4.4 C
United Kingdom
Saturday, March 7, 2026

More

    ਟਰੰਪ ਦੀ ਚੋਣ ਮੁਹਿੰਮ ‘ਚ ਤਾਲਿਬਾਨ ਬੁਲਾਰੇ ਨੇ ਦਿੱਤਾ ਬਿਨ ਮੰਗਿਆਂ ਸਮਰਥਨ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ)-ਡੋਨਾਲਡ ਟਰੰਪ ਦੀ ਚੋਣ ਮੁਹਿੰਮ ਉਸ ਵੇਲੇ ਕੜਿੱਕੀ ਵਿੱਚ ਫਸ ਗਈ ਜਦੋਂ ਤਾਲਿਬਾਨ ਬੁਲਾਰੇ ਨੇ ਬਿਨ ਮੰਗਿਆਂ ਸਮਰਥਨ ਉਸਨੂੰ ਦੇ ਦਿੱਤਾ ਜਿਸ ਨੂੰ ਟਰੰਪ ਦੀ ਪਾਰਟੀ ਰੱਦ ਕਰ ਰਹੀ ਹੈ | ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਇਕ ਫੋਨ ਇੰਟਰਵਿਊ ਵਿਚ ਸੀ.ਬੀ.ਐੱਸ. ਨਿਊਜ਼ ਨੂੰ ਦੱਸਿਆ ਕਿ ਸਾਨੂੰ ਉਮੀਦ ਹੈ ਕਿ ਟਰੰਪ ਚੋਣ ਜਿੱਤੇਗਾ ਅਤੇ ਅਫਗਾਨਿਸਤਾਨ ਵਿਚ ਅਮਰੀਕੀ ਸੈਨਿਕਾਂ ਦੀ ਮੌਜੂਦਗੀ ਨੂੰ ਖਤਮ ਕਰ ਦੇਵੇਗਾ | ਲੜਾਕੂ ਸਮੂਹ ਨੇ ਡੋਨਾਲਡ ਟਰੰਪ ਦੇ ਕੋਰੋਨਾ ਪੀੜਤ ਹੋਣ ਬਾਰੇ ਵੀ ਕੁਝ ਚਿੰਤਾ ਜ਼ਾਹਰ ਕੀਤੀ | ਇਕ ਹੋਰ ਤਾਲਿਬਾਨ ਸੀਨੀਅਰ ਨੇਤਾ ਨੇ ਦੱਸਿਆ ਜਦੋਂ ਅਸੀਂ ਸੁਣਿਆ ਕਿ ਟਰੰਪ ਕੋਵਿਡ-19 ਦੀ ਗਿ੍ਫਤ ਵਿਚ ਹਨ ਤਾਂ ਅਸੀਂ ਉਨ੍ਹਾਂ ਦੀ ਸਿਹਤ ਲਈ ਚਿੰਤਤ ਹੋਏ | ਟਰੰਪ ਮੁਹਿੰਮ ਦੇ ਬੁਲਾਰੇ ਟਿਮ ਮੁਰਤੌ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਤਾਲਿਬਾਨ ਦੇ ਸਮਰਥਨ ਨੂੰ ਰੱਦ ਕਰਦੇ ਹਨ | ਤਾਲਿਬਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਸ਼ਟਰਪਤੀ ਹਮੇਸ਼ਾ ਹੀ ਕਿਸੇ ਵੀ ਢੰਗ ਨਾਲ ਅਮਰੀਕੀ ਹਿੱਤਾਂ ਦੀ ਹੀ ਰੱਖਿਆ ਕਰਨਗੇ | ਡੋਨਾਲਡ ਟਰੰਪ ਲਈ ਤਾਲਿਬਾਨ ਦਾ ਉਤਸ਼ਾਹ ਉਸ ਟੀਚੇ ‘ਤੇ ਅਧਾਰਤ ਹੈ ਜੋ ਉਹ 19 ਸਾਲ ਦੀ ਲੜਾਈ ਤੋਂ ਬਾਅਦ ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਨੂੰ ਬਾਹਰ ਕੱਢਣ ਲਈ ਰਾਸ਼ਟਰਪਤੀ ਲੰਮੇ ਸਮੇਂ ਤੋਂ ਵਾਅਦਾ ਕਰਦੇ ਆ ਰਹੇ ਹਨ | ਅਫਗਾਨਿਸਤਾਨ ‘ਚ ਹੁਣ 5,000 ਤੋਂ ਵੀ ਘੱਟ ਅਮਰੀਕੀ ਸੈਨਿਕ ਹਨ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੇ ਕਿਹਾ ਹੈ ਕਿ ਅਗਲੇ ਸਾਲ ਦੇ ਸ਼ੁਰੂ ਵਿਚ ਇਹ ਗਿਣਤੀ ਘੱਟ ਕੇ 2500 ਹੋ ਜਾਵੇਗੀ | ਟਰੰਪ ਪ੍ਰਸਾਸ਼ਨ ਨੇ ਫਰਵਰੀ ‘ਚ ਤਾਲਿਬਾਨ ਨਾਲ ਇਕ ਇਤਿਹਾਸਕ ਸਮਝੌਤੇ ‘ਤੇ ਹਸਤਾਖਰ ਕੀਤੇ ਸਨ ਜਿਸ ਵਿਚ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ 2021 ਦੀ ਬਸੰਤ ਤੱਕ ਅਮਰੀਕੀ ਸੈਨਿਕਾਂ ਦੀ ਵਾਪਸੀ ਲਈ ਇਕ ਸਮਾਂ-ਸਾਰਣੀ ਤੈਅ ਕੀਤੀ ਸੀ | ਤਾਲਿਬਾਨ ਵਲੋਂ ਮਿਲੇ ਇਸ ਸਮਰਥਨ ਦੀ ਅਮਰੀਕੀ ਮੀਡੀਆ ‘ਚ ਭਰਪੂਰ ਚਰਚਾ ਹੈ, ਅਜੇ ਟਰੰਪ ਦੇ ਟਵੀਟ ਦੀ ਉਡੀਕ ਕੀਤੀ ਜਾ ਰਹੀ ਹੈ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!