3.8 C
United Kingdom
Friday, March 6, 2026

More

    ਤੁਰ ਗਿਆ,ਦੋਸਤਾਨਾ ਮਹਿਕਾਂ ਵੰਡਣ ਵਾਲਾ ਵਿਦਵਾਨ ਲੇਖਕ ਪ੍ਰੋ:ਅਵਤਾਰ ਜੌੜਾ

    4 ਨਵੰਬਰ ਅੰਤਿਮ ਅਰਦਾਸ ‘ਤੇ

    ਜਲੰਧਰ ਸ਼ਹਿਰ ਵਿਚ ਮੈਂ 1978 ਵਿਚ ਪ੍ਰਵੇਸ਼ ਕੀਤਾ ਸੀ ਅਤੇ ਏਥੇ ਆਉਂਦਿਆਂ ਹੀ ਜਿੰਨ੍ਹਾਂ ਸਾਹਿਤਕ ਸਖਸ਼ੀਅਤਾਂ ਨਾਲ ਮੇਰੀ ਦੋਸਤੀ ਸ਼ੁਰੂ ਹੋਈ ਉਹਨਾਂ ਵਿਚ ਸੁਖਵੰਤ ਚਿਤ੍ਰਕਾਰ ਅਤੇ ਪ੍ਰੋ:ਅਵਤਾਰ ਜੌੜਾ ਸ਼ਾਮਿਲ ਸਨ ਮੇਰੀਆਂ ਪਹਿਲੀਆਂ ਦੋ ਪੁਸਤਕਾਂ ‘ਅੱਖਰ ਅਖੱਰ ਤਨਹਾਈ’ ਅਤੇ ‘ਨਗ਼ਮਾ ਉਦਾਸ ਹੈ’ ਵੀ ਪ੍ਰੋ:ਅਵਤਾਰ ਜੌੜਾ ਅਤੇ ਸੁਖਵੰਤ ਚਿਤ੍ਰਕਾਰ ਦੇ ਉਪਰਾਲੇ ਨਾਲ ਹੀ ਛਪੀਆਂ ਸਨ ਪ੍ਰੋ:ਅਵਤਾਰ ਜੌੜਾ ਨਾਲ ਦੌਸਤਾਨਾਂ ਸੰਬੰਧ ਪ੍ਰੀਵਾਰਕ ਸਾਂਝ ਵਿਚ ਕਦੋਂ ਬਦਲ ਗਏ ਇਹ ਸਾਨੂੰ ਪਤਾ ਹੀ ਨਹੀਂ ਲੱਗਿਆ ਅਤੇ ਇਹ ਸਾਂਝ ਇੰਨੀ ਗਹਿਰੀ ਹੋ ਗਈ ਕਿ ਸਮੁੰਦਰ ਦੀ ਗਹਿਰਾਈ ਵਾਂਗ ਨਾਪੀ ਹੀ ਨਹੀਂ ਜਾ ਸਕਦੀ ਸੀ ਅੱਜ ਜਦੋਂ ਬੇਟੇ ਤੇਜਿੰਦਰ ਮਨਚੰਦਾ ਦਾ ਪੈਰਿਸ ਤੋਂ ਫੋਨ ਆਇਆ ਕਿ ਪਾਪਾ ਪ੍ਰੋ:ਅਵਤਾਰ ਜੌੜਾ ਅੰਕਲ ਨਹੀਂ ਰਹੇ ਤਾਂ ਮੈਨੂੰ ਇਉਂ ਲੱਗਿਆ ਕਿ ਜਿਵੇਂ ਮੇਰੇ ਸਰੀਰ ਦਾ ਕੁਝ ਹਿੱਸਾ ਟੁੱਟ ਕੇ ਮੇਰੇ ਤੋਂ ਵੱਖ ਹੋ ਗਿਆ ਹੋਵੇ,ਪਿਛਲੇ ਕੁਝ ਸਮੇਂ ਤੋਂ ਮੈਂ ਵੀ ਕਿਸੇ ਪ੍ਰੀਵਾਰਕ ਸੰਕਟ ਵਿਚ ਗ੍ਰਸਤ ਸਾਂ ਇਸ ਦੇ ਬਾਵਜੂਦ ਮੈਂ ਕਦੀ ਕਦੀ ਪ੍ਰੋ: ਜੌੜਾ ਨੂੰ ਫੋਨ ਕਰਨਾ ਤਾਂ ਅੱਗੋਂ ਫੋਨ ਬੰਦ ਆਉਣਾ ਮੈਂ ਸੋਚਣਾ ਸ਼ਾਇਦ ਉਹਨਾਂ ਪੰਜਾਬ ਵਾਲਾ ਫੋਨ ਨੰਬਰ ਕਟਵਾ ਕੇ ਮਹਾਂਰਾਸ਼ਟਰ ਦਾ ਫੋਨ ਨੰਬਰ ਲੈ ਲਿਆ ਹੋਣੈ ਪਰ ਇਹ ਪਤਾ ਨਹੀਂ ਸੀ ਕਿ ਉਹ ਫੋਨ ਚੁਕਣ ਦੀ ਸਥਿਤੀ ਵਿਚ ਨਹੀਂ ਹਨ ਇਸ ਲਈ ਫੋਨ ਬੰਦ ਕੀਤਾ ਹੋਇਐ,ਫੋਨ ਕਦੇ ਵੀ ਨਹੀਂ ਮਿਲੇਗਾ ਗੱਲ ਕਦੇ ਵੀ ਨਹੀਂ ਹੋਵੇਗੀ ! ਇਹ ਮੈਨੂੰ ਉਮੀਦ ਨਹੀਂ ਸੀ ਹੁਣ ਮੈਂ ਉਹਨਾਂ ਦੇ ਪ੍ਰੀਵਾਰ ਨਾਲ ਸੰਪਰਕ ਕਰਨ ਲਈ ਤਰਲੋਮੱਛੀ ਸਾਂ ਫਿਰ ਮੈਂ ਮੁੰਬਈ ਪਰਮਜੀਤ ਠੁਕਰਾਲ ਨੂੰ ਫੋਨ ਕਰ ਕੇ ਕਿਹਾ ਕਿ ਉਹ ਮੈਨੂੰ ਪ੍ਰੋ:ਜੌੜਾ ਦੇ ਕਿਸੇ ਪ੍ਰੀਵਾਰਕ ਮੈਂਬਰ ਦਾ ਫੋਨ ਨੰਬਰ ਪਤਾ ਕਰ ਕੇ ਦੇਵੇ ਸ਼ਾਮ ਨੂੰ ਠੁਕਰਾਲ ਹੋਰਾਂ ਮੈਨੂੰ ਪ੍ਰੋ:ਜੌੜਾ ਦੇ ਬੇਟੇ ਅੰਕੁਰ ਜੌੜਾ ਦਾ ਫੋਨ ਨੰਬਰ ਭੇਜ ਦਿੱਤਾ ਅੰਕੁਰ,ਸਾਡੀ ਨੂੰਹ ਰਾਣੀ ਮਨਪ੍ਰੀਤ ਕੌਰ ਅਤੇ ਆਪਣੇ ਬੇਟੇ ਦਿਵਜੋਤ ਸਮੇਤ ਪੂਨੇ ਮਹਾਂਰਾਸ਼ਟਰ ਵਿਖੇ ਸੈਟਲ ਹੈ, ਬੇਟੀ ਰਚਨਾ ਵਿਆਹੀ ਹੋਈ ਹੈ ਅਤੇ ਆਪਣੇ ਸਹੁਰੇ ਘਰ ਵਧੀਆ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ ਇਸੇ ਕਰਕੇ ਅੰਕੁਰ ਆਪਣੇ ਪਿਤਾ ਪ੍ਰੋ:ਜੌੜਾ ਨੂੰ ਆਪਣੇ ਕੋਲ ਲੈ ਗਿਆ ਸੀ ਕਿ ਉਹ ਓਥੇ ਆਪਣੇ ਪਿਤਾ ਦੀ ਸੇਵਾ ਸੰਭਾਲ ਚੰਗੀ ਤਰ੍ਹਾਂ ਕਰ ਸਕੇ ਵੈਸੇ ਵੀ ਏਥੇ ਇੱਕਲੇ ਪ੍ਰਮਿੰਦਰ ਭਾਬੀ ਜੀ ਸਨ ਪਰ ਓਥੇ ਹੁਣ ਸਾਰਾ ਪ੍ਰੀਵਾਰ।ਹੁਣ ਜਦੋਂ ਮੈਂ ਪ੍ਰੋ:ਜੌੜਾ ਬਾਰੇ ਲਿਖ ਰਿਹਾ ਹਾਂ ਤਾਂ ਸੋਚ ਵੀ ਰਿਹਾ ਹਾਂ ਕਿ ਜੂਨ ਮਹੀਨੇ ਦਾ ਪ੍ਰੋ:ਜੌੜਾ ਨਾਲ ਕੈਸਾ ਸੰਬੰਧ ਸੀ ਕਿ ਉਹਨਾਂ ਦਾ ਜਨਮ ਜੂਨ 1951 ਨੂੰ ਬਸਤੀ ਸ਼ੇਖ ਜਲੰਧਰ ਵਿਖੇ ਹੋਇਆ,ਜੂਨ 2009 ਵਿਚ ਉਹਨਾਂ ਨੂੰ ਅਧਰੰਗ ਦਾ ਅਟੈਕ ਹੋਇਆ ਅਤੇ ਉਹ ਆਪਣੀ ਨੌਕਰੀ ਤੋਂ ਸੇਵਾ ਮੁਕਤ ਵੀ ਜੂਨ 2011 ਵਿਚ ਹੋਏ ਜੂਨ ਮਹੀਨਾ ਉਹਨਾ ਦੇ ਅੰਗ ਸੰਗ ਰਿਹਾ,ਕੁਝ ਠੀਕ ਹੋਣ ਤੋਂ ਬਾਅਦ ਉਹ ਬਾਕਾਇਦਾ ਆਪਣੀ ਡਿਉਟੀ ਤੇ ਰੋਜ਼ਾਨਾ ਡੀ.ਏ.