7.5 C
United Kingdom
Sunday, March 8, 2026

More

    “ਮਿੱਟੀ ਨਾਲ ਮਿੱਟੀ” ਗੀਤ ਦਾ ਪੋਸਟਰ “ਪੰਜਾਬ ਭਵਨ” ਕਨੇਡਾ ਵਲੋਂ ਕੀਤਾ ਗਿਆ ਰਿਲੀਜ਼

    ਕਨੇਡਾ ਦੀ ਧਰਤੀ ਤੇ ਪੰਜਾਬੀਆਂ ਦੇ ਆਪਣੇ ਪੰਜਾਬ ਭਵਨ ਸਰੀ ਜਿਥੇ ਲੇਖਕਾਂ, ਕਵੀਆਂ, ਕਹਾਣੀਕਾਰਾਂ ਅਤੇ ਗੀਤਕਾਰਾਂ ਨੂੰ ਮਾਣ ਸਤਿਕਾਰ ਦਿੱਤਾ ਜਾਂਦਾ। ਉਥੇ ਹੀ ਪੰਜਾਬ ਭਵਨ ਦੁਆਰਾ ਉਹਨਾਂ ਕਲਮਾਂ ਦੇ ਵਾਰਿਸਾਂ ਵਲੋਂ ਪੰਜਾਬੀ ਮਾਂ ਬੋਲੀ ਦੀ ਝੋਲੀ ਚ ਪਾਏ ਯੋਗਦਾਨ ਦਾ ਸ਼ੁਕਰਾਨਾ ਤੇ ਪੂਰਾ ਸਹਿਯੋਗ ਵੀ ਦਿੱਤਾ ਜਾਂਦਾ। ਪੰਜਾਬੀ ਮਾਂ ਬੋਲੀ ਨੂੰ ਦਿਲੋਂ ਮੋਹ ਕਰਨ ਵਾਲੇ ਪੰਜਾਬ ਭਵਨ ਕਨੇਡਾ ਦੇ ਸੰਸਥਾਪਕ “ਸੁੱਖੀ ਬਾਠ” ਅਤੇ “ਕਵਿੰਦਰ ਚਾਂਦ” ਤੇ ਹੋਰ ਮਾਣਯੋਗ ਸ਼ਖਸ਼ੀਅਤਾਂ ਵਲੋਂ “ਮਿੱਟੀ ਨਾਲ ਮਿੱਟੀ” ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਉੱਘੇ ਗੀਤਕਾਰ “ਹਰਵਿੰਦਰ ਉਹੜਪੁਰੀ” ਦੀ ਪੇਸ਼ਕਸ਼ ਅਧੀਨ ਆ ਰਿਹੇ ਇਸ ਗੀਤ ਨੂੰ ਭਾਈ ਬਲਵੰਤ ਸਿੰਘ ਟਾਂਡੇ ਵਾਲਿਆਂ ਨੇ ਗਾਇਆ ਹੈ। ਬੀ ਐਸ ਰਿਕਾਰਡਜ਼ ਵਲੋਂ ਰਿਲੀਜ਼ ਕੀਤੇ ਜਾ ਰਿਹੇ ਕਿਸਾਨਾਂ ਦੇ ਹੱਕ ਚ ਲਿਖੇ ਇਸ ਗੀਤ ਨੂੰ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ ( ਇਟਲੀ) ਨੇ ਲਿਖਿਆ ਹੈ ਜੋ ਕਿ ਕੁਝ ਦਿਨਾਂ ਤੱਕ ਯੂ ਟਿਊਬ ਤੇ ਰਿਲੀਜ਼ ਕੀਤਾ ਜਾ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!