2 C
United Kingdom
Saturday, March 7, 2026

More

    ਟੀਅਰ 2 ਵਿੱਚ ਆਉਣ ਤੋਂ ਬਾਅਦ ਫਰਿਜ਼ਨੋ ਵਿੱਚ ਦੁਬਾਰਾ ਵਧ ਰਹੀ ਹੈ ਕੋਵਿਡ-19 ਕੇਸਾਂ ਦੀ ਗਿਣਤੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 21 ਅਕਤੂਬਰ 2020

    ਵਾਇਰਸ ਦੀ ਲਾਗ ਦੇ ਕੇਸਾਂ ਤੋਂ ਫਰਿਜ਼ਨੋ ਵਾਸੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਵਾਇਰਸ ਦੇ ਘੱਟ ਹੋਏ ਕੇਸਾਂ ਕਰਕੇ ਕੈਲੀਫੋਰਨੀਆ ਦੇ ਲੋਕ ਸਿਹਤ ਵਿਭਾਗ ਨੇ ਪਿਛਲੇ ਮਹੀਨੇ ਮੰਗਲਵਾਰ ਨੂੰ ਸੁਰੱਖਿਅਤ ਅਰਥਵਿਵਸਥਾ ਲਈ ਰਾਜ ਦੇ ਬਲੂਪ੍ਰਿੰਟ ਦੇ ਟੀਅਰ 2 ਵਿਚ ਇਸ ਕਾਉਂਟੀ ਨੂੰ ਰੱਖਿਆ ਹੈ। ਵਾਇਰਸ ਦੇ ਸੰਬੰਧ ਵਿੱਚ ਜਾਮਣੀ ਤੋਂ ਲਾਲ ਰੰਗ ਦੇ ਜੋਨ ਵਿੱਚ ਆਉਣ ਤੋਂ ਬਾਅਦ ਫਰਿਜ਼ਨੋ ਦੇ ਕਾਰੋਬਾਰ, ਰੈਸਟੋਰੈਂਟ, ਚਰਚ ਅਤੇ ਹੈਲਥ ਕਲੱਬ ਘੱਟੋ ਘੱਟ ਇਕ ਹੋਰ ਹਫਤੇ ਲਈ ਸੀਮਤ ਇਨਡੋਰ ਸੇਵਾਵਾਂ ਨਾਲ ਖੁੱਲੇ ਰਹਿ ਸਕਦੇ ਹਨ। ਚਾਰ ਪੱਧਰਾਂ ਦੇ ਰੰਗ-ਕੋਡ ਵਾਲੇ ਢਾਂਚੇ ਵਿੱਚ ਕੋਵਿਡ -19 ਦੇ ਫੈਲਣ ਨੂੰ ਸੀਮਤ ਕਰਨ ਵਿੱਚ ਕਾਉਂਟੀ ਦੀ ਸਫਲਤਾ ਕਰਕੇ ਇਸਨੂੰ 29 ਸਤੰਬਰ ਨੂੰ ਜਾਮਣੀ ਟਾਇਰ 1 ਤੋਂ 2 ਵਿੱਚ ਕੀਤਾ ਗਿਆ ਸੀ। ਪਰ ਹੁਣ ਦੁਬਾਰਾ ਇੱਥੇ ਨਵੇਂ ਕੇਸਾਂ ਦੀ ਦਰ ਇਕ ਪੱਧਰ ਤੱਕ ਵਾਪਸ ਵੱਧ ਗਈ ਹੈ ਅਤੇ ਜੇਕਰ ਅਗਲੇ ਹਫ਼ਤੇ ਤਕ ਲਾਗ ਦੀ ਦਰ ਠੀਕ ਨਾ ਹੋਈ ਤਾਂ ਫਰਿਜ਼ਨੋ ਫਿਰ ਜਾਮਣੀ ਪੱਧਰ ਤੇ ਚਲਾ ਜਾਵੇਗਾ ਜਿਸ ਵਿੱਚ ਜ਼ਿਆਦਾ ਪਾਬੰਦੀਆਂ ਹੁੰਦੀਆਂ ਹਨ। ਜਦਕਿ ਹੁਣ ਰੈੱਡ ਟਾਇਰ 2 ਦੇ ਤਹਿਤ, ਕਾਉਂਟੀ ਵਿੱਚ ਰੈਸਟੋਰੈਂਟਾਂ ਨੂੰ 25% ਦੀ ਸਮਰੱਥਾ ਦੇ ਨਾਲ ਅੰਦਰੂਨੀ ਭੋਜਨ ਦੀ ਪੇਸ਼ਕਸ਼ ਕਰਨ ਦੀ ਆਗਿਆ ਹੈ ਅਤੇ ਚਰਚਾਂ ਵਿੱਚ 25% ਸਮਰੱਥਾ ਜਾਂ 100 ਤੋਂ ਘੱਟ ਵਿਅਕਤੀਆਂ ਦੇ ਜਾਣ ਦੀ ਆਗਿਆ ਹੈ। ਰਾਜ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਕੋਵਿਡ -19 ਦੇ 140 ਨਵੇਂ ਕੇਸਾਂ ਦੀ ਰਿਪੋਰਟ ਕੀਤੀ ਹੈ ਅਤੇ ਹਫਤੇ ਦੇ ਅੰਤ ਵਿੱਚ 300 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਜੇਕਰ ਨਵੀਂ ਕੇਸ ਦਰ ਲਗਾਤਾਰ ਦੂਜੇ ਹਫਤੇ ਵਿੱਚ 7.0 ਦੇ ਥ੍ਰੈਸ਼ੋਲਡ ਤੋਂ ਉਪਰ ਰਹਿੰਦੀ ਹੈ ਜਿਸਦੀ ਅਪਡੇਟ 27 ਅਕਤੂਬਰ ਨੂੰ ਆਉਂਣੀ ਹੈ ਤਾਂ ਫਰਿਜ਼ਨੋ ਨੂੰ ਦੁਬਾਰਾ ਟੀਅਰ 1 ਵਿੱਚ ਵਾਪਸ ਭੇਜਿਆ ਜਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!