6.9 C
United Kingdom
Saturday, March 7, 2026

More

    ਸਿੰਘ

    ਦੁੱਖਭੰਜਨ ਰੰਧਾਵਾ

    ਸਿੰਘ ਟਾਇਰ ਗਲਾਂ ਦੇ ਵਿੱਚ,
    ਪਵਾ ਕੇ ਸੜਦੇ ਨੇ |
    ਦੇਖੋ ਅੱਜ ਵੀ ਜੁਲਮ ਦੇ ,
    ਅੱਗੇ ਹੋ-ਹੋ ਲੜਦੇ ਨੇ |
    ਸਿੰਘ ਟਾਇਰ ਗਲਾਂ ਦੇ ਵਿੱਚ,
    ਪਵਾ ਕੇ ਸੜਦੇ ਨੇ |

    ਧੀਆਂ ਦੇ ਸਿਰ ਉੱਤੋਂ ਕਦੇ ਵੀ,
    ਲਹਿਣ ਨਾ ਦੇਣ ਦੁਪੱਟਾ |
    ਜੇ ਕੋਈ ਉੱਨੀ ਇੱਕੀ ਕਰਦਾ,
    ਫਿਰ ਲਾਹੁਣ ਵਾਰੀ ਦਾ ਵੱਟਾ |
    ਭੱਜਣ ਨਾ ਕਦੇ ਪਿੱਠ ਵਿਖਾ ਕੇ,
    ਅਣਖਾਂ ਖਾਤਿਰ ਖੜਦੇ ਨੇ |
    ਸਿੰਘ ਟਾਇਰ ਗਲਾਂ ਦੇ ਵਿੱਚ,
    ਪਵਾ ਕੇ ਸੜਦੇ ਨੇ |

    ਕੌਮ ਦੀ ਖਾਤਿਰ ਮਰਨਾ ਪੈ ਜਾਵੇ,
    ਰਹਿੰਦੇ ਸਦਾ ਤਿਆਰ |
    ਡਰਨ ਨਾ ਤੀਰਾਂ ਤਲਵਾਰਾਂ ਤੋਂ,
    ਗਲੀਂ ਰੱਖਣ ਪਾ ਕੇ ਹਥਿਆਰ |
    ਆਪਣੇ ਸਦਾ ਭਵਿੱਖ ਲਈ ਵਿਉਤਾਂ,
    ਸੋਚ-ਸੋਚ ਕੇ ਘੜਦੇ ਨੇ |
    ਸਿੰਘ ਟਾਇਰ ਗਲਾਂ ਦੇ ਵਿੱਚ,
    ਪਵਾ ਕੇ ਸੜਦੇ ਨੇ |

    ਚਰਖੜੀਆਂ ਤੇ ਚੜਦੇ,
    ਤੇ ਸੀਸ ਕਟਾਉਂਦੇ ਨੇਂ |
    ਆਪਣੇ ਆਪ ਨੂੰ ਦੇਗਾਂ,
    ਵਿੱਚ ਵੀ ਅਜ਼ਮਾਉਂਦੇ ਨੇਂ |
    ਸੂਰਮੇ ਮੋਹ ਨਾ ਰੂਹ ਨਾਲ ਕਰਦੇ,
    ਤਾਂ ਹੀ ਅੱਗੇ ਹੋ ਕੇ ਮਰਦੇ ਨੇ |
    ਸਿੰਘ ਟਾਇਰ ਗਲਾਂ ਦੇ ਵਿੱਚ,
    ਪਵਾ ਕੇ ਸੜਦੇ ਨੇ |

    ਕਦੇ ਮੁੱਕਰ ਦੇ ਨਹੀਂ ਸਾਥ,
    ਦੇਵਣ ਦੀਆਂ ਗੱਲਾਂ ਕਰਕੇ |
    ਬਚਨੋਂ ਬੇਵਚਨ ਨਾ ਹੋਵਣ,
    ਕਦੇ ਵੀ ਹਾਮੀ ਭਰਕੇ |
    ਕਦੇ ਹੱਥ ਨਾ ਉਸਦਾ ਛੱਡਦੇ ,
    ਜਿਸਦਾ ਵੀ ਫੜਦੇ ਨੇ |
    ਸਿੰਘ ਟਾਇਰ ਗਲਾਂ ਦੇ ਵਿੱਚ,
    ਪਵਾ ਕੇ ਸੜਦੇ ਨੇ |

    ਕੀੜ ਪਤੰਗਾ ਵੀ ਜੇ ਦੁੱਖ ,
    ਜਾਵੇ ਪੀੜ ਮਨਾਉਂਦੇ ਨੇ |
    ਕਦੇ ਹੋਣ ਨਈ ਦੇਣਾ ਵਾਧਾ,
    ਸਭ ਥੀਂ ਸਮਝਾਉਂਦੇ ਨੇ |
    ਦੁਨੀਆਂ ਨਾਲ ਧੱਕਾ ਨਾ ਕਰਦੇ,
    ਨਾ ਹੁੰਦਾ ਕਦੇ ਜਰਦੇ ਨੇ |
    ਸਿੰਘ ਟਾਇਰ ਗਲਾਂ ਦੇ ਵਿੱਚ,
    ਪਵਾ ਕੇ ਸੜਦੇ ਨੇ |

    ਦੁੱਖਭੰਜਨਾਂ ਉਹ ਸੂਰਾ ਏ,
    ਕੌਮ ਹੈ ਲਈ ਮਰਦਾ ਜੋ |
    ਦੁੱਖਭੰਜਨਾਂ ਓਈਓ ਜੇਤੂ,
    ਕਿਸੇ ਲਈ ਏ ਹਰਦਾ ਜੋ |
    ਸਮੇ ਤੇ ਜੌਹਰੀ ਉਹ ਹੀ ਹੁੰਦੇ,
    ਜੋ ਕੋਕਾ ਜੜਦੇ ਨੇ |
    ਸਿੰਘ ਟਾਇਰ ਗਲਾਂ ਦੇ ਵਿੱਚ,
    ਪਵਾ ਕੇ ਸੜਦੇ ਨੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!