ਵੀ ਕਾਲਜ ਦਸੂਹਾ ਵਿਖੇ ਜਾਂਦੇ ਰਹੇ ਇਸੇ ਹੀ ਕਾਲਜ ਵਿਚ ਉਹਨਾਂ ਅਪਣੀ ਨੌਕਰੀ ਦੋਰਾਨ ਵਿਚ ਵੱਖ ਵੱਖ ਸਾਹਿਤਕ ਵਿਧਾਵਾਂ ਤੇ ਅਨੇਕਾਂ ਗੋਸ਼ਟੀਆਂ ਕਰਵਾਈਆਂ ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਸੰਗਮ ਜਲੰਧਰ ਦੇ ਜਨਰਲ ਸਕੱਤਰ ਵੀ ਰਹੇ ਅਤੇ ਅਖਬਾਰਾਂ ਲਈ ਕਾਲਮ ਵੀ ਲਿਖਦੇ ਰਹੇ ਜਿਵੇਂ ਪੰਜਾਬੀ ਟ੍ਰਬਿਊਨ ਵਿਚ,ਦੂਰਦਰਸ਼ਨ ਅਤੇ ਰੇਡੀਓ ਬਾਰੇ ਨਵਾਂ ਜ਼ਮਾਨਾ ਵਿਚ,’ਸੱਚੋ ਸੱਚ ਬੋਲ ਜੋਗੀਆ’, ਜੱਗ ਬਾਣੀ ਵਿਚ ‘ਇਸ ਹਫ਼ਤੇ ਦਾ ਕਵੀ’ ਆਦਿ ਦੋਸਤਾਂ ਪ੍ਰਤੀ ਉਹ ਬਹੁਤ ਉਦਾਰਵਾਦੀ ਸਨ ਇਕ ਵਾਰ ਉਹਨਾਂ ਮੈਨੂੰ ਦੱਸਿਆ ਕੇ ਅੱਖਰ ਰਸਾਲੇ ਨੂੰ ਸੰਕਟ ਵਿੱਚੋਂ ਕੱਢਣ ਲਈ ਉਹਨਾਂ ਪ੍ਰਮਿੰਦਰਜੀਤ ਨੂੰ ਸੱਤ ਹਜ਼ਾਰ ਰੁਪਏ ਦਿੱਤੇ ਹਨ ਪੰਜਾਬੀ ਦੇ ਵਿਦਵਾਨ ਲੇਖਕਾਂ/ਆਲੋਚਕਾਂ ਦੀ ਪਹਿਲੀ ਕਤਾਰ ਵਿਚ ਖੜ੍ਹਾ ਦਿਖਾਈ ਦੇਣ ਵਾਲਾ ਦੋਸਤਾਨਾ ਮਹਿਕਾਂ ਵੰਡਣ ਵਾਲਾ ਪ੍ਰੋ:ਅਵਤਾਰ ਜੌੜਾ ਭਾਵੇਂ ਸਾਨੂੰ ਅਲਵਿਦਾ ਕਹਿ ਗਿਆ ਹੈ ਪਰ ਉਹ ਸਾਡੇ ਚੇਤਿਆਂ ਚੋਂ ਕਦੀ ਵੀ ਮਨਫ਼ੀ ਨਹੀਂ ਹੋਵੇਗਾ।ਉਹਨਾਂ ਦੇ ਪਾਠ ਭੋਗ ਅੰਤਿਮ ਅਰਦਾਸ ਫਲੈਟ ਨੰਬਰ C- 801 ਕੈਪੀਟਲ ਟਾਵਰਸ ਸੋਸਾਇਟੀ ਦੱਤਾ,ਮੰਦਰ ਰੋਡ,ਵਾਕਡ ਪੂਨੇ ਮਹਾਂਰਾਸ਼ਟਰ ਵਿਖੇ 4 ਨਵੰਬਰ 2020 ਨੂੰ ਦੁਪਿਹਿਰ 12 ਤੋਂ 2 ਵਜੇ ਤਕ ਹੋਵੇਗੀ ਉਹਨਾਂ ਦੇ ਬੇਟੇ ਅੰਕੁਰ ਜੌੜਾ ਦਾ ਫੋਨ ਨੰਬਰ +91 93729-59201

    ਰਾਜਿੰਦਰ ਪਰਦੇਸੀ
    ​ ​ ​ ​ ​ ​ ​ ​ ​ ਪ੍ਰਧਾਨ
    ਸਾਹਿਤ, ਕਲਾ, ਅਤੇ ਸੱਭਿਆਚਾਰਕ ਮੰਚ (ਰਜਿ) ਜਲੰਧਰ

    ਮੋਬਾਇਲ – +91 97802-13351

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!