3.8 C
United Kingdom
Friday, March 6, 2026

More

    ਆਸਟ੍ਰੇਲਿਆਈ ਪਾਰਟਨਰ ਵੀਜ਼ਾ ਤਬਦੀਲੀਆਂ ਨਸਲਵਾਦੀ ਨਹੀਂ : ਐਲਨ ਟੱਜ

    (ਹਰਜੀਤ ਲਸਾੜਾ, ਬ੍ਰਿਸਬੇਨ 26 ਅਕਤੂਬਰ)

    ਪਿਛਲੇ ਦਿਨੀ ਫੈਡਰਲ ਬਜਟ ਵਿੱਚ ਪਾਰਟਨਰ ਵੀਜ਼ਾ ਬਿਨੈਕਾਰਾਂ ਅਤੇ ਉਨ੍ਹਾਂ ਦੇ ਸਥਾਈ ਨਿਵਾਸੀ ਸਪਾਂਸਰਾਂ ਲਈ ਕਾਰਜਸ਼ੀਲ ਪੱਧਰ ਦੀ ਲਾਜ਼ਮੀ ਅੰਗਰੇਜ਼ੀ ਨੀਤੀਆਂ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਜੋ ਅਨਿਸ਼ਚਿਤਤਾ ਪਾਈ ਜਾ ਰਹੀ ਹੈ ਉਸ ਬਾਰੇ ਆਸਟ੍ਰੇਲੀਆ ਦੇ ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਐਲਾਨ ਕੀਤਾ ਹੈ ਕਿ ਨਵੇਂ ਬਦਲਾਵ ਨਸਲਵਾਦੀ ਕਾਰਵਾਈ ਨਹੀਂ ਹੈ। ਸਰਕਾਰ ਨੇ ਸਿਰਫ਼ ਇਹ ਸੁਨਿਸ਼ਚਤ ਕਰਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇੱਥੇ ਆਉਣ ਵਾਲ਼ੇ ਪ੍ਰਵਾਸੀ ਆਸਟ੍ਰੇਲੀਆ ਦੇ ਸਮਾਜਿਕ ਤਾਣੇ-ਬਾਣੇ ਵਿੱਚ ਆਪਣੀ ਪੂਰੀ ਸ਼ਮੂਲੀਅਤ ਕਰਣ ਦੇ ਯੋਗ ਹੋ ਸਕਣ।
    ਉਨ੍ਹਾਂ ਕਿਹਾ ਕਿ ਕਾਰਜਸ਼ੀਲ ਪੱਧਰ ਦੀ ਅੰਗਰੇਜ਼ੀ ਨਾਂ ਬੋਲਣ ਵਾਲੇ ਆਸਟ੍ਰੇਲੀਆ ਵਿੱਚ ਆਏ ਪ੍ਰਵਾਸੀਆਂ ਵਿੱਚੋਂ ਕੇਵਲ 13 ਪ੍ਰਤੀਸ਼ਤ ਲੋਕ ਹੀ ਨੌਕਰੀਆਂ ਕਰ ਰਹੇ ਹਨ। ਦੱਸਣਯੋਗ ਹੈ ਕਿ
    ਆਲੋਚਕਾਂ ਵੱਲੋਂ ਨਵੀਂ ਨੀਤੀ ਨੂੰ ਆਸਟ੍ਰੇਲੀਆ ਦੀ ਨਵੀਂ ਨਸਲਵਾਦੀ ਅਤੇ ਵ੍ਹਾਈਟ ਆਸਟ੍ਰੇਲੀਆ ਨੀਤੀ ਵਜੋਂ ਦੇਖਿਆ ਜਾ ਰਿਹਾ ਹੈ। ਮੰਤਰੀ ਨੇ ਹੋਰ ਕਿਹਾ ਕਿ ਜਦੋਂ ਤੱਕ ਵਧੇਰੇ ਕੁਆਰੰਟੀਨ ਥਾਂਵਾਂ ਮੁਹੱਈਆ ਨਹੀਂ ਹੁੰਦੀਆਂ ਤੱਦ ਤੱਕ ਵਿਦੇਸ਼ਾਂ ਵਿੱਚ ਫ਼ਸੇ ਆਸਟ੍ਰੇਲਿਆਈ ਨਾਗਰਿਕ, ਅਸਥਾਈ ਪ੍ਰਵਾਸੀ ਅਤੇ ਵਿਦੇਸ਼ੀ ਪਾੜ੍ਹਿਆਂ ਲਈ ਆਵਾਜਾਈ ਸੀਮਤ ਰਹੇਗੀ ਅਤੇ ਅੰਤਰਰਾਸ਼ਟਰੀ ਸਰਹੱਦਾਂ ਦੁਬਾਰਾ ਖੋਲ੍ਹਣ ਲਈ ਕੋਵੀਡ-19 ਵੈਕਸੀਨ ਦੀ ਉਪਲਬਧਤਾ ਅਤੇ ਰਾਜਾਂ ‘ਚ ਕੁਆਰੰਟੀਨ ਸਮਰੱਥਾ ਬਾਰੇ ਵਿਚਾਰਿਆ ਜਾਵੇਗਾ। ਸਰਕਾਰੀ ਅੰਕੜਿਆਂ ਅਨੁਸਾਰ ਇਸ ਸਮੇਂ ਲਗਭਗ 30,000 ਆਸਟ੍ਰੇਲਿਆਈ ਨਾਗਰਿਕ ਅਤੇ ਸਥਾਈ ਵਸਨੀਕ ਵਿਦੇਸ਼ਾਂ ਵਿੱਚ ਫ਼ਸੇ ਹੋਏ ਹਨ ਜਿਨ੍ਹਾਂ ਵਿੱਚੋਂ ਬਹੁਗਿਣਤੀ ਭਾਰਤ ਵਿੱਚ ਹਨ। ਗੌਰਤਲਬ ਹੈ ਕਿ ਤਕਰੀਬਨ 200,000 ਵਿਦੇਸ਼ੀ ਪਾੜ੍ਹੇ ਬਾਹਰ ਫ਼ਸੇ ਹੋਏ ਹਨ, ਜਿਨ੍ਹਾਂ ਵਿਚੋਂ ਲਗਭਗ 6,600 ਭਾਰਤ ਵਿਚ ਹਨ। ਮੰਤਰੀ ਅਨੁਸਾਰ ਸੂਬਾ ਵਿਕਟੋਰੀਆ ਕੋਲ਼ ਕਾਰਗਰ ਕੁਆਰੰਟੀਨ ਸਮਰੱਥਾ ਨਾ ਹੋਣ ਕਰਕੇ ਅੰਤਰਰਾਸ਼ਟਰੀ ਉਡਾਣ ਮੈਲਬਾਰਨ ਨਹੀਂ ਆ ਰਹੀਆਂ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!