7.9 C
United Kingdom
Saturday, March 7, 2026

More

    ਦਿੱਲੀ ਹਾਈ ਕੋਰਟ ਵਲੋਂ ਬਾਦਲਾਂ ਨੂੰ ਇਕ ਹੋਰ ਝਟਕਾ

    ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣਾਂ ਸਮੇਂ ਸਿਰ ਕਰਵਾਉਣ ਦੇ ਆਦੇਸ਼ 
    ਬਾਦਲਾਂ ਵਲੋਂ ਭਾਜਪਾ ਨਾਲ ਰਿਸ਼ਤਾ ਤੋੜਨ ਦੇ ਨਤੀਜੇ ਆ ਰਹੇ ਹਨ ਸਾਹਮਣੇ 
    ਨਵੀਂ ਦਿੱਲੀ 12 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਹਾਈ ਕੋਰਟ ਨੇ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਕਰਵਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ ਜਿਸ ਨਾਲ ਬਾਦਲ ਦਲ ਦੀ ਚੋਣਾਂ ਲਟਕਾਨ ਦੀ ਮਨਸ਼ਾ ਨੂੰ ਵੱਡਾ ਝਟਕਾ ਲੱਗਾ ਹੈ । ਅਦਾਲਤ ਨੇ ਬਾਦਲ ਦਲ ਅਤੇ ਦਿੱਲੀ ਕਮੇਟੀ ਦੀਆਂ ਨਵੀਆਂ ਵੋਟਰ ਸੂਚੀਆਂ ਦੀ ਮੰਗ ਰੱਦ ਕਰਦਿਆ ਕਿਹਾ ਕਿ ਚੋਣਾਂ ਪੁਰਾਣੀ ਵੋਟਰ ਸੂਚੀ ਵਿਚ ਨਵੇਂ ਵੋਟਰ ਸ਼ਾਮਲ ਕਰਕੇ ਚੋਣਾਂ ਕਰਵਾਈਆਂ ਜਾਣਗੀਆਂ ।  ਜਿਸ ਲਈ ਅਦਾਲਤ ਨੇ ਸੋਧੇ ਵੋਟਰ ਸੂਚੀ ਵਿੱਚ ਚੋਣਾਂ ਕਰਵਾਉਣ ਲਈ ਦਿੱਲੀ ਗੁਰਦੁਆਰਾ ਚੋਣ ਨਿਰਦੇਸ਼ਕ ਨੂੰ ਆਦੇਸ਼ ਦਿਤੇ ਹਨ । ਇਸਦੇ ਨਾਲ ਹੀ ਅਦਾਲਤ ਨੇ 2025 ਦੀਆਂ ਕਮੇਟੀ ਚੋਣਾਂ ਕਰਵਾਉਣ ਲਈ ਨਵੀਂ ਵੋਟਰ ਸੂਚੀ ਬਨਾਉਣ ਦੇ ਆਦੇਸ਼ ਵੀ ਜਾਰੀ ਕੀਤੇ ਹਨ । ਜਿਕਰਯੋਗ ਹੈ ਅਦਾਲਤ ਵਲੋਂ ਇਹ ਆਦੇਸ਼ ਜਸਟਿਸ ਜੈਅੰਤ ਨਾਥ ਨੇ ਜਾਗੋ ਪਾਰਟੀ ਵੱਲੋਂ ਅਕਾਲੀ ਦਲ ਦੀਆਂ ਚੋਣਾਂ ਨੂੰ ਲਟਕਾਉਣ ਦੀ ਨੀਅਤ ਦਾ ਖੁਲਾਸਾ ਕਰਨ ਤੋਂ ਬਾਅਦ ਦਿੱਤਾ ਹੈ। ਅਦਾਲਤ ਵਲੋਂ ਮਾਮਲੇ ਦੀ ਹੋਈ ਆਖਰੀ ਸੁਣਵਾਈ 18 ਸਤੰਬਰ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਅਪਣੇ ਆਰਡਰ ਰਾਖਵੇਂ ਰੱਖ ਲਏ ਸਨ । ਅਜ ਆਏ ਅਦਾਲਤੀ ਆਦੇਸ਼ ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣਾਂ ਅਪ੍ਰੈਲ 2021 ਵਿਚ ਹੋ ਸਕਦੀਆਂ ਹਨ ਅਤੇ ਅਦਾਲਤ ਦੇ ਆਦੇਸ਼ ਤੋਂ ਬਾਅਦ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਅੱਜ ਵੋਟ ਬਣਾਉਣ ਦੀਆਂ ਸੂਚਨਾਵਾਂ ਜਾਰੀ ਕਰ ਸਕਦਾ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!