9.5 C
United Kingdom
Sunday, April 20, 2025

More

    ਬ੍ਰਿਸਬੇਨ ਵਿਖੇ ਮਰਹੂਮ ਮਨਮੀਤ ਅਲੀਸ਼ੇਰ ਦੀ ਚੌਥੀ ਬਰਸੀ ਮੌਕੇ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ

    ਪੁਸਤਕ ‘ਅਧਵਾਟੇ ਸਫ਼ਰ ਦੀ ਸਿਰਜਣਾ ਮਨਮੀਤ ਅਲੀਸ਼ੇਰ’ ਲੋਕ ਅਰਪਣ
    (ਹਰਜੀਤ ਲਸਾੜਾ, ਬ੍ਰਿਸਬੇਨ 28 ਅਕਤੂਬਰ)
    ਮਰਹੂਮ ਮਨਮੀਤ ਅਲੀਸ਼ੇਰ ਦੀ ਚੌਥੀ ਬਰਸੀ ਵਿਸ਼ੇਸ਼ ਮੌਕੇ ਮਨਮੀਤ ਪੈਰਾਡਾਈਜ਼ ਪਾਰਕ, ਮਾਰੂਕਾ ਬ੍ਰਿਸਬੇਨ ਵਿਖੇ ਸਾਂਝੇ ਆਯੋਜਨ ‘ਚ ਆਰ. ਟੀ. ਬੀ ਯੂਨੀਅਨ, ਰਾਜਨੀਤਿਕ, ਸਮਾਜਿਕ, ਸਾਹਿਤਕ, ਧਾਰਮਿਕ ਅਤੇ ਪੰਜਾਬੀ ਭਾਈਚਾਰੇ ਵੱਲੋਂ ਭਾਵ ਭਿੰਨੀ ਸ਼ਰਧਾਂਜਲੀਆਂ ਨਾਲ ਯਾਦਗਾਰੀ ਸਮਾਗਮ ਕਰਵਾਇਆਂ ਗਿਆ। ਇਸ ਯਾਦਗਾਰੀ ਸਮਾਗਮ ਵਿੱਚ ਬ੍ਰਿਸਬੇਨ ਅਤੇ ਇਪਸਵਿੱਚ ਦੇ ਵੱਖ-ਵੱਖ ਬੱਸ ਡਿਪੂਆਂ ਦੇ ਡਰਾਈਵਰਾਂ, ਪਰਿਵਾਰਕ ਮੈਂਬਰਾਂ ਤੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਅਤੇ ਸਥਾਨਕ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਮਨਮੀਤ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਸੀ। ਉਸਦੀ ਦਰਦਨਾਕ ਮੌਤ, ਲੰਬੀ ਚੱਲੀ ਕਾਨੂੰਨੀ ਪ੍ਰਕ੍ਰਿਆ ਅਤੇ ਇੰਨਸਾਫ਼ ਦੀ ਅਣਹੋਂਦ ‘ਚ ਸਮੁੱਚਾ ਭਾਈਚਾਰਾ ਅੱਜ ਵੀ ਸਦਮੇ ਦਾ ਸ਼ਿਕਾਰ ਹੈ।

    ਜ਼ਿਕਰਯੋਗ ਹੈ ਕਿ 28 ਅਕਤੂਬਰ 2016 ਦੀ ਸਵੇਰ ਨੂੰ ਇਸੇ ਸਥਾਨ ਤੇ ਐਂਥਨੀ ਉਡਨਹੀਓ ਨਾਮੀ ਗੌਰੇ ਨੇ ਮਰਹੂਮ ਨੂੰ ਡਿਊਟੀ ਦੌਰਾਨ ਜਲਣਸ਼ੀਲ ਪਦਾਰਥ ਪਾ ਕੇ ਜਿੰਦਾ ਸਾੜ ਦਿੱਤਾ ਗਿਆ ਸੀ। ਇਸ ਮੌਕੇ ਮਨਮੀਤ ਅਲੀਸ਼ੇਰ ਦੀ ਜ਼ਿੰਦਗੀ ਤੇ ਲਿਖੀ ਗਈ ਕਿਤਾਬ ‘ਅਧਵਾਟੇ ਸਫ਼ਰ ਦੀ ਸਿਰਜਣਾ ਮਨਮੀਤ ਅਲੀਸ਼ੇਰ’ ਨੂੰ ਲੋਕ ਹਵਾਲੇ ਕੀਤਾ ਗਿਆ।
    ਪੰਜਾਬੀ ਲੇਖਕ ਡਾ: ਸੁਮੀਤ ਸ਼ੰਮੀ ਅਤੇ ਸੱਤਪਾਲ ਭੀਖੀ ਦੁਆਰਾ ਸੰਪਾਦਿਤ 300 ਪੰਨਿਆਂ ਦੀ ਇਸ ਪੁਸਤਕ ਨੂੰ ਕਈ ਪੰਜਾਬੀ ਸਾਹਿਤਕ ਸ਼ਖਸੀਅਤਾਂ ਅਤੇ ਮਰਹੂਮ ਦੇ ਪਰਿਵਾਰ ਅਤੇ ਦੋਸਤਾਂ ਦੀਆਂ ਲਿੱਖਤਾਂ ਨਾਲ ਸੰਕਲਿਤ ਕੀਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!