9.6 C
United Kingdom
Saturday, March 7, 2026

More

    ਨਗਰ ਕੌਂਸਲ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਤਿਆਰ ਬਰ ਤਿਆਰ ਹੈ :ਯੂਨਸ ਬਖਸ਼ੀ, ਸ਼ਫੀਕ ਚੌਹਾਨ, ਅਸਲਮ ਕਾਲਾ

    ਮਾਲੇਰਕੋਟਲਾ, 12 ਅਕਤੂਬਰ (ਥਿੰਦ) ਨਗਰ ਕੌਂਸਲ ਮਾਲੇਰਕੋਟਲਾ ਦੀਆਂ ਹੋਣ ਜਾ ਰਹੀਆਂ ਅਗਾਮੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਪਾਰਟੀ 33 ਦੇ 33 ਵਾਰਡਾਂ ਤੋਂ ਆਪਣੇ ਉਮੀਦਵਾਰ ਖੜੇ ਕਰਕੇ ਚੋਣ ਲੜੇਗੀ ਜਿਸ ਲਈ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਮਾਲੇਰਕੋਟਲਾ ਸ਼ਹਿਰੀ ਦੀ ਇੱਕ ਚੋਣ ਕਮੇਟੀ ਦਾ ਐਲਾਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਮਾਲੇਰਕੋਟਲਾ ਤੋਂ ਹਲਕਾ ਇੰਚਾਰਜ ਮੁਹੰਮਦ ਉਵੈਸ ਦੇ ਸਿਆਸੀ ਸਲਾਹਕਾਰ ਮੁਹੰਮਦ ਯੂਨਸ ਬਖਸ਼ੀ, ਸ਼ਹਿਰੀ-1 ਦੇ ਪ੍ਰਧਾਨ ਮੁਹੰਮਦ ਅਸਲਮ, ਸ਼ਹਿਰੀ 2 ਦੇ ਪ੍ਰਧਾਨ ਸ਼ਫੀਕ ਚੌਹਾਨ ਵੱਲੋਂ ਦਿੱਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਜੁੜੀ ਹੋਈ ਹੈ ਅਤੇ ਹਰ ਵਰਗ ਦੀ ਸਮੱਸਿਆ ਨੂੰ ਭਲੀਭਾਂਤ ਜਾਣੂ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਲੇਰਕੋਟਲਾ ਸ਼ਹਿਰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਅਕਾਲੀ ਸਰਕਾਰ ਸਮੇਂ ਜਿੱਥੇ ਨਗਰ ਕੌਂਸਲ ਤੋਂ ਬਾਹਰੀ ਕਾਲੋਨੀਆਂ ਨੂੰ ਨਗਰ ਕੌਂਸਲ ਮਾਲੇਰਕੋਟਲਾ ਅਧੀਨ ਲਿਆਂਦਾ ਗਿਆ ਉੱਥੇ ਇਹਨਾਂ ਕਲੋਨੀਆਂ ਤੇ ਪਿੰਡਾਂ ਦੇ ਵਿਕਾਸ ਲਈ ਕਰੋੜਾ ਦੇ ਟੈਂਡਰ ਵੀ ਪਾਸ ਕੀਤੇ ਗਏ ਅਤੇ ਮਾਲੇਰਕੋਟਲਾ ਸ਼ਹਿਰ ਨੂੰ ਅਹਿਮ ਸਕੀਮ ਯੋਜਨਾ ਨਾਲ ਮੋੜਿਆ ਗਿਆ। ਸ਼ਹਿਰ ਵਾਸੀਆਂ ਦੀ ਸਭ ਤੋਂ ਵੱਡੀ ਸਮੱਸਿਆ ਰਾਏਕੋਟ ਰੋਡ ਵਿਖੇ ਓਵਰ ਬ੍ਰਿਜ ਦੀ ਸੀ ਜਿਸਨੂੰ ਅਕਾਲੀ ਸਰਕਾਰ ਸਮੇਂ ਬਹੁਤ ਥੋੜੇ ਸਮੇਂ ਵਿੱਚ ਹੀ ਸਰਕਾਰ ਸੁਖਬੀਰ ਸਿੰਘ ਬਾਦਲ ਵੱਲੋਂ ਬਣੇ ਸ਼ਹਿਰ ਦੇ ਲੋਕਾਂ ਦੇ ਹਵਾਲੇ ਕਰ ਦਿੱਤਾ।

    ਅਕਾਲੀ ਆਗੂ ਯੂਨਸ ਬਖਸ਼ੀ, ਸ਼ਫੀਕ ਚੌਹਾਨ ਅਤੇ ਅਸਲਮ ਕਾਲਾ ਗੱਲਬਾਤ ਕਰਦੇ ਹੋਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!