3.4 C
United Kingdom
Sunday, March 8, 2026

More

    ਦੋਹੜਾ

    ਦੁੱਖਭੰਜਨ ਰੰਧਾਵਾ
    0351920036369

    ਤੂੰ ਕੀ ਜਾਣੇ ਬੇਕਦਰੇ,
    ਮੈਂ ਕੀ-ਕੀ ਦੁੱਖ ਹੰਢਾਵਾਂ |
    ਦੁੱਖਭੰਜਨਾਂ
    ਜੀਅ ਕਰਦਾ ਸੀ ਪਹਿਲਾਂ ਜੀਵਾਂ,
    ਹੁਣ ਜੀ ਕਰਦੈ ਮਰ ਜਾਵਾਂ |
    ਜਾਂ ਮੈਨੂੰ ਇਹ ਮੌਤ ਖਾ ਜਾਵੇ,
    ਜਾਂ ਮੈਂ ਇਸ ਨੂੰ ਖਾ ਜਾਵਾਂ |
    ਤੂੰ ਨਈਂ ਜੇ ਮੇਰੇ ਸਾਹੀਂ ਵਹਿਣਾ,
    ਤੇ ਜੇ ਮੈਂ ਮਰਾਂ ਨਾ ਮੁੜ ਪਛਤਾਵਾਂ |

    ਦੋਹੜਾ

    ਜਿਸਦੀਆਂ ਰੱਬ ਦੇ ਕੋਲ ਆਪਾਂ,
    ਮੰਗਦੇ ਹਾਂ ਨਿੱਤ ਖੈਰਾਂ |
    ਉਹ ਹੁਣ ਪਾਈ ਮੁਖੌਟੇ ਫਿਰਦੀ,
    ਤੇ ਨਿੱਤ ਕਰਦੀ ਵਾਂਗਰ ਗੈਰਾਂ |
    ਮੈਨੂੰ ਤਾਂ ਕੋਈ ਥਾਂ ਨਈਂ ਲੱਭਦੀ,
    ਕਿਸ ਥਾਂ ਜਾ ਕੇ ਠਹਿਰਾਂ |
    ਦੁੱਖਭੰਜਨਾਂ,
    ਜੀ ਕਰਦੈ ਜੱਗ ਦੀਆਂ ਨੇ ਜੋ ਵੀ,
    ਸੱਭੇ ਪੀ ਜਾਵਾਂ ਜ਼ਹਿਰਾਂ |

    ਦੋਹੜਾ
    ਜਿਹੜਾ ਤੈਨੂੰ ਮੇਚ ਨਾ ਸਮਝੇ,
    ਉਸਦੇ ਗਲ ਨਾ ਪਈਏ |
    ਜਿਹੜਾ ਜਾਣੇ ਕਦਰਾਂ ਕਰਨੀਆਂ,
    ਗਲ ਉਸਦੇ ਪਏ ਨਾ ਲਹੀਏ |
    ਇੱਕ ਦੁੱਖ ਉਸਨੂੰ ਹੋਵੇ ਤਾਂ,
    ਖੁਦ ਸੌ-ਸੌ ਦੁਖੜੇ ਸਹੀਏ |
    ਦੁੱਖਭੰਜਨ ਦਾ ਵੀ ਮੁੱਲ ਪਿਆ ਉਦੋਂ,
    ਜਦੋਂ ਜਿੰਦ ਕਬਰ ਵਿੱਚ ਗਈ ਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!