3.8 C
United Kingdom
Friday, March 6, 2026

More

    ਜੰਗ ਦਾ ਐਲਾਨ

    ਰਜਨੀ ਵਾਲੀਆ
    ਨਈਂ ਬੈਠਣਾ ਨਈਂ ਕਿਸੇ ਚੁੱਪ ਕਰਨਾ,
    ਹੁਣ ਜੰਗ ਦਾ ਐਲਾਨ ਹੋ ਗਿਆ |
    ਜਿਹੜਾ ਆਕੜੂ ਪਾਵਾਂਗੇ ਗਲ ਪਰਨਾ,
    ਹੁਣ ਜੰਗ ਦਾ ਐਲਾਨ ਹੋ ਗਿਆ |
    ਨਈਂ ਬੈਠਣਾ ਨਈਂ ਕਿਸੇ ਚੁੱਪ ਕਰਨਾ,
    ਹੁਣ ਜੰਗ ਦਾ ਐਲਾਨ ਹੋ ਗਿਆ |

    ਜੇ ਦਸ ਨਾਲ ਜੁੜੇ ਨੇਂ,
    ਹਜ਼ਾਰ ਨਾਲ ਜੋੜਾਂਗੇ |
    ਜੋ ਖਾਂਦੇ ਨੇਂ ਹਰਾਮ ਹੁਣ,
    ਮੂੰਹ ਵੀ ਤਾਂ ਤੋੜਾਂਗੇ |
    ਉਹਨਾਂ ਨੂੰ ਹਰਜਾਨਾ ਵੀ,
    ਪਵੇਗਾ ਫਿਰ ਭਰਨਾ |
    ਹੁਣ ਜੰਗ ਦਾ ਐਲਾਨ ਹੋ ਗਿਆ |
    ਨਈਂ ਬੈਠਣਾ ਨਈਂ ਕਿਸੇ ਚੁੱਪ ਕਰਨਾ,
    ਹੁਣ ਜੰਗ ਦਾ ਐਲਾਨ ਹੋ ਗਿਆ |

    ਆਵਾਮ ਹੁੰਦੀ ਏ ਜਿਹੜੀ,
    ਕਦੇ ਵੀ ਧੱਕਾ ਨਹੀ ਜਰਦੀ |
    ਹੋਵੇ ਕੋਈ ਵੀ ਤਾਨਾਸ਼ਾਹ,
    ਕਿਸੇ ਕੋਲੋਂ ਨਹੀਂ ਡਰਦੀ |
    ਤਾਨਾਸ਼ਾਹ ਇੱਕ ਮਿਲਿਐ,
    ਉਸਨੂੰ ਪੈਣਾ ਏ ਹਰਨਾ |
    ਹੁਣ ਜੰਗ ਦਾ ਐਲਾਨ ਹੋ ਗਿਆ |
    ਨਈਂ ਬੈਠਣਾ ਨਈਂ ਕਿਸੇ ਚੁੱਪ ਕਰਨਾ,
    ਹੁਣ ਜੰਗ ਦਾ ਐਲਾਨ ਹੋ ਗਿਆ |

    ਅੱਗੇ ਚੱਲ ਚਿੰਗਾਰੀ ਨੇਂ,
    ਹੁਣ ਭਾਂਬੜ ਬਣਨਾ ਏ |
    ਜਦੋਂ ਹੋਈ ਆਵਾਮ ਇਕੱਠੀ,
    ਅੰਦਰ ਤਾਨਾਸ਼ਾਹ ਵੜਨਾ ਏ |
    ਹੱਕ ਲਏ ਬਿਨ ਹੁਣ ਤਾਂ,
    ਏਥੇ ਸਾਡਾ ਨਹੀਂ ਸਰਨਾ |
    ਹੁਣ ਜੰਗ ਦਾ ਐਲਾਨ ਹੋ ਗਿਆ |
    ਨਈਂ ਬੈਠਣਾ ਨਈਂ ਕਿਸੇ ਚੁੱਪ ਕਰਨਾ,
    ਹੁਣ ਜੰਗ ਦਾ ਐਲਾਨ ਹੋ ਗਿਆ |

    ਤਾਨਾਸ਼ਾਹ ਇਹ ਸਮਝੇ ਕਿ,
    ਲੋਕ ਨਿਆਣੇਂ ਨੇ ਸਾਰੇ |
    ਪਰ ਉਹ ਨਾ ਜਾਣੇਂ ਉਸ,
    ਤੋਂ ਵੀ ਸਿਆਣੇਂ ਨੇਂ ਸਾਰੇ |
    ਤੂੰ ਦੇ ਲੈ ਲੱਖ ਡਰਾਵੇ ਪਰ,
    ਹੁਣ ਕਿਸੇ ਨਈਂਓ ਡਰਨਾ |
    ਹੁਣ ਜੰਗ ਦਾ ਐਲਾਨ ਹੋ ਗਿਆ |
    ਨਈਂ ਬੈਠਣਾ ਨਈਂ ਕਿਸੇ ਚੁੱਪ ਕਰਨਾ,
    ਹੁਣ ਜੰਗ ਦਾ ਐਲਾਨ ਹੋ ਗਿਆ |

    ਸਭ ਦੇ ਦਿਲਾਂ ਚ ਬੜਾ ਹੀ,
    ਗੁੱਸਾ ਬੜਾ ਹੀ ਰੋਸਾ ਏ |
    ਰਿੱਝ ਰਿਹਾ ਏ ਬਹੁਤ ਕੁਝ,
    ਪਰ ਹਾਲੇ ਤੱਕ ਕੋਸਾ ਏ |
    ਇੱਕ ਦਿਨ ਤੈਨੂੰ ਹੀ ਕੱਚਿਆਂ,
    ਹੋ ਕੇ ਪੈਣਾ ਏ ਖਰਨਾ |
    ਹੁਣ ਜੰਗ ਦਾ ਐਲਾਨ ਹੋ ਗਿਆ |
    ਨਈਂ ਬੈਠਣਾ ਨਈਂ ਕਿਸੇ ਚੁੱਪ ਕਰਨਾ,
    ਹੁਣ ਜੰਗ ਦਾ ਐਲਾਨ ਹੋ ਗਿਆ |

    ਰਜਨੀ ਸਭ ਕੁਝ ਜਰ ਸਕਦੀ,
    ਪਰ ਕਦੇ ਧੱਕਾ ਨਹੀਂ ਜਰਦੀ |
    ਜਿੱਤਣ ਨੂੰ ਜਦੋਂ ਤੁਰਦੀ ਏ ਤਾਂ,
    ਕਦੇ ਫੇਰ ਉਹ ਨਹੀਂ ਹਰਦੀ |
    ਸੰਘਰਸ਼ ਹੁਣ ਮੱਚਣਾ ਤੂੰ,
    ਸਾਡੀ ਮੰਨੀ ਜੇ ਅਗਰਨਾ |
    ਹੁਣ ਜੰਗ ਦਾ ਐਲਾਨ ਹੋ ਗਿਆ |
    ਨਈਂ ਬੈਠਣਾ ਨਈਂ ਕਿਸੇ ਚੁੱਪ ਕਰਨਾ,
    ਹੁਣ ਜੰਗ ਦਾ ਐਲਾਨ ਹੋ ਗਿਆ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!