮਾਨਾਂ ਦੀ ਹਾਜ਼ਰੀ ਵਾਲੇ ਵੱਡੇ ਵਿਆਹ ਦੀ ਸੂਹ ਮਿਲਣ ਤੋਂ ਬਾਅਦ ਪੁਲਿਸ ਨੇ ਘਟਨਾ ਸਥਾਨ ‘ਤੇ ਪਹੁੰਚਣ ਤੋਂ ਬਾਅਦ ਪਾਰਟੀ ਨੂੰ ਬੰਦ ਕਰਨ ਦੀ ਖ਼ਬਰ ਹੈ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੂੰ ਪ੍ਰਬੰਧਕਾਂ ਨੇ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਇੱਥੇ ਸਿਰਫ 15 ਲੋਕਾਂ ਦੀ ਵਿਆਹ ਦੀ ਪਾਰਟੀ ਹੈ ਜਦਕਿ ਪਰਦੇ ਦੇ ਪਿੱਛੇ ਅਧਿਕਾਰੀਆਂ ਨੇ 100 ਦੇ ਲਗਭਗ ਲੋਕਾਂ ਦਾ ਇਕੱਠ ਦੇਖਿਆ। ਅਧਿਕਾਰੀਆਂ ਵੱਲੋਂ ਦਿੱਤੇ ਦਖਲ ਅਤੇ ਸਖਤੀ ਉਪਰੰਤ ਸਮਾਗਮ ਬੰਦ ਕਰ ਦਿੱਤਾ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!