21.1 C
United Kingdom
Thursday, June 25, 2026

More

    ਮੌਜੂਦਾ ਹਾਲਾਤਾਂ ਚ ਪੰਥਕ, ਕਿਸਾਨੀ ਅਤੇ ਪਾਰਟੀ ਦੇ ਭਵਿੱਖ ਸੰਬੰਧੀ ਲਏ ਜਾਣਗੇ ਅਹਿਮ ਫੈਸਲੇ

    ਜੱਥੇਦਾਰ ਬ੍ਰਹਮਪੁਰਾ ਨੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੀ ਹੰਗਾਮੀ ਮੀਟਿੰਗ 22 ਅਕਤੂਬਰ ਨੂੰ ਬੁਲਾਈ

    ਅੰਮ੍ਰਿਤਸਰ 20 ਅਕਤੂਬਰ

    ਸ਼ੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੀ ਕੌਰ ਕਮੇਟੀ, ਸਮੂਹ ਅਹੁਦੇਦਾਰਾਂ ਅਤੇ ਜ਼ਿਲ੍ਹਾ ਜਥੇਦਾਰਾਂ ਦੀ ਹੰਗਾਮੀ ਮੀਟਿੰਗ 22 ਅਕਤੂਬਰ ਦਿਨ ਵੀਰਵਾਰ ਪਾਰਟੀ ਦੇ ਮੁੱਖ ਦਫਤਰ ਗੁਰੂ ਹਰ ਰਾਏ ਇਨਕਲੇਵ ਨਜ਼ਦੀਕ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਬੁਲਾਈ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਦਫਤਰ ਤੋਂ ਪਾਰਟੀ ਦੇ ਮੁੱਖ ਬੁਲਾਰੇ ਅਤੇ ਜਰਨਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਮੀਟਿੰਗ ਚ ਪੰਜਾਬ ਦੇ ਧਾਰਮਿਕ , ਸਿਆਸੀ, ਸਮਾਜਿਕ ਤੇ ਕਿਸਾਨਾਂ ਸੰਬੰਧੀ ਠੋਸ ਵਿਚਾਰਾਂ ਕੀਤੀਆਂ ਜਾਣਗੀਆਂ। ਪਾਰਟੀ ਬੁਲਾਰਿਆਂ ਨੇ ਦੱਸਿਆ ਹੈ ਕਿ ਕੇਂਦਰ ਵੱਲੋਂ ਲਿਆਂਦੇ ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਿਸਾਨਾਂ ਨਾਲ ਖੜਾ ਹੈ । ਬੀਤੇ ਦਿਨਾਂ ਤੋਂ ਦੇਸ਼ ਦਾ ਢਿੱਡ ਭਰਨ ਵਾਲਾ ਅੰਨ ਦਾਤਾ ਰੇਲਾਂ ਦੀਆਂ ਪਟੜੀਆਂ, ਸੜਕਾਂ, ਪਾਣੀ ਦੀਆਂ ਬੁਛਾੜਾਂ, ਕਹਿਰ ਦੀ ਧੁੱਪ, ਪੁਲਿਸ ਦੀਆਂ ਡਾਂਗਾਂ ਆਪਣੇ ਪਿੰਡੇ ਤੇ ਹੰਢਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ। ਉਨਾਂ ਸਖਤ ਸ਼ਬਦਾਂ ਵਿੱਚ ਖੇਤੀ ਆਰਡੀਨੈਂਸਾਂ ਨੂੰ ਮੁੱਢ ਤੋਂ ਨਕਾਰਿਆ ਅਤੇ ਕਿਹਾ ਕਿ ਹੋਣ ਵਾਲੀ ਪਾਰਟੀ ਦੀ ਮੀਟਿੰਗ ਵਿੱਚ ਕਿਸਾਨਾਂ ਦੇ ਹਿੱਤਾਂ ਲਈ ਅਹਿਮ ਫੈਸਲੇ ਲਏ ਜਾਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਸੰਬੰਧੀ ਉਨਾਂ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਅੰਗਰੇਜਾਂ ਤੋਂ ਬਾਅਦ ਦੇਸ਼ ਆਜ਼ਾਦ ਹੋਣ ਤੇ ਸ਼੍ਰੋਮਣੀ ਕਮੇਟੀ ਦੀ ਚੋਣ ਕਦੇ ਸਮੇਂ ਸਿਰ ਨਹੀਂ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਚੋਂ ਗੁੰਮ ਹੋਏ 328 ਪਾਵਨ ਸਰੂਪਾਂ ਦੇ ਮੁੱਖ ਦੋਸ਼ੀਆਂ ਨੂੰ ਬੇਨਕਾਬ ਕਰਨ ਬਾਰੇ ਵੀ ਚਰਚਾ ਕੀਤੀ ਜਾਵੇਗੀ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਹਨ ਅਤੇ ਉਨਾਂ ਦੀ ਬੇਅਦਬੀ ਅਸਹਿ ਹੈ। ਸ੍ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਰਣਨੀਤੀਆਂ ਘੜੀਆਂ ਜਾਣਗੀਆਂ ਤਾਂ ਜੋ ਪੰਜਾਬ ਨੂੰ ਤੀਜਾ ਫਰੰਟ ਮਿਲ ਸਕੇ ਕਿਉਂਕਿ ਪੰਜਾਬ ਦੇ ਲੋਕ ਹੁਣ ਪਰਖੀਆਂ ਪਾਰਟੀਆਂ ਤੋਂ ਹੁਣ ਅੱਕ ਗਏ ਹਨ। ਅੱਜ ਦੇ ਸਮੇਂ ਚ ਮਹਿੰਗਾਈ, ਨਸ਼ਾ, ਬੇਰੋਜ਼ਗਾਰੀ ਨੇ ਪੰਜਾਬ ਦੀ ਜਵਾਨੀ ਨੂੰ ਖੋਰਾ ਲਾ ਦਿੱਤਾ ਹੈ। ਪੰਜਾਬ ਦਾ ਲੱਖਾਂ ਕਰੋੜਾਂ ਰੁਪਈਆ ਵਿਦੇਸ਼ੀ ਬੈਂਕਾਂ ਵਿੱਚ ਜਾ ਰਿਹਾ ਹੈ ਤੇ ਸਿਰੇ ਦੀ ਬਰੇੰਨ- ਡਰੇਨ ਹੋ ਰਹੀ ਹੈ। ਸ੍ਰੌਮਣੀ ਅਕਾਲੀ ਦਲ ਟਕਸਾਲੀ ਨੇ ਅੱਜ ਪੰਜਾਬ ਵਿਧਾਨ ਸਭਾ ਅੰਦਰ ਤਿੰਨ ਆਰਡੀਨੈਂਸਾ ਖਿਲਾਫ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਦੀ ਪੁਰਜੋਰ ਹਮਾਇਤ ਕਰਦਿਆ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਮਤਾ ਲਿਆਕੇ ਕੇਦਰ ਸਰਕਾਰ ਦੀਆ ਕੁਟਲਨੀਤੀਆ ਖਿਲਾਫ ਜਦੋਜਹਿਦ ਨੂੰ ਮਜਬੂਤ ਕੀਤਾ ਹੈ । ਅਸੀ ਇਸ ਫੈਸਲੇ ਦੀ ਸਲਾਘਾ ਕਰਦੇ ਹਾ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!