3.8 C
United Kingdom
Friday, March 6, 2026

More

    ਦਿਲ ਕਰਤਾਰ ਦਾ

    ਰਜਨੀ ਵਾਲੀਆ
    ਬੜਾ ਵੱਡਾ ਹੁੰਦਾ ਏ ,
    ਦਿਲ ਕਰਤਾਰ ਦਾ |
    ਪਰ ਬੰਦਾ ਕਦੇ ਵੀ ਮੰਗਣ,
    ਲੱਗਿਆਂ ਭੋਰਾ ਨਾ ਵਿਚਾਰਦਾ |
    ਬੜਾ ਵੱਡਾ ਹੁੰਦਾ ਏ ,
    ਦਿਲ ਕਰਤਾਰ ਦਾ |

    ਉਸਦੇ ਘਰ ਵਿੱਚ ਘਾਟਾ ਨਈਂ,
    ਤੇ ਬੰਦੇ ਦੇ ਕੋਲ ਬਾਟਾ ਨਈਂ,
    ਮੱਟੀ ਦੇ ਵਿੱਚ ਵੀ ਆਟਾ ਨਈ,
    ਬੰਦੇ ਦੀ ਮਜਬੂਰੀ ਤੱਕ ਕੇ,
    ਬੰਦੇ ਦਾ ਹੈ ਸਾਰਦਾ |
    ਬੜਾ ਵੱਡਾ ਹੁੰਦਾ ਏ,
    ਦਿਲ ਕਰਤਾਰ ਦਾ |

    ਕੁਦਰਤ ਆਪਣੀ ਖੇਡ ਖਿਡਾਵੇ,
    ਬੰਦਾ ਜਿੱਧਰ ਨੂੰ ਵੀ ਜਾਵੇ,
    ਮਾਲਕ ਸਾਰੀ ਵਿਉਂਤ ਬਣਾਵੇ,
    ਤਪਦਾ ਸੀਨਾ ਬੰਦੇ ਦਾ ,
    ਓ ਆਪੇ ਹੀ ਠਾਰਦਾ |
    ਬੜਾ ਵੱਡਾ ਹੁੰਦਾ ਏ,
    ਦਿਲ ਕਰਤਾਰ ਦਾ |

    ਜਦ ਬੰਦਾ ਮਨ-ਮਾਨੀ ਕਰਦਾ,
    ਫਿਰ ਮੋਟੇ ਹਰਜਾਨੇ ਭਰਦਾ,
    ਜਦੋ ਓ ਰੱਬ ਤੋਂ ਵੀ ਨਹੀ ਡਰਦਾ,
    ਤਦ ਰਹਿੰਦਾ ਨਹੀਂ ,
    ਆਰਦਾ ਨਾ ਪਾਰਦਾ |
    ਬੜਾ ਵੱਡਾ ਹੁੰਦਾ ਏ,
    ਦਿਲ ਕਰਤਾਰ ਦਾ |

    ਕੁਝ ਮਿਲ ਜਾਵੇ ਕਰੇ ਮੇਰੀ-ਮੇਰੀ,
    ਭੋਰਾ ਵੀ ਨਹੀਂ ਲਾਉਦਾ ਦੇਰੀ,
    ਬੰਦਾ ਕਰਨ ਲੱਗਿਆਂ ਹੇਰਾ-ਫੇਰੀ,
    ਕਰਕੇ ਸਦਾ ਹੀ ਬੁਰਾ,
    ਤੇ ਮਗਰੋਂ ਵਿਚਾਰਦਾ |
    ਬੜਾ ਵੱਡਾ ਹੁੰਦਾ ਏ,
    ਦਿਲ ਕਰਤਾਰ ਦਾ |

    ਜਦ ਵੱਸ ਲਾਲਚ ਦੇ ਪੈ ਜਾਂਦਾ ਏ,
    ਆਪਣਿਆਂ ਨਾਲ ਖਹਿ ਜਾਂਦਾ ਏ,
    ਤੇ ਤਾਂ ਹੀ ਇਕੱਲਾ ਰਹਿ ਜਾਂਦਾ ਏ,
    ਵਰੂੰਦਲ ਦੇਵੇ ਪੱਤੀ-ਪੱਤੀ,
    ਖੈਰਖਾਹ ਏ ਖਾਰ ਦਾ |
    ਬੜਾ ਵੱਡਾ ਹੁੰਦਾ ਏ,
    ਦਿਲ ਕਰਤਾਰ ਦਾ |

    ਕੁਦਰਤ ਨੂੰ ਵੱਸ ਕਰਨਾ ਲੋਚੇ,
    ਜਦ ਵੀ ਸੋਚੇ ਪੁੱਠਾ ਈ ਸੋਚੇ,
    ਉਡਦੇ ਕਾਗ ਹਵਾ ਚੋਂ ਬੋਚੇ,
    ਜਦੋਂ ਵੀ ਮਨ ਆਈਆਂ,
    ਕਰਦਾ ਤਦੋਂ ਹਾਰਦਾ |
    ਬੜਾ ਵੱਡਾ ਹੁੰਦਾ ਏ,
    ਦਿਲ ਕਰਤਾਰ ਦਾ |

    ਜੋ ਮਨ ਮੰਦਰ ਵਿੱਚ ਵਸਾਉਂਦੇ,
    ਮੰਜਿਲਾਂ ਉਹੀ ਅਖੀਰ ਨੇ ਪਾਉਂਦੇ,
    ਆਪਣਾ ਜੱਗ ਤੇ ਨਾ ਚਮਕਾਉਂਦੇ,
    ਰਜਨੀ ਭਾਣਾਂ ਜੋ ਵੀ ਮੰਨਦਾ ,
    ਤਰ ਜਾਂਦਾ ਉਸ ਦਰਬਾਰ ਦਾ |
    ਬੜਾ ਵੱਡਾ ਹੁੰਦਾ ਏ,
    ਦਿਲ ਕਰਤਾਰ ਦਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!