24.8 C
United Kingdom
Wednesday, June 24, 2026

More

    ਗ਼ਜ਼ਲ- ਸ਼ੋਰ ਦਾ ਦਰਿਆ

    ਮਨ ‘ਚ ਵਗਦਾ ਸ਼ੋਰ ਦਾ ਦਰਿਆ ਹੈ ਜੋ,
    ਅੱਖਾਂ ਵਿੱਚੋਂ ਵੇਖ ਕਿੰਨਾ ਭਰਿਆ ਹੈ ਜੋ।

    ਉਸ ਸੱਚ ਨੂੰ ਵੀ ਸੁਣਨ ਤੋਂ ਮੁਨਕਰ ਨੇ ਸਭ,
    ਡਰਾਇਆ ਝੂਠ ਤੋਂ ਬੈਠਾ ਉਹ ਡਰਿਆ ਹੈ ਜੋ।

    ਕੀ ਬੋਲ ਕੇ ਦੱਸਾਂ ਤੂੰ ਸਭ ਜਾਣਦੈ,
    ਹਾਉਂਕਾ ਇੱਕ ਡੂੰਘਾ ਹੁਣੇ ਭਰਿਆ ਹੈ ਜੋ।

    ਉਸ ਬਾਪ ਦਾ ਵੀ ਕਰਜ਼ ਮਾਂ ਤੋਂ ਘੱਟ ਨਹੀਂ,
    ਔਲਾਦ ਲਈ ਹਰ ਪਲ ਘੜੀ ਮਰਿਆ ਹੈ ਜੋ।

    ਪਤਾ ਨਹੀਂ ਕੀ ਕੀ ਹੈ ਅੰਦਰ ਪਿਘਲਿਆ,
    ਇੱਕ ਅੱਥਰੂ ਪਲਕ ਤੇ ਧਰਿਆ ਹੈ ਜੋ।

    ਹੋ ਗਿਆ ਖ਼ਾਲੀ ਜਿਹਾ ਸਭ ਜਾਪਦੈ,
    ਓਸ ਨੂੰ ਮੈਂ ਅਲਵਿਦਾ ਕਰਿਆ ਹੈ ਜੋ।

    ਪੂਰਾ ਵੀ ਹੋਊ “ਅਮਨ” ਯਾ ਕਿ ਨਹੀਂ,
    ਵਾਇਦਾ ਵਾਪਸ ਆਉਣ ਦਾ ਕਰਿਆ ਹੈ ਜੋ।

    ਪ੍ਰੀਤ “ਅਮਨ”, ਮੋਰਿੰਡਾ
    6280932995

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!