24.8 C
United Kingdom
Wednesday, June 24, 2026

More

    ਸ਼ਹੀਦ ਥਾਣੇਦਾਰ ਨਾਇਬ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ, ਬਰਸੀ ਮੌਕੇ ਪੌਦਾ ਲਗਾਇਆ

    ਨਾਇਬ ਸਿੰਘ ਦੀ ਯਾਦ ਵਿੱਚ ਪੌਦਾ ਲਗਾਉਂਦੇ ਹੋਏ ਪੁਲੀਸ ਅਧਿਕਾਰੀ। ਫੋਟੋ ਰਾਜਵਿੰਦਰ ਰੌਂਤਾ
    ਸ਼ਹੀਦ ਨਾਇਬ ਸਿੰਘ ਦੀ ਮਾਤਾ ਅਮਰ ਕੌਰ ਦਾ ਸਨਮਾਨ ਕਰਦੇ ਡੀਐਸਪੀ ਠਾਣਾ ਸਿੰਘ ਤੇ ਪੁਲੀਸ ਅਧਿਕਾਰੀ

    ਪਰਿਵਾਰ ਦਾ ਸਨਮਾਨਿਤ
    ਨਿਹਾਲ ਸਿੰਘ ਵਾਲਾ,22ਅਕਤੂਬਰ- ਰਾਜਵਿੰਦਰ ਰੌਂਤਾ
    ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਸ਼ਹੀਦ ਹੋਏ ਵਾਇਰਲੈਸ ਉਪਰੇਟਰ ਥਾਣੇਦਾਰ ਨਾਇਬ ਸਿੰਘ ਮਾੜੀ ਮੁਸਤਫਾ ਦੀ ਬਰਸੀ ਪੰਜਾਬ ਪੁਲਿਸ ਦੇ ਡੀਐਸਪੀ ਠਾਣਾ ਸਿੰਘ ਦੀ ਅਗਵਾਈ ਹੇਠ ਮਾੜੀ
    ਮੁਸਤਫ਼ਾ ਵਿਖੇ ਮਨਾਈ ਗਈ। ਬਰਸੀਂ ਮੌਕੇ ਉਹਨਾਂ ਦੇ ਘਰ ਵਿਖੇ ਨਾਇਬ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪੌਦਾ ਲਗਾਇਆ ਗਿਆ ਅਤੇ ਸੋਗਮਈ ਧੁਨਾਂ ਵਜਾ ਕੇ ਸ਼ਰਧਾਂਜਲੀ ਦਿੱਤੀ ਗਈ।
    ਇਸ ਮੌਕੇ ਪਹੁੰਚੇ ਡੀ ਐਸ ਪੀ ਠਾਣਾ ਸਿੰਘ ਬਠਿੰਡਾ ਰੇਂਜ ਬਠਿੰਡਾ ਜੀ ਨੇ ਥਾਣੇਦਾਰ ਨਾਇਬ ਸਿੰਘ ਨੂੰ ਯਾਦ ਕਰਦਿਆਂ ਉਹਨਾਂ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਉਹਨਾਂ ਵੱਲੋਂ ਪੂਰੀ ਤਨਦੇਹੀ ਨਾਲ ਨਿਭਾਈ ਗਈ ਡਿਊਟੀ ਦੀ ਸ਼ਲਾਘਾ ਕੀਤੀ ਗਈ। ਓਹਨਾ ਕਿਹਾ ਕਿ ਪੁਲੀਸ ਦੇ ਥਾਣੇਦਾਰ ਨਾਇਬ ਸਿੰਘ ਵਰਗੇ ਯੋਧੇ ਸਾਡਾ ਮਾਣ ਹਨ। ਪੁਲੀਸ ਵਿਭਾਗ ਵੱਲੋਂ ਸਵਰਗੀ ਥਾਣੇਦਾਰ ਨਾਇਬ ਸਿੰਘ ਦੀ ਮਾਤਾ ਅਮਰ ਕੌਰ ਦਾ ਸਨਮਾਨ ਕੀਤਾ ਗਿਆ ।ਅਤੇ ਯਾਦ ਵਿੱਚ ਵਧੀਆ ਕਿਸਮ ਦਾ ਪੌਦਾ ਲਗਾਇਆ ਗਿਆ। ਇਸ ਦੌਰਾਨ ਇੰਸਪੈਕਟਰ ਅਨਿਲ ਕੁਮਾਰ ਤਿਵਾੜੀ ਇੰਚਾਰਜ ਮੋਗਾ,ਐਸ. ਆਈ ਸਰਬਜੀਤ ਸਿੰਘ ਇੰਚਾਰਜ ਡੀ ਟੀ ਐਸ ਲੈਬ ਮੋਗਾ,ਏ ਐਸ ਆਈ ਓਂਕਾਰ ਸਿੰਘ, ਹੌਲਦਾਰ ਗੁੱਗੂ ਧੂੜਕੋਟ (ਗੀਤਕਾਰ ), ਹੌਲਦਾਰ ਰਾਜਵਿੰਦਰ ਸਿੰਘ,ਸਿਪਾਹੀ ਸੁਖਜਿੰਦਰ ਸਿੰਘ ਸਮੇਤ ਪਿੰਡ ਦੇ ਪਤਵੰਤੇ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!