25 C
United Kingdom
Thursday, June 25, 2026

More

    ਯੂਕੇ: 35 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਹੋਏ ਸਭ ਤੋਂ ਵੱਧ ਕੋਵਿਡ-19 ਜੁਰਮਾਨੇ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਕੋਰੋਨਾਂ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਸਾਵਧਾਨੀਆਂ ਵਰਤਨ ਲਈ ਦੇਸ਼ ਵਿੱਚ ਬਹੁਤ ਸਾਰੇ ਨਿਯਮ ਬਣਾਏ ਗਏ ਹਨ।  ਜਿਹਨਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸਰਕਾਰ ਵੱਲੋਂ ਕਾਫੀ ਜੁਰਮਾਨੇ ਵੀ ਲਗਾਏ ਜਾਂਦੇ ਹਨ। ਇਹਨਾਂ ਜੁਰਮਾਨਿਆਂ ਦੇ ਬਾਵਜੂਦ ਵੀ ਲੋਕ ਕਰੋਨਾ ਸਬੰਧੀ ਨਿਯਮਾਂ ਨੂੰ ਟਿੱਚ ਜਾਣਦੇ ਹਨ। ਕੋਰੋਨਾਂ ਕਾਲ ਵਿੱਚ ਸਭ ਤੋਂ ਜ਼ਿਆਦਾ ਜੁਰਮਾਨੇ 35 ਸਾਲ ਤੋਂ ਘੱਟ ਉਮਰ ਵਰਗ ਦੇ ਨੌਜਵਾਨਾਂ ਨੂੰ ਹੋਏ ਹਨ। ਰਾਸ਼ਟਰੀ ਪੁਲਿਸ ਚੀਫ਼ਜ਼ ਕੌਂਸਲ (ਐਨ ਪੀ ਸੀ ਸੀ) ਦੁਆਰਾ ਜਾਰੀ ਕੀਤੇ ਗਏ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਦੋ ਤਿਹਾਈ ਜੁਰਮਾਨੇ ਇਸ ਵਰਗ ਦੇ ਲੋਕਾਂ ਨੂੰ ਹੋਏ ਹਨ। ਇੰਗਲੈਂਡ ਅਤੇ ਵੇਲਜ਼ ਵਿਚ 27 ਮਾਰਚ ਤੋਂ 19 ਅਕਤੂਬਰ ਦੇ ਵਿਚਕਾਰ ਕੋਰੋਨਾਂ ਵਾਇਰਸ ਪਾਬੰਦੀਆਂ ਦੀ ਉਲੰਘਣਾ ਕਰਨ ਲਈ 20,223 ਜੁਰਮਾਨੇ ਜਾਰੀ ਕੀਤੇ ਗਏ ਹਨ। ਜਿਹਨਾਂ ਵਿਚੋਂ 17,451 ਇੰਗਲੈਂਡ ਵਿਚ ਅਤੇ 2,772 ਵੇਲਜ਼ ਵਿਚ ਸਨ। ਇਨ੍ਹਾਂ ਵਿਚ ਸਥਾਨਕ ਲਾਕਡਾਊਨ ਕਾਨੂੰਨਾਂ ਦੀ ਉਲੰਘਣਾ ਲਈ 980 ਜੁਰਮਾਨੇ ਗ੍ਰੇਟਰ ਮੈਨਚੇਸਟਰ (374) ਅਤੇ ਨੌਰਥਮਬਰੀਆ (366) ਵਿੱਚ ਹਨ। ਇਸ ਸੰਬੰਧੀ ਲਗਭੱਗ 10 ਵਿੱਚੋਂ ਅੱਠ ਪੁਰਸ਼ਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ (78%) ਜਦੋਂ ਕਿ 35% (18 ਤੋਂ 24 ਸਾਲ ਵਰਗ), 18% (25-29 ਸਾਲ ਵਰਗ) ਅਤੇ 14% ਜ਼ੁਰਮਾਨੇ 30-34 ਸਾਲ ਉਮਰ ਵਰਗ  ਦੇ ਲੋਕਾਂ ਨੂੰ ਕੀਤੇ ਗਏ ਸਨ। ਇਸ ਤੋਂ ਇਲਾਵਾ 80% ਗੋਰੇ ਵਿਅਕਤੀ, 12% ਏਸ਼ੀਆਈ ਵਿਅਕਤੀਆਂ ਅਤੇ 5% ਕਿਸੇ  ਕਾਲੇ ਲੋਕਾਂ ਨੂੰ ਗਏ ਹਨ। ਇੰਗਲੈਂਡ ਵਿਚ ਨਵੀ ਤਿੰਨ-ਪੱਧਰੀ ਪ੍ਰਣਾਲੀ ਅਧੀਨ 268 ਜ਼ੁਰਮਾਨੇ ਜਾਰੀ ਕੀਤੇ ਗਏ ਹਨ। ਜਿਸ ਵਿਚ 65 ਪੱਧਰ ਇੱਕ ਵਿਚ , ਟੀਅਰ ਦੋ ਵਿਚ 79, ਅਤੇ ਤਿੰਨ ਵਿਚ 124 ਦੇ ਜ਼ੁਰਮਾਨੇ ਦਿੱਤੇ ਗਏ ਹਨ। ਇਸਦੇ ਨਾਲ ਹੀ 64 ਵੱਡੇ 10000 ਪੌਂਡ ਦੇ ਜੁਰਮਾਨੇ ਇਕੱਠਾਂ ਜਿਵੇਂ ਕਿ ਪਾਰਟੀਆਂ ਆਦਿ ਨੂੰ  ਜਾਰੀ ਕੀਤੇ ਗਏ ਸਨ। ਹੋਰ ਸਾਵਧਾਨੀਆਂ ਜਿਵੇਂ ਕਿ ਚਿਹਰੇ ਨੂੰ ਢਕਣ ਲਈ ਇੰਗਲੈਂਡ ਅਤੇ ਵੇਲਜ਼ ਵਿਚ 15 ਜੂਨ ਤੋਂ 19 ਅਕਤੂਬਰ ਦੇ ਵਿਚਕਾਰ 258  ਜ਼ੁਰਮਾਨੇ ਕੀਤੇ ਗਏ ਹਨ ਇਨ੍ਹਾਂ ਵਿੱਚੋਂ 86 ਜਨਤਕ ਟ੍ਰਾਂਸਪੋਰਟ ‘ਤੇ ਸਨ। ਇਸਦੇ ਨਾਲ ਹੀ ਇੰਗਲੈਂਡ ਦੇ ਕਾਰੋਬਾਰਾਂ ਨੂੰ ਰਾਤ 10 ਵਜੇ ਬੰਦ ਨਾ ਕਰਨ ਤੇ ਵੀ ਜੁਰਮਾਨੇ ਸੌਂਪੇ ਗਏ ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!