ਸਿੱਕੀ ਝੱਜੀ ਪਿੰਡ ਵਾਲ਼ਾ (ਇਟਲੀ)
ਇਟਲੀ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਕਾਫ਼ੀ ਲੋਕ ਆਪੋ ਆਪਣੀ ਵਿਸ਼ੇਸ਼ਤਾ ਦਰਸਾਉਂਦੇ ਰਹਿੰਦੇ ਹਨ । ਕੋਈ ਗਾਇਕੀ ਰਾਹੀਂ, ਕੋਈ ਲਿਖਤਾਂ ਰਾਹੀਂ ਤੇ ਕਈ ਹੋਰਨਾਂ ਕਈ ਕਿੱਤਿਆਂ ਰਾਹੀਂ । ਪਿਛਲੇ ਦਿਨੀਂ 11 ਅਕਤੂਬਰ ਨੂੰ ਇਟਲੀ ਦੇ ਵਿੱਚ ਆਪਣੀਆਂ ਕਈ ਸ਼ਲਾਘਾਯੋਗ ਪੈੜਾਂ ਛੱਡਣ ਵਾਲੀ “ਸਾਹਿਤ ਸੁਰ ਸੰਗਮ” ਸਭਾ ਨੇ ਆਪਣੀ ਇੱਕ ਮੀਟਿੰਗ ਵਿੱਚ ਇਟਲੀ ਵੱਸਦੇ “ਰਾਵੀ ਚੀਮਾ” ਨਾਮ ਦੇ ਇੱਕ ਕਲਾਕਾਰ ਦਾ ਸੰਪੂਰਨ ਤੌਰ ਤੇ ਸਾਥ ਦਿੱਤਾ। ਉਹਨਾਂ ਨੇ “ਰਾਵੀ ਚੀਮਾ” ਦੇ “ਸਬਰ” ਟਾਈਟਲ ਹੇਠ ਆ ਰਹੇ ਗੀਤ ਦਾ ਪੋਸਟਰ ਰੀਲੀਜ਼ ਕਰਦਿਆਂ ਹੋਇਆਂ ਚੀਮਾ ਮਿਊਜ਼ਿਕ ਪ੍ਰੋਡਕਸ਼ਨ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ । ਇਸ ਮੀਟਿੰਗ ਦਾ ਆਗਾਜ ਕਰਦਿਆਂ ਸਭਾ ਦੇ ਉਪ ਪ੍ਰਧਾਨ “ਰਾਣਾ ਅਠੌਲ਼ਾ” ਨੇ ਸਾਰਿਆਂ ਨੂੰ ਜੀ ਆਇਆਂ ਆਖਿਆ । ਮੀਟਿੰਗ ਵਿੱਚ ਸ਼ਾਮਿਲ ਹੋਏ ਸਭਾ ਦੇ ਬਾਕੀ ਮੈਂਬਰਾਂ ਵੱਲੋਂ “ਬਲਦੇਵ ਸਿੰਘ ਬੂਰੇ ਜੱਟਾਂ” ਤੇ “ਮੇਜਰ ਸਿੰਘ ਖੱਖ” ਨੇ ਰਾਵੀ ਚੀਮਾ ਨੂੰ ਆਪਣਾ ਇਹ ਗੀਤ ਤਰੰਨਮ ਵਿੱਚ ਗਾਉਣ ਲਈ ਸੱਦਾ ਦਿੱਤਾ । ਜੋ “ਰਾਵੀ ਚੀਮਾ” ਨੇ ਬਾਖੂਬੀ ਨਿਭਾਇਆ । ਇਸ ਮੌਕੇ ਇਟਲੀ ਵਿੱਚ ਵੱਸਦੇ ਕਲਾਕਾਰਾਂ ਵਿੱਚੋਂ “ਐੱਸ.ਐੱਸ. ਫਰਾਲਵੀ” ਵੀ ਸ਼ਾਮਿਲ ਸਨ । ਉਹਨਾਂ ਵੱਲੋਂ ਵੀ ਗੀਤ ਸੁਣਾਇਆ ਗਿਆ ਤੇ ਨਾਲ ਹੀ ਉਹਨਾਂ ਨੇ “ਰਾਵੀ ਚੀਮਾ” ਨੂੰ ਮੁਬਾਰਕਬਾਦ ਪੇਸ਼ ਕੀਤੀ । ਰੰਗ-ਮੰਚ ਦੇ ਕਲਾਕਾਰ “ਪਿੰਦਾ ਢੰਡਵਾਰ” ਨੇ ਵੀ ਆਪਣੇ ਵੱਲੋਂ ਬਹੁਤ ਵਧੀਆ ਢੰਗ ਨਾਲ ਮੁਬਾਰਕਬਾਦ ਪੇਸ਼ ਕੀਤੀ । ਜਸਵੀਰ ਖਾਨ ਚੈੜੀਆਂ ਵੱਲੋਂ ਵੀ ਵਧਾਈਆ ਪੇਸ਼ ਕੀਤੀਆਂ ਗਈਆਂ । ਮੀਟਿੰਗ ਦੇ ਆਖਰ ਤੇ ਮਰਹੂਮ ਲਿਖਾਰੀ “ਮਨਮੀਤ ਅਲੀਸ਼ੇਰ” ਨੂੰ ਸਮਰਪਿਤ ਕਿਤਾਬ “ਅਧਵਾਟੇ ਸਫ਼ਰ ਦੀ ਸਿਰਜਣਾ” ਜਿਸਦੇ ਸੰਪਾਦਕ “ਸਤਪਾਲ ਭੀਖੀ” ਅਤੇ “ਡਾ. ਸੁਮੀਤ ਸ਼ੰਮੀ” ਜੀ ਹਨ ਉਹ ਵੀ ਰੀਲੀਜ਼ ਕੀਤੀ ਗਈ । ਇਸ ਮੌਕੇ ਸ਼ਾਲ੍ਹੀ, ਗੁਰਜੀਤ ਸਿੰਘ, ਵਰਿੰਦਰ ਸਿੰਘ, ਗੁਰਜਿੰਦਰ ਸਿੰਘ, ਬਲਦੀਪ ਸਿੰਘ(ਬੱਚਾ), ਵਿਕਰਮਜੀਤ ਸਿੰਘ,ਹਰਕੀਰਤ ਸਿੰਘ,ਨਰਿੰਦਰਪਾਲ ਸਿੰਘ,ਇੰਦਰ ਭਾਟੀਆ, ਸ਼ਾਮਿਲ ਸਨ ।