4.4 C
United Kingdom
Sunday, March 8, 2026

More

    ਜਣੇਪੇ ਦੌਰਾਨ ਔਰਤ ਨੂੰ ਪੌਸ਼ਟਿਕ ਖੁਰਾਕ ਅਤੇ ਬੱਚੇ ਨੂੰ ਕੱਪੜੇ ਦਿੱਤੇ

    ਅਸ਼ੋਕ ਵਰਮਾ
    ਬਠਿੰਡਾ, 12 ਅਕਤੂਬਰ। ਯੂਥ ਵੀਰਾਂਗਣਾਂਏਂ (ਰਜਿ.) ਇਕਾਈ ਬਠਿੰਡਾ ਨੇ ਇੱਕ ਔਰਤ ਨੂੰ ਜਣੇਪੇ ਉਪਰੰਤ ਪੌਸ਼ਟਿਕ ਖੁਰਾਕ ਦੇ ਕੇ ਉਸਦੀ ਮੱਦਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਵਲੰਟੀਅਰ ਸੁਖਵੀਰ ਕੌਰ ਨੇ ਦੱਸਿਆ ਕਿ ਲਵਪ੍ਰੀਤ ਕੌਰ ਪਤਨੀ ਮੰਗਾ ਸਿੰਘ ਵਾਸੀ ਪਰਸ ਰਾਮ ਨਗਰ, ਬਠਿੰਡਾ ਨੇ ਜਣੇਪੇ ਦੌਰਾਨ ਇੱਕ ਲੜਕੇ ਨੂੰ ਜਨਮ ਦਿੱਤਾ। ਆਰਥਿਕ ਪੱਖੋਂ ਕਮਜੋਰ ਇਸ ਪਰਿਵਾਰ ਦੀ ਸਥਿਤੀ ਨੂੰ ਦੇਖਦਿਆਂ ਯੂਥ ਵਲੰਟੀਅਰਾਂ ਨੇ ਲਵਪ੍ਰੀਤ ਕੌਰ ਨੂੰ ਪੌਸ਼ਟਿਕ ਖੁਰਾਕ ਦੇਣ ਦਾ ਫੈਸਲਾ ਕੀਤਾ। ਅੱਜ ਸੰਸਥਾ ਮੈਂਬਰਾਂ ਵੱਲੋਂ ਪੌਸ਼ਟਿਕ ਖੁਰਾਕ ਦੇ ਨਾਲ-ਨਾਲ ਨਵਜਨਮੇ ਬੱਚੇ ਅਤੇ ਜੱਚਾ ਲਈ ਕੱਪੜੇ ਵੀ ਦਿੱਤੇ ਗਏ। ਇਸ ਪਰਿਵਾਰ ਨੇ ਯੂਥ ਵਲੰਟੀਅਰਾਂ ਦੀ ਇਸ ਮੁਹਿੰਮ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ।  ਇਸ ਮੌਕੇ ਯੂਥ ਵਲੰਟੀਅਰਾਂ ਜਸਵੰਤ ਕੌਰ ਅਤੇ ਰਮਾ ਬਿੰਦਲ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!