25 C
United Kingdom
Thursday, June 25, 2026

More

    ਫਰਿਜ਼ਨੋ ਅਤੇ ਕਲੋਵਿਸ ਵਿਚ ਟਰੰਪ ਦੇ ਸਮਰਥਕਾਂ ਵੱਲੋਂ ਕੱਢੀ ਗਈ ਇਕ ਹਜ਼ਾਰ ਟਰੰਪ ਟਰੱਕਾਂ ਨਾਲ ਰੈਲੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ(ਕੈਲੀਫੋਰਨੀਆਂ) 20 ਅਕਤੂਬਰ 2020

    ਅਮਰੀਕਾ ਵਿੱਚ ਵੋਟਾਂ ਦਾ ਮਾਹੌਲ ਪੂਰੀ ਤਰ੍ਹਾਂ ਸਰਗਰਮ ਹੈ। ਵੋਟਾਂ ਦੇ ਮੱਦੇਨਜ਼ਰ ਚੋਣ ਮੁਹਿੰਮਾਂ ਸਿਖਰਾਂ ਤੇ ਹਨ। ਅਜਿਹੀ ਹੀ ਇੱਕ ਚੋਣ ਮੁਹਿੰਮ ਵਿੱਚ ਫਰਿਜ਼ਨੋ ਅਤੇ ਕਲੋਵਿਸ ਵਿੱਚ ਟਰੰਪ ਦੇ ਸਮਰਥਕਾਂ ਵੱਲੋਂ ਲਗਭਗ ਇੱਕ ਹਜ਼ਾਰ ਟਰੰਪ ਟਰੱਕਾਂ ਵਿੱਚ ਰੈਲੀ ਕੱਢੀ ਗਈ। ਇਸ ਰੈਲੀ ਲਈ ਫਰਿਜ਼ਨੋ ਦੇ ਸੇਵ ਮਾਰਟ ਸੈਂਟਰ ਤੋਂ ਇਕ ਨਿੱਜੀ ਮਾਲਕੀ ਵਾਲੀ ਪਾਰਕਿੰਗ ਵਿਚ ਅੰਦਾਜ਼ਨ 1000 ਕਾਰਾਂ ਸਨ ਜਿਨ੍ਹਾਂ ਵਿੱਚ ਸੇਡਾਨ, ਕੁਝ ਸੈਨਾ ਦੀਆਂ ਗੱਡੀਆਂ ਅਤੇ ਹੋਰ ਕਾਰਾਂ ਸਨ। ਲਗਭਗ ਸਾਰਿਆਂ ਕੋਲ ਅਮਰੀਕਾ ਅਤੇ ਟਰੰਪ ਲਈ ਝੰਡੇ ਸਨ। ਸਵੇਰੇ 11 ਵਜੇ ਸਾਰੇ ਵਾਹਨਾਂ ਨੇ ਫਰਿਜ਼ਨੋ ਅਤੇ ਕਲੋਵਿਸ ਦੇ ਦੁਆਲੇ 15 ਮੀਲ ਦੇ ਰਸਤੇ ਵਿੱਚ ਪੱਛਮ ਵੱਲ ਸ਼ਾਅ ਐਵੇਨਿਊ , ਉੱਤਰ ਵੱਲ, ਬਲੈਕਸਟੋਨ ਐਵੀਨਿਊ ,ਪੂਰਬ ਵਿਚ ਹਰੈਂਡਨ ਐਵੀਨਿਊ ਅਤੇ ਦੱਖਣ ਵਿਚ ਕਲੋਵਿਸ ਐਵੇਨਿਊ ਵੱਲ ਪਰੇਡ ਕੀਤੀ।ਟਰੰਪ ਦੇ ਸਮਰਥਕ ਇੱਥੇ ਕਈ ਘੰਟੇ ਪਹਿਲਾਂ ਇਕੱਠੇ ਹੋਏ ਸਨ। ਉਹਨਾਂ ਕੋਲ ਖਾਣੇ ਦੇ ਟਰੱਕ ਅਤੇ ਸੰਕੇਤ ਤੇ ਸਟਿੱਕਰ ਦੇਣ ਲਈ ਟੇਬਲਾਂ ਦਾ ਪ੍ਰਬੰਧ ਵੀ ਸੀ। ਇਸ ਤੋਂ ਇਲਾਵਾ ਉੱਥੇ ਹਾਜ਼ਰ ਸਮਰਥਕਾਂ ਵੱਲੋਂ ਡੋਨਾਲਡ ਟਰੰਪ ਦੀ ਹਮਾਇਤ ਵਿੱਚ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਗਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!