25 C
United Kingdom
Thursday, June 25, 2026

More

    ਯੂਕੇ: ਪੀਜ਼ਾ ਐਕਸਪ੍ਰੈਸ ਆਪਣੇ 370 ਰੈਸਟੋਰੈਂਟਾਂ ਵਿਚ 1,300 ਕਾਮਿਆਂ ਨੂੰ ਘਰੀਂ ਤੋਰੇਗਾ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਕੋਰੋਨਾਂ ਕਾਲ ਨੇ ਜਿੱਥੇ ਵੱਡੇ ਛੋਟੇ ਕਾਰੋਬਾਰਾਂ ਨੂੰ ਬੰਦ ਕੀਤਾ ਹੈ ਉੱਥੇ ਹਜਾਰਾਂ ਹੀ ਕਾਮਿਆਂ ਤੋਂ ਉਹਨਾਂ ਦੀ ਰੋਜ਼ੀ ਰੋਟੀ ਵੀ ਖੋਹ ਲਈ ਹੈ। ਇਸ ਸਮੇਂ ਦੌਰਾਨ ਦੇਸ਼ ਦੀਆਂ ਵੱਡੀਆਂ ਫਰਮਾਂ ਨੇ ਆਪਣੇ ਵਰਕਰਾਂ ਦੀ ਛਾਂਟੀ ਕੀਤੀ ਹੈ। ਇਸੇ ਲੜੀ ਤਹਿਤ ਹੁਣ ਮਸ਼ਹੂਰ ਫਾਸਟ ਫੂਡ ਚੇਨ ਪੀਜ਼ਾ ਐਕਸਪ੍ਰੈਸ ਨੇ ਕਿਹਾ ਹੈ ਕਿ ਸਖਤ ਪਾਬੰਦੀਆਂ ਦੇ ਚਲਦਿਆਂ ਆਰਥਿਕ ਮੰਦੀ ਦੌਰਾਨ ਉਹ ਯੂਕੇ ਵਿੱਚ ਆਪਣੇ 370  ਰੈਸਟੋਰੈਂਟਾਂ ਵਿੱਚ ਲਗਭਗ 1300 ਨੌਕਰੀਆਂ ਖਤਮ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਰੈਸਟੋਰੈਂਟ ਦੀ ਲੜੀ ਨੇ 1,100 ਨੌਕਰੀਆਂ ਤੇ ਆਪਣੇ 73 ਰੈਸਟੋਰੈਂਟਾਂ ਨੂੰ ਬੰਦ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਸੀ।ਪੀਜ਼ਾ ਐਕਸਪ੍ਰੈਸ ਦੇ ਮੈਨੇਜਿੰਗ ਡਾਇਰੈਕਟਰ ਜ਼ੋ ਬਾਓਲੇ ​​ਅਨੁਸਾਰ ਇਸ ਚੁਣੌਤੀ ਭਰੇ ਸਮੇਂ ਦੌਰਾਨ ਉਹਨਾਂ ਦਾ ਉਦੇਸ਼ ਟੀਮ ਦੇ ਮੈਂਬਰਾਂ ਅਤੇ ਗਾਹਕਾਂ ਨੂੰ ਸੁਰੱਖਿਅਤ ਰੱਖਣਾ ਹੈ ਅਤੇ ਜਿੰਨਾ ਸਮਾਂ ਹੋ ਸਕੇ ਉਹ ਨੌਕਰੀਆਂ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੇ। ਪਰ ਇਸ ਸਮੇਂ ਕੋਵਿਡ -19 ਦੇ ਮਾਮਲਿਆਂ ਵਿੱਚ ਫਿਰ ਤੋਂ ਹੋਇਆ ਵਾਧਾ ਕਾਰੋਬਾਰਾਂ ਲਈ ਸ਼ਰਾਪ ਬਣ ਰਿਹਾ ਹੈ। ਡਾਇਰੈਕਟਰ ਅਨੁਸਾਰ ਇਹ ਸਭ ਕੁਝ ਮਹੀਨਿਆਂ ਤੱਕ ਜਾਰੀ ਰਹਿਣ ਦੀ ਉਮੀਦ ਹੈ ਜੋ ਸਾਡੀ ਟੀਮ ਦੇ ਵਧੇਰੇ ਮੈਂਬਰਾਂ ਨੂੰ ਪ੍ਰਭਾਵਤ ਕਰੇਗਾ। ਪਰ ਪੀਜ਼ਾ ਐਕਸਪ੍ਰੈਸ ਆਉਣ ਵਾਲੇ ਸਾਲਾਂ ਵਿੱਚ ਰੈਸਟੋਰੈਂਟਾਂ ਵਿੱਚ ਆਪਣੇ ਗਾਹਕਾਂ ਦੀ ਸੇਵਾਵਾਂ ਜਾਰੀ ਰੱਖਣ ਲਈ ਵਚਨਬੱਧ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!