21.1 C
United Kingdom
Thursday, June 25, 2026

More

    ਉਦਾਸ

    ਦੱਸ ਮੇਰਾ ਦਿਲ ਕਿਉਂ ਉਦਾਸ ਹੋ ਗਿਆ,
    ਕੋਈ ਤਾਂ ਮੇਰੇ ਲਈ ਖਾਸ ਹੋ ਗਿਆ |
    ਦੱਸ ਮੇਰਾ ਦਿਲ ਕਿਉਂ ਉਦਾਸ ਹੋ ਗਿਆ,

    ਮੈਂ ਬੇਆਸ ਸੀ ਤੁਰਿਆ ਫਿਰਦਾ,
    ਮੇਰਾ ਹੰਝੂ ਅੱਖੀਆਂ ਵਿੱਚੋਂ ਕਿਰਦਾ,
    ਹੁਣ ਮੇਰੀ ਉਹ ਆਸ ਹੋ ਗਿਆ |
    ਦੱਸ ਮੇਰਾ ਦਿਲ ਕਿਉਂ ਉਦਾਸ ਹੋ ਗਿਆ,

    ਦੁਖੜਾ ਏ ਮੇਰੇ ਦਿਲ ਦਾ ਭੋਲਾ,
    ਏ ਮਰ ਜਾਵੇ ਪਾਵੇ ਨਾ ਰੌਲਾ,
    ਨਹੂੰਆਂ ਤੋਂ ਅੱਡ ਮਾਸ ਹੋ ਗਿਆ |
    ਦੱਸ ਮੇਰਾ ਦਿਲ ਕਿਉਂ ਉਦਾਸ ਹੋ ਗਿਆ,

    ਜਿੰਦਗੀ ਦੇ ਵਿੱਚ ਆਈ ਹਨੇਰੀ,
    ਨਾ ਕਿੱਕਰ ਰਿਹਾ ਤੇ ਨਾ ਹੀ ਬੇਰੀ,
    ਬੰਦਾ ਵੀ ਦੁੱਖਾਂ ਦਾ ਦਾਸ ਹੋ ਗਿਆ |
    ਦੱਸ ਮੇਰਾ ਦਿਲ ਕਿਉਂ ਉਦਾਸ ਹੋ ਗਿਆ,

    ਚੌਗਿਰਦੇ ਵਿੱਚ ਭਾਂਅ-ਭਾਂਅ ਮੱਚਦੀ,
    ਖਤਾ ਕੁਲਹਿਣੀ ਮਰਦੀ ਨਾ ਬਚਦੀ,
    ਮਨ ਨੂੰ ਕਿਉਂ ਝੂਠੜਾ ਧਰਵਾਸ ਹੋ ਗਿਆ |
    ਦੱਸ ਮੇਰਾ ਦਿਲ ਕਿਉਂ ਉਦਾਸ ਹੋ ਗਿਆ,

    ਦੁੱਖਭੰਜਨ ਦੇ ਹਾਸੇ ਸਭ ਮੋਏ,
    ਨੀ ਇਉਂ ਜਾਪੇ ਚਾਰੇ ਪਾਸੇ ਮੋਏ,
    ਸਾਰਾ ਕੁਝ ਹੁਣ ਤਾਂ ਖਲਾਸ ਹੋ ਗਿਆ |
    ਦੱਸ ਮੇਰਾ ਦਿਲ ਕਿਉਂ ਉਦਾਸ ਹੋ ਗਿਆ,

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!