7.9 C
United Kingdom
Saturday, March 7, 2026

More

    ਪਦਮ ਸ੍ਰੀ ਹੰਸਰਾਜ ਹੰਸ ਨੇ ਸੂਫ਼ੀਆਨਾ ਅੰਦਾਜ਼ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਕੀਤਾ ਗਾਇਨ

    ਨਵੀਂ ਦਿੱਲੀ

    ਭਾਰਤ ਸਰਕਾਰ ਦੇ ਸਸੰਕ੍ਰਿਤੀ ਮੰਤਰਾਲੇ ਵੱਲੋਂ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਅਤੇ ਗਿਲੀ ਮਿੱਟੀ ਫਾਊਂਡੇਸ਼ਨ ਵੱਲੋ ਆਯੋਜਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਸੰਗੀਤ ਸੰਧਯਾਦਾ ਦੀਪ ਪ੍ਰਜਲਨ ਕਰਕੇ ਉਦਘਾਟਨ ਕਰਦੇ ਹੋਏ ਰਾਸ਼ਟਰੀ ਸਵੈਯੰਸੇਵਕ ਸੰਘ ਹਰਿਆਣਾ ਦੇ ਪ੍ਰਾਂਤ ਸੰਘਚਾਲਕ ਸ੍ਰੀ ਪਵਨ ਜਿੰਦਲ ਜੀ, ਭਾਰਤੀਯ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਵਕਤਾ ਸ.ਇਕਬਾਲ ਸਿੰਘ ਲਾਲਪੁਰਾ, ਸਾਬਕਾ ਆਈਪੀਐਸ, ਰਾਸ਼ਟਰੀ ਮਹਾਮੰਤਰੀ ਸੰਗਠਨ ਸ੍ਰੀ ਅਵਿਨਾਸ਼ ਜੈਸਵਾਲ, ਡਾ.ਅਚਲ ਪੰਡਯਾ-ਚੀਫ ਕੋਆਰਡੀਨੇਟਰ, ਆਈਜੀਐਨਸੀਏ, ਆਨਲਾਈਨ ਵੈਬੀਨਾਰ ਸੰਚਾਲਕ ਸ.ਹਰਭਜਨ ਸਿੰਘ ਦਿਓਲ, ਸ.ਜਸਬੀਰ ਸਿੰਘ, ਸ੍ਰੀ ਆਰ.ਐਸ. ਬਾਠ, ਸ੍ਰੀ ਅੋਸ਼ੋ ਕਾਲੀਆ ਅਤੇ ਸ.ਹਰਜੀਤ ਸਿੰਘ ਜੀ ਵੀ ਨਾਲ ਸਨ। ਸਾਰੇ ਵਕਤਾਵਾਂ ਨੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਧਿਆਤਮ-ਪਰਮਪਿਤਾ ਪਰਮਾਤਮਾ ਨਾਲ ਇੱਕਰੂਪਤਾ ਅਤੇ ਉਸਦੇ ਦੁਆਰਾ ਬਣਾਏ ਗਏ ਨਿਯਮਾ ਅਨੁਸਾਰ ਜੀਉਣ ਦੀ ਪ੍ਰੇਰਣਾ ਦੇਕੇ ਇਸ ਧਰਤੀ ਨੂੰ ਸੁਖਮਯ ਬਣਾਇਆ ਜਾ ਸਕੇਗਾ। ਸੂਫ਼ੀ ਗਾਇਕ ਅਤੇ ਲੋਕਸਭਾ ਸਾਂਸਦ, ਪਦਮਸ੍ਰੀ ਸ੍ਰੀ ਹੰਸਰਾਜ ਹੰਸ ਨੇ ਦਰਸ਼ਕਾਂ, ਸਰੋਤਾਵਾਂ ਨੂੰ ਸੰਗੀਤਮਯ ਬਨਾਉਣ ਦੇ ਲਈ ‘ਸਤਿਗੁਰ ਨਾਨਕ ਪ੍ਰਗਟਿਆ.... ਗੁਰਬਾਣੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆ ਨੂੰ ਮੁਹੱਬਤ ਅਤੇ ਭਾਈਚਾਰੇ ਦਾ ਪੈਗ਼ਾਮ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਆਪਣੇ ਜੀਵਨ ਦੇ 24 ਸਾਲ ਤੱਕ ਆਪਣੇ ਸਾਥੀ ਬਾਲਾ, ਮਰਦਾਨਾ ਦੇ ਨਾਲ ਪੂਰੀ ਦੁਨੀਆ ਦੇ ਬਾਰੇ ਦੱਸਦੇ ਹੋਏ ਕਿਹਾ ਕਿ ‘ਇੱਕ ਅੱਖਿਆਂ ਦਾ ਤਾਰਾ, ਦੂਜਾ ਜਾਨ ਤੋਂ ਪਿਆਰਾ`। ਇਸਦੇ ਬਾਦ ਉਹਨਾਂ ਨੇ ਕਬੀਰ, ਬਾਬਾ ਫਰੀਦ ਅਤੇ ਬੁੱਲ੍ਹੇ ਸ਼ਾਹ ਦੇ ਕਲਾਮਾਂ ਨੂੰ ਵੀ ਸੁਨਾਇਆ। ਪ੍ਰਸਿੱਧ ਸੂਫ਼ੀ ਗਾਇਕ ਨੇ ਭਗਤੀ ਦਾ ਅਜਿਹਾ ਸੰਗੀਤ ਨਾਲ ਸਮਾਂ ਬੰਨ੍ਹਿਆ ਕਿ ਸਰੋਤਾ ਸੁਧਬੁਧ ਭੁੱਲ ਕੇ ਦੇਰ ਰਾਤ ਤੱਕ ਝੂਮਦੇ ਰਹੇ। ਮੰਚ ਦਾ ਸੰਚਾਲਨ ਸ.ਹਰਜੀਤ ਸਿੰਘ ਨੇ ਬੜੀ ਬਾਖ਼ੂਬੀ ਕੀਤਾ। ਆਖਿਰ ਵਿੱਚ ਅੋਸ਼ੋ ਕਾਲੀਆ ਨੇ ਸਭਨਾ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿੱਚ ਲੰਗਰ ਅਟੁੱਟ ਵਰਤਿਆ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!