19.4 C
United Kingdom
Wednesday, June 24, 2026

More

    ਕਿਸਾਨਾਂ ਦੇ ਰਾਖੇ ਨੇ ਨਰਮਾ ਪੱਟੀ ਨੂੰ ਕੀਤਾ ਨਜ਼ਰਅੰਦਾਜ਼: ਪ੍ਰੋ.ਰੁਪਿੰਦਰ ਕੌਰ ਰੂਬੀ

    ਅਸ਼ੋਕ ਵਰਮਾ
    ਬਠਿੰਡਾ,21 ਅਕਤੂਬਰ2020।  ਬਠਿੰਡਾ ਦਿਹਾਤੀ ਤੋਂ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦੇ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਵਿਧਾਨਸਭਾ ਚ‘ ਲਿਆਂਦੇ ਗਏ ਖੇਤੀ ਬਿੱਲਾਂ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਖੇਤੀ ਬਿੱਲਾਂ ਵਿੱਚ ਕੇਵਲ ਕਣਕ ਅਤੇ ਝੋਨੇ ਦੀ ਫ਼ਸਲਾਂ ਨੂੰ ਹੀ ਸ਼ਾਮਲ ਕੀਤਾ ਗਿਆ ਹੈ, ਜਦਕਿ 21 ਹੋਰ ਫ਼ਸਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ  ਇੱਕ ਪਾਸੇ ਸਰਕਾਰ ਖੇਤੀ ਵਿਭਿੰਨਤਾ ਦੀ ਗੱਲ ਕਰਦੀ ਹੈ ਦੂਜੇ ਪਾਸੇ ਨਰਮਾਂ ਪੱਟੀ ਦੇ ਕਿਸਾਨ ਬਿੱਲ ਵਿੱਚ ਅੱਖੋਂ ਪਰੋਖੇ ਕੀਤੇ ਹਨ। ਉਹਨਾਂ ਕਿਹਾ ਕਿ ਚਿੱਟਾ ਸੋਨਾ ਕਦੇ ਜਾਂਦੇ ਨਰਮੇ ਦਾ ਕਿਸਾਨ ਅੱਜ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਰਕੇ ਖ਼ੁਦਕੁਸ਼ੀ ਕਰ ਰਿਹਾ ਹੈ। ਪੂਰੇ ਪੰਜਾਬ ਵਿੱਚ ਸੱਭ ਤੋ  ਵੱਧ ਖੁਦਕੁਸ਼ੀਆਂ ਨਰਮਾ ਪੱਟੀ ਵਿੱਚ ਹੋ ਰਹੀਆਂ ਹਨ ਅਤੇ ਸਭ ਤੋ ਵੱਧ ਕਰਜ਼ਾ ਵੀ ਇਸ ਖ਼ੇਤਰ ਦੇ ਕਿਸਾਨਾ ਉਪਰ ਹੀ ਹੈ।  
                               ਉਹਨਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਸੀਸੀਆਈ ਵਲੋਂ ਸਰਕਾਰੀ ਖਰੀਦ ਨਾ ਕਰਨ ਕਾਰਨ ਅੱਕੇ ਹੋਏ ਹਨ ਅਤੇ ਨਰਮੇ ਦੀ ਫ਼ਸਲ ਤੇ ਨਮੀ ਦਾ ਕੱਟ ਲਾ ਕੇ ਐਮ ਐਸ ਪੀ ਤੋਂ ਕਿਤੇ ਘੱਟ ਮੁੱਲ ਤੇ ਖਰੀਦ ਹੋ ਰਹੀ ਹੈ। ਪ੍ਰੋ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਉਹਨਾਂ ਨੇ ਨਰਮੇ ਦੀ ਸੀਸੀਆਈ ਵੱਲੋਂ ਤੇਜ਼ੀ ਨਾਲ ਖ਼ਰੀਦ ਨਾ ਕਰਨ ਅਤੇ ਨਮੀ ਕੱਟ ਲਗਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਆਦਿ ਸਮੱਸਿਆਵਾਂ ਨੂੰ ਵਿਧਾਨਸਭਾ ਵਿੱਚ ਚੁੱਕਿਆ ਹੈ। ਉਹਨਾਂ ਕਿਹਾ ਕਿ ਪਹਿਲੀ ਵਾਰ ਸੂਬੇ ਦੇ ਕਮਾਂਡ ਸੰਭਾਲਣ ਸਮੇਂ ਬੀਟੀ ਕਾਟਨ ਨੂੰ ਪ੍ਰਵਾਨਗੀ ਦੇ ਕੇ ਕੈਪਟਨ ਨੇ ਨਰਮਾ ਪੱਟੀ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਸੀ ਲੇਕਿਨ ਅੱਜ ਵਤੀਰਾ ਬਦਲ ਗਿਆ ਹੈ। ਪ੍ਰੋ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨਾਂ ਦਾ ਰਾਖਾ ਕਹਾਉਣ ਵਾਲੇ ਸੂਬਾ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਨਰਮੇ ਸਹਿਤ ਹੋਰ ਫ਼ਸਲਾਂ ਨੂੰ ਬਿੱਲ ਤੋਂ ਬਾਹਰ ਰੱਖਣਾ ਉਹਨਾਂ ਦੀ ਨਰਮਾਂ ਪੱਟੀ ਦੇ ਕਿਸਾਨਾਂ ਪ੍ਰਤੀ ਮਾੜੀ ਸੋਚ ਨੂੰ ਦਰਸਾਉਂਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!