24.1 C
United Kingdom
Wednesday, June 24, 2026

More

    ਯੂਕੇ: ਵੈਸਟ ਯੌਰਕਸ਼ਾਇਰ ਵਿੱਚ ਸੋਮਵਾਰ ਤੋਂ ਲੱਗੇਗਾ ਟੀਅਰ 3 ਲਾਕਡਾਊਨ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਯੂਕੇ ਦੇ ਕਈ ਖੇਤਰਾਂ ਵਿੱਚ ਕੋਰੋਨਾਂ ਕੇਸਾਂ ਵਿੱਚ ਫਿਰ ਤੋਂ ਵਾਧਾ ਹੋ ਰਿਹਾ ਹੈ, ਜਿਹਨਾਂ ਵਿੱਚ ਵੈਸਟ ਯੌਰਕਸ਼ਾਇਰ ਵੀ ਜਿਆਦਾ ਪ੍ਰਭਾਵਿਤ ਹੋ ਰਿਹਾ ਹੈ। ਵਾਇਰਸ ਦੇ ਮੱਦੇਨਜ਼ਰ  ਸੋਮਵਾਰ ਤੋਂ ਇੱਥੇ ਪਾਬੰਦੀਆਂ ਦਾ ਸਖਤ ਪੱਧਰ ਲਾਗੂ ਕਰ ਦਿੱਤਾ ਜਾਵੇਗਾ। ਇਸ ਖੇਤਰ  ਵਿੱਚ ਲੀਡਜ਼, ਬ੍ਰੈਡਫੋਰਡ ਅਤੇ ਹਡਰਸਫੀਲਡ ਆਦਿ ਸ਼ਾਮਿਲ ਹਨ। ਸਥਾਨਕ ਨੇਤਾਵਾਂ ਦੀ ਸਹਿਮਤੀ ਤੋਂ ਬਾਅਦ ਇਹ ਖੇਤਰ ਟੀਅਰ ਤਿੰਨ ਤਾਲਾਬੰਦੀ ਵਿਚ ਦਾਖਲ ਹੋਵੇਗਾ। ਲੀਡਜ਼ ਸਿਟੀ ਕਾਉਂਸਲ ਦੇ ਚੀਫ ਐਗਜ਼ੀਕਿਊਟਿਵ ਟੌਮ ਰਿਓਰਡਨ ਨੇ ਕਿਹਾ ਕਿ ਖੇਤਰ ਲਈ 46.6 ਮਿਲੀਅਨ ਪੌਂਡ ਦੇ ਸਹਾਇਤਾ ਪੈਕੇਜ ਦੀ ਗੱਲ ਕੀਤੀ ਗਈ ਹੈ ਜਦਕਿ  ਟੈਸਟਿੰਗ ਅਤੇ ਟਰੇਸਿੰਗ ਲਈ ਵੀ 12.7 ਮਿਲੀਅਨ ਪੌਂਡ ਦੀ ਵਾਧੂ ਰਾਸ਼ੀ ਵੀ ਹੋਵੇਗੀ। ਨਵੇਂ ਪੱਧਰ ਵਿੱਚ ਪੱਬਾਂ, ਬਾਰਾਂ ਅਤੇ ਰੈਸਟੋਰੈਂਟਾਂ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਜਰੂਰੀ ਹੈ ਅਤੇ ਇਸਦੇ ਨਾਲ ਹੀ ਕੈਸੀਨੋ ਅਤੇ ਸੱਟੇਬਾਜ਼ੀ ਦੀਆਂ ਦੁਕਾਨਾਂ, ਸਾਫਟ ਪਲੇ ਸੈਂਟਰ, ਬਾਲਗ ਗੇਮਿੰਗ ਸੈਂਟਰ ਆਦਿ ਨੂੰ ਵੀ ਬੰਦ ਕਰਨਾ ਪਏਗਾ। ਪੱਛਮੀ ਯੌਰਕਸ਼ਾਇਰ ਵਿੱਚ ਹਾਲ ਹੀ ਵਿਚ ਹਸਪਤਾਲਾਂ ਵਿੱਚ ਦਾਖਿਲ ਹੋਏ ਮਰੀਜ਼ਾਂ ਦੀ ਗਿਣਤੀ ਵਧੀ ਹੈ ਜਿਸ ਨਾਲ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਘਾਟ ਦਾ ਸੰਕਟ ਵੀ ਪੈਦਾ ਹੋ ਗਿਆ ਹੈ।ਸਿਹਤ ਵਿਭਾਗ ਦੀ ਡਾਇਰੈਕਟਰ, ਵਿਕਟੋਰੀਆ ਈਟਨ ਅਨੁਸਾਰ ਲੀਡਜ਼ ਦੀ ਵਾਇਰਸ ਕੇਸ ਦਰ ਪ੍ਰਤੀ 100,000 ਲੋਕਾਂ ਪਿੱਛੇ  416.7 ਹੈ। ਜਿਕਰਯੋਗ ਹੈ ਕਿ ਕੋਰੋਨਾਂ ਵਾਇਰਸ ਦੇ ਕੇਸਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਜਾਰੀ ਹੋਣ ਕਰਕੇ ਇੰਗਲੈਂਡ ਵਿਚ ਰਾਸ਼ਟਰੀ ਤਾਲਾਬੰਦੀ ਲਗਾਉਣ ਦਾ ਦਬਾਅ ਵੀ ਵਧਦਾ ਜਾ ਰਿਹਾ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!