6.9 C
United Kingdom
Saturday, March 7, 2026

More

    ਪੈਲੋਸੀ ਅਤੇ ਮਨੂਚਿਨ ਦੀ ਮਹਾਂਮਾਰੀ ਸਹਾਇਤਾ ਡੀਲ ਪਹੁੰਚੀ ਸਫਲਤਾ ਦੇ ਨਜ਼ਦੀਕ

    ਗੁਰਿੰਦਰਜੀਤ ਨੀਟਾ / ਕੁਲਵੰਤ ਧਾਲੀਆਂ ਮਾਛੀਕੇ,ਫਰਿਜ਼ਨੋ(ਕੈਲੀਫੋਰਨੀਆਂ),21 ਅਕਤੂਬਰ 2020

    ਹਾਊਸ ਸਪੀਕਰ ਨੈਨਸੀ ਪੇਲੋਸੀ ਨੇ ਮੰਗਲਵਾਰ ਨੂੰ ਦੱਸਿਆ ਕਿ ਉਸ ਨੂੰ ਇਸ ਹਫਤੇ ਇੱਕ ਪ੍ਰੇਰਕ ਸਮਝੌਤੇ ਦੇ ਪਾਸ ਹੋਣ ਦੀ ਉਮੀਦ ਹੈ ਜਦਕਿ ਸੈਨੇਟ ਦੇ ਬਹੁਗਿਣਤੀ ਨੇਤਾ ਮਿਚ ਮੈਕਕੌਨੈਲ ਨੇ 3 ਨਵੰਬਰ ਤੋਂ ਪਹਿਲਾਂ ਵ੍ਹਾਈਟ ਹਾਊਸ ਨੂੰ ਇਸ ਵੱਡੇ ਸੌਦੇ ਵਿਰੁੱਧ ਚੇਤਾਵਨੀ ਦਿੱਤੀ ਹੈ। ਇਸ ਆਰਥਿਕ ਪੈਕੇਜ ਦੇ ਬਿਲ ਬਾਰੇ ਉਸਨੇ ਮੰਗਲਵਾਰ ਨੂੰ ਖਜ਼ਾਨਾ ਸਕੱਤਰ ਸਟੀਵਨ ਮਨੂਚਿਨ ਨਾਲ ਜਾਨਕਾਰੀ ਦਿੱਤੀ। ਵ੍ਹਾਈਟ ਹਾਊਸ ਨੇ ਵੀ ਇਸ ਬਾਰੇ ਕੁਝ ਉਮੀਦ ਜਤਾਈ ਹੈ। ਬੇਸ਼ੱਕ ਇਸ ਡੀਲ ਵਿਚਲੇ ਮਤਭੇਦਾਂ ਨੂੰ ਦੂਰ ਕੀਤਾ ਜਾ ਸਕਦਾ ਹੈ ਪਰ ਸੈਨੇਟ ਦੇ ਰਿਪਬਲੀਕਨ ਇਸ ਦੇ ਰਾਹ ਵਿਚ ਰੁਕਾਵਟ ਬਣੇ ਹੋਏ ਹਨ। ਸਟਾਫ ਮਾਰਕ ਦੇ ਮੁਖੀ
    ਮੈਡੋਜ਼ ਨੇ ਕਿਹਾ ਕਿ ਪ੍ਰਸ਼ਾਸਨ ਦੀ ਪੇਸ਼ਕਸ਼ ਇਸ ਦੇ ਸੰਬੰਧ ਵਿੱਚ 1.88 ਟ੍ਰਿਲੀਅਨ ਡਾਲਰ ਹੋ ਗਈ ਹੈ ਜਦਕਿ ਪੇਲੋਸੀ 2.2 ਟ੍ਰਿਲੀਅਨ ਡਾਲਰ ਲਈ ਦਬਾਅ ਬਣਾ ਰਹੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਮੰਗਲਵਾਰ ਨੂੰ ਕਿਹਾ ਹੈ ਕਿ ਉਹ ਇਸ ਤੋਂ ਵੀ ਵੱਧ ਲਈ ਤਿਆਰ ਹੋ ਸਕਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!