ਦੁੱਖਭੰਜਨ ਸਿੰਘ ਰੰਧਾਵਾ
0351920036369
ਸਾਹਾਂ ਦੀ ਲਗਦਾ ਏ,
ਟੁੱਟ ਜਾਣੀਂ ਤੰਦ ਨੀ |
ਥੋੜੇ ਕੂ ਦਿਨਾਂ ਨੂੰ ਮੇਰੀ,
ਅੱਖ ਹੋਣੀ ਬੰਦ ਨੀ |
ਸਾਹਾਂ ਦੀ ਲਗਦਾ ਏ,
ਟੁੱਟ ਜਾਣੀਂ ਤੰਦ ਨੀ |
ਰੱਬਾ ਕਿਹੜੀ ਤੇਰੇ ਕੋਲੋਂ,
ਮੈਂ ਮੰਗੀ ਸੀ ਖੁਦਾਈ ਓਏ |
ਮੌਤ ਦੇਂਦਾ ਚੰਗਾ ਸੀ,
ਮੌਤੋਂ ਬੁਰੀ ਏ ਜੁਦਾਈ ਓਏ |
ਹੁਣ ਢਹਿ ਜਾਣੀਂ ਹੌਲੀ-ਹੌਲੀ,
ਸਾਹਵਾਂ ਦੀ ਕੰਧ ਨੀਂ |
ਸਾਹਾਂ ਦੀ ਲਗਦਾ ਏ,
ਟੁੱਟ ਜਾਣੀਂ ਤੰਦ ਨੀ |
ਹੁਣ ਮੇਰੇ ਰਾਹਾਂ ਵਿੱਚ,
ਜ਼ਜਲੇ ਤੁਫਾਨ ਹੋਣੇਂ |
ਮੋਏ ਮੈਨੂੰ ਚੁੱਕਣੇਂ ਨੂੰ,
ਚਾਰ ਇਨਸਾਨ ਹੋਣੇਂ |
ਜਿੰਦਗੀ ਮੇਰੀ ਦੇ ਬਸ,
ਦਿਨ ਰਹਿ ਗਏ ਚੰਦ ਨੀ |
ਸਾਹਾਂ ਦੀ ਲਗਦਾ ਏ,
ਟੁੱਟ ਜਾਣੀਂ ਤੰਦ ਨੀ |
ਘੱਟ ਜਾਵੇ ਜਦੋਂ ਕਦੇ,
ਹੋਣੀ ਏਦਾਂ ਆਉਂਦੀ ਏ |
ਬੇਕਦਰੀ ਹੁੰਦੀ ਏ ਜਦੋਂ,
ਰੂਹ ਕੁਰਲਾਉਂਦੀ ਏ |
ਦੰਦਾਂ ਨਾਲ ਵੱਜ-ਵੱਜ,
ਟੁੱਟ ਜਾਂਦੇ ਦੰਦ ਨੀ |
ਸਾਹਾਂ ਦੀ ਲਗਦਾ ਏ,
ਟੁੱਟ ਜਾਣੀਂ ਤੰਦ ਨੀ |
ਚਲੀ ਜਾਵੀਂ ਦੂਰ ਬੜੀ,
ਜਾ ਮੁੜ ਹੁਣ ਆਵੀਂ ਨਾ |
ਮੇਰਾ ਚੌਥਾ ਦਸਵਾਂ ਹੋਵੇ,
ਨੀ ਤੂੰ ਘਬਰਾਵੀਂ ਨਾ |
ਮੇਰੀ ਤੈਨੂੰ ਕਮੀ ਸਦਾ,
ਆਵੇਗੀ ਪਸੰਦ ਨੀ |
ਸਾਹਾਂ ਦੀ ਲਗਦਾ ਏ,
ਟੁੱਟ ਜਾਣੀਂ ਤੰਦ ਨੀ |
ਭੁਰਨਾ ਸੁ਼ਰੂ ਹੋਇਆ ਹਾਂ,
ਅਖੀਰ ਭੁਰ ਜਾਣਾਂ ਏ |
ਵੇਖੀਂ ਥੋੜੇ ਦਿਨਾਂ ਤੱਕ,
ਮੈਂ ਵੀ ਤੁਰ ਜਾਣਾ ਏ |
ਜਦੋਂ ਸਿਵਾ ਮੇਰਾ ਸੇਕੇਂਗੀ,
ਤੈਨੂੰ ਆਵੇਗਾ ਆਨੰਦ ਨੀ |
ਸਾਹਾਂ ਦੀ ਲਗਦਾ ਏ,
ਟੁੱਟ ਜਾਣੀਂ ਤੰਦ ਨੀ |
ਰੱਬ ਨੇ ਮਿਲਾਇਆ ਸੀ,
ਤੇ ਮਿਲੀਆਂ ਸੀ ਰੂਹਾਂ ਨੀ |
ਹੋਣੀ ਨੇ ਦੁੱਖਭੰਜਨ ਦੀਆਂ,
ਲਾ ਲਈਆਂ ਸੂਹਾਂ ਨੀ |
ਆਖਰੀ ਆ ਵੇਲਾ ਹੁਣ,
ਦੀਦੇ ਹੋਣੇਂ ਬੰਦ ਨੀ |
ਸਾਹਾਂ ਦੀ ਲਗਦਾ ਏ,
ਟੁੱਟ ਜਾਣੀਂ ਤੰਦ ਨੀ |