ਰਜਨੀ ਵਾਲੀਆ
ਭਲੀ ਕਰੇ ਕਰਤਾਰ,
ਮਤਲਬ ਕੱਢ ਲੈਂਦੀ |
ਦੁਨੀਆ ਇਹ ਹਰ ਵਾਰ,
ਮਤਲਬ ਕੱਢ ਲੈਂਦੀ |
ਭਲੀ ਕਰੇ ਕਰਤਾਰ,
ਮਤਲਬ ਕੱਢ ਲੈਂਦੀ |
ਮੰਨੀ ਹਰ ਗੱਲ ਸੱਚੀ ਲਗਦੀ,
ਦੁਨੀਆ ਕੱਚ ਵਾਂਗੂ ਕੱਚੀ ਲਗਦੀ,
ਇਸਦੇ ਕੇਹੇ-ਕੇਹੇ ਕਿਰਦਾਰ |
ਮਤਲਬ ਕੱਢ ਲੈਂਦੀ |
ਭਲੀ ਕਰੇ ਕਰਤਾਰ,
ਮਤਲਬ ਕੱਢ ਲੈਂਦੀ |
ਦੁਨੀਆ ਇਹ ਹਰ ਵਾਰ,
ਮਤਲਬ ਕੱਢ ਲੈਂਦੀ |
ਦਿਲ ਤੋਂ ਭਾਰ ਘਟੇਗਾ ਹੁਣ ਤਾਂ,
ਅੱਖੀਓਂ ਖਾਰ ਘਟੇਗਾ ਹੁਣ ਤਾਂ,
ਮੈਨੂੰ ਕਰਨੀ ਪਈ ਵਿਚਾਰ |
ਮਤਲਬ ਕੱਢ ਲੈਂਦੀ |
ਭਲੀ ਕਰੇ ਕਰਤਾਰ,
ਮਤਲਬ ਕੱਢ ਲੈਂਦੀ |
ਦੁਨੀਆ ਇਹ ਹਰ ਵਾਰ,
ਮਤਲਬ ਕੱਢ ਲੈਂਦੀ |
ਮੈਂ ਜਿੱਦਾਂ ਮਰਜੀ ਜੀਅ ਲਵਾਂਗੀ,
ਮੈਂ ਘੁੱਟ ਸਬਰ ਦਾ ਪੀ ਲਵਾਂਗੀ,
ਲੱਥ ਜੂ ਹੁਣ ਮਨ ਤੋਂ ਭਾਰ |
ਮਤਲਬ ਕੱਢ ਲੈਂਦੀ |
ਭਲੀ ਕਰੇ ਕਰਤਾਰ,
ਮਤਲਬ ਕੱਢ ਲੈਂਦੀ |
ਦੁਨੀਆ ਇਹ ਹਰ ਵਾਰ,
ਮਤਲਬ ਕੱਢ ਲੈਂਦੀ |
ਹਰਿਆਂ ਦੀ ਮੈਂ ਗੱਲ ਨਹੀਂ ਕਰਦੀ,
ਮਰਿਆਂ ਦੀ ਮੈਂ ਗੱਲ ਨਹੀਂ ਕਰਦੀ,
ਕੋਈ ਦਿੱਤਾ ਏ ਅੱਜ ਮਾਰ |
ਮਤਲਬ ਕੱਢ ਲੈਂਦੀ |
ਭਲੀ ਕਰੇ ਕਰਤਾਰ,
ਮਤਲਬ ਕੱਢ ਲੈਂਦੀ |
ਦੁਨੀਆ ਇਹ ਹਰ ਵਾਰ,
ਮਤਲਬ ਕੱਢ ਲੈਂਦੀ |
ਕਿਤੇ ਮੈਂ ਗਲਤੀ ਕਰ ਗਈ ਹੋਵਾਂ,
ਕਿਉਂ ਲੱਗੇ ਮੈਂ ਹਰ ਗਈ ਹੋਵਾਂ,
ਹੁਣ ਕਿਉ ਚੁਭਦੇ ਪੈਂਰੀ ਖਾਰ |
ਮਤਲਬ ਕੱਢ ਲੈਂਦੀ |
ਭਲੀ ਕਰੇ ਕਰਤਾਰ,
ਮਤਲਬ ਕੱਢ ਲੈਂਦੀ |
ਦੁਨੀਆ ਇਹ ਹਰ ਵਾਰ,
ਮਤਲਬ ਕੱਢ ਲੈਂਦੀ |
ਰਜਨੀ ਨੇ ਜੰਗ ਜਿੱਤ ਲਈ ਸਾਰੀ,
ਹੋਵੇ ਭਾਵੇਂ ਕਿਸੇ ਨੇ ਬਾਜੀ ਹਾਰੀ,
ਅੱਜ ਕੋਈ ਹੋਇਆ ਦਰ ਕਿਨਾਰ |
ਮਤਲਬ ਕੱਢ ਲੈਂਦੀ |
ਭਲੀ ਕਰੇ ਕਰਤਾਰ,
ਮਤਲਬ ਕੱਢ ਲੈਂਦੀ |
ਦੁਨੀਆ ਇਹ ਹਰ ਵਾਰ,
ਮਤਲਬ ਕੱਢ ਲੈਂਦੀ |