3.1 C
United Kingdom
Sunday, March 8, 2026

More

    ਸੀ੍ ਗੁਰੂ ਨਾਨਕ ਦੇਵ ਜੀ ਦਾ ਚਿੰਤਨ ਅਤੇ ਵਿਚਾਰਧਾਰਾ ਅੱਜ ਦੇ ਸਮਾਜ ਦੀ ਜਰੂਰਤ-ਗੁਰਭੇਜ ਸਿੰਘ ਗੁਰਾਇਆ

    ਨਵੀਂ ਦਿੱਲੀ
    ਸਰਬ ਸੱਭਿਆਚਾਰ ਮੰਚ ਵੱਲੋ ਸਸੰਕ੍ਰਿਤੀ ਮੰਤਰਾਲੇ ਦੇ ਨਾਲ ਵੈਬੀਨਾਰਾਂ ਦਾ ਸੰਚਾਲਨ, ਸੰਚਾਲਨ ਕਮੇਟੀ ਮੈਂਬਰ, ਸ.ਹਰਭਜਨ ਸਿੰਘ ਦਿਓਲ ਨੇ ਦੱਸਿਆ ਕਿ ਇਹ ਸਾਰੇ ਪ੍ਰੋਗਰਾਮ ਭਾਰਤ ਸਰਕਾਰ ਵੱਲੋ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਹਨ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀ ਦੇ ਤਹਿਤ ਆਯੋਜਿਤ ਆਨਲਾਈਨ ਵੈਬੀਨਾਰ ਵਿਚ ਸਾਬਕਾ ਸੇਕੇਟਰੀ ਪੰਜਾਬੀ ਅਕਾਦਮੀ ਦਿੱਲੀ ਸ ਗੁਰਭੇਜ ਸਿੰਘ ਗੁਰਾਇਆ ਨੇ ਵੈਬੀਨਾਰ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਚਿੰਤਨ ਅਤੇ ਵਿਚਾਰਧਾਰਾ ਅੱਜ ਦੇ ਸਮੈਂ ਦੀ ਜਰੂਰਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੰਗ ਵਿੱਚ ਰੰਗ ਜਾਓ। ਜੇਕਰ ਤੁਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੰਗ ਵਿੱਚ ਨਹੀਂ ਰੰਗ ਸਕਦੇ ਤਾਂ ਦੂਜਾ ਉਪਾਅ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਰੰਗ ਵਿੱਚ ਰੰਗ ਲਓ। ਪੰਜਾਬ ਦੇ ਸਮਾਜਿਕ ਕਾਰਜਕਰਤਾ ਸ੍ਰੀ ਰਾਜਨੀਤਿਕ ਸ. ਹਰਜੀਤ ਸਿੰਘ ਗਰੇਵਾਲ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਝਣ ਲਈ ਆਖਰ ਉਹਨਾਂ ਦੇ ਮਾਰਗ ਤੇ ਚਲ ਕੇ ਖੁਦ ਹੀ ਹੋਂਦ ਦਾ ਆਨੰਦ ਅਨੁਭਵ ਕੀਤਾ ਹੈ, ਜੋ ਆਨੰਦ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਸ ਵੇਲੇ ਮਿਲਿਆ ਸੀ। ਰਾਸ਼ਟਰੀ ਸਿਖ ਸੰਗਤ ਦੇ ਖੇਤਰੀ ਸੰਗਠਨ ਮੰਤਰੀ ਸ. ਅਜੀਤ ਸਿੰਘ ਨਾਰੰਗ ਨੇ ਸੀ੍ਰ ਗੁਰੂ ਨਾਨਕ ਦੇਵ ਜੀ ਦੀ ਚਿੰਤਨ ਪਰੰਪਰਾ, ਇਕ-ਈਸ਼ਵਰਵਾਦ ਤਾਂ ਹੈ ਹੀ ਇਸਦੇ ਨਾਲ ਨਾਲ ਨਿਰਾਕਾਰ ਵਾਦ ਵੀ ਹੈ। ਈਸ਼ਵਰ ਨਿਰਾਕਾਰ ਵਾਦੀ ਵੀ ਹੈ। ਈਸ਼ਵਰ ਨਿਰਾਕਾਰ ਦੀ ਸ੍ਰੇਣੀ ਵਿਚ ਆਉਂਦਾ ਹੈ। ਈਸ਼ਵਰ ਦੀ ਨਿਰਾਕਾਰ ਦੀ ਅਵਧਾਰਣਾ ਇਸਲਾਮ ਦੇ ਅੱਲਾ ਦੀ ਅਵਧਾਰਣਾ ਤੋਂ ਬਿਲਕੁਲ ਪਰੇ ਹੈ। ਡਾ.ਸਰਬਜੀਤ ਕੌਰ ਸੰਧਾਵਾਲਿਆ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਧਨਾ ਚਾਰਾਂ ਪੁਰੂਸ਼ਾਰਥ ਦੀ ਸਾਧਨਾ ਹੈ। ਸਾਧਨਾ ਮਾਰਗ ਤੇ ਚੱਲਣ ਵਾਲੇ ਦੋ ਤਰ੍ਹਾ ਦੇ ਲੋਗ ਹਨ। ਇੱਕ ਉਹ ਜੋ ਘਰਬਾਰ, ਸੰਸਾਰ ਛੱਡਕੇ ਮੋਕਸ਼ ਦੀ ਸਾਧਨਾ ਕਰਦੇ ਹਨ। ਇਸ ਲਈ ਉਹ ਭੱਜਕੇ ਸਾਧਨਾ ਵਾਸਤੇ ਪਹਾੜਾਂ ਦੀ ਕੰਧਰਾਵਾਂ ਵਿੱਚ ਬੈਠ ਜਾਂਦੇ ਹਨ। ਅਰਥ ਅਤੇ ਕਾਮ ਤੋਂ ਬਚਨਾ ਚਾਹੀਏ। ਇਹ ਦੋਵੇਂ ਪਤਨ ਦੇ ਵੱਲ ਲੈ ਜਾਂਦੇ ਹਨ। ਇਹ ਸੰਸਾਰ ਮਿਥਯਾ ਹੈ। ਸਮਾਜਿਕ ਕਾਰਜਕਰਤਾ ਸ੍ਰੀ ਅਮਰਪਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹਨਾ ਪੁਰੂਸ਼ਾਰਥ ਦੇ ਬੰਨ੍ਹ ਨੂੰ ਨਹੀਂ ਮੰਨਦੇ। ਇਸਲਈ ਗ੍ਰਹਿਸਤ ਆਸ਼ਰਮ ਨੂੰ ਨਹੀਂ ਤਿਆਗਨਾ ਚਾਹੀਦਾ। ਉਹ ਇਸੇ ਮਾਰਗ ਤੇ ਚਲ ਕੇ ਮੋਕਸ਼ ਦੀ ਸਾਧਨਾ ਕਰ ਰਹੇ ਹੈ। ਮੋਕਸ਼ ਵੀ ਖੁਦ ਦਾ ਨਹੀਂ ਬਲਕਿ ਸਮਸ਼ਿਟ ਦਾ। ਇਸ ਕਾਰਜਕ੍ਰਮਾਂ ਦਾ ਸਫਲ ਸੰਚਾਲਨ ਕਰਨ ਵਿੱਚ ਡਾ.ਸੱਚਿਦਾਨੰਦ ਜੋਸ਼ੀ, ਮੈਂਬਰ ਸੈਕੇਟਰੀ, ਡਾ.ਅਚਲ ਪੰਡਯਾ, ਚੀਫ ਕੋਆਰਡੀਨੇਟਰ, ਦਾ ਵੀ ਸਹਿਯੋਗ ਮਿਲ ਰਿਹਾ ਹੈ। ਵੈਬੀਨਾਰਾਂ ਦੇ ਸੰਚਾਲਨ ਵਿੱਚ ਸ.ਹਰਭਜਨ ਸਿੰਘ ਦਿਓਲ, ਮੈਂਬਰ ਸੰਚਾਲਨ ਕਮੇਟੀ, ਭਾਰਤ ਸਰਕਾਰ, ਪ੍ਰਮੁੱਖ ਕਵੀ ਦਰਬਾਰ ਬਾਖੂਬੀ ਅੰਜਾਮ ਦੇ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